Breaking NEWSCrimeGeneralJalandharLatest newsPunjabTOP STORIESTrendingVillage NEWS

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਬੜਾ ਦੀ ਪੁਲਿਸ ਵੱਲੋ NDPS ACT ਦੇ ਮੁਕੱਦਮਾ ਵਿਚ ਲੋੜੀਂਦਾ ਪੀ.ਓ ਗ੍ਰਿਫਤਾਰ।

Spread the News

ਜਲੰਧਰ ਦਿਹਾਤੀ ਲਾਬੜਾ । ( ਵਰਿੰਦਰ ਕੁਮਾਰ )। (ਡੀਡੀ, ਨਿਊਜ਼ਪੇਪਰ) ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੇੜੇ ਅਨਸਰਾਂ/ਭਗੌੜੇ ਦੋਸ਼ੀਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ਼੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਵੱਲੋ NDPS ACT ਦੇ ਮੁਕੱਦਮਾ ਵਿਚ ਲੋੜੀਂਦੇ ਪੀ.ਓ ਨੂੰ ਗ੍ਰਿਫਤਾਰ ਕੀਤਾ ਗਿਆ

 

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜੀ ਨੇ ਦੱਸਿਆ ਕਿ ਸੀਨੀਅਰ ਅਫਸਰਾਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਥਾਣਾ ਲਾਂਬੜਾ ਤੋਂ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਵੱਲੋਂ ਪੀ.ਓਜ ਨੂੰ ਗ੍ਰਿਫਤਾਰ ਕਰਨ ਲਈ ASI ਨਰਿੰਦਰ ਸਿੰਘ ਦੀ ਸਮੇਤ ਪੁਲਿਸ ਪਾਰਟੀ ਟੀਮ ਤਿਆਰ ਕੀਤੀ ਗਈ ਸੀ।ਜਿਸ ਤੇ ਮੁਕੱਦਮਾ ਨੰਬਰ 184 ਮਿਤੀ 24.11.2017 ਅ/ਧ 22 NDPS Act ਥਾਣਾ ਲਾਬੜਾ ਜਿਲ੍ਹਾ ਜਲੰਧਰ ਦਿਹਾਤੀ ਵਿੱਚ ਲੋੜੀਂਦੇ ਪੀ.ਓ ਮਨੋਜ ਕੁਮਾਰ ਉਰਫ ਮਨੂੰ ਉਰਫ ਭਾਂਡਾ ਪੁੱਤਰ ਕਿਸ਼ਨਵੀਰ ਵਾਸੀ ਆਲਮਗੀਰ ਪੱਤੀ ਕਾਲਾ ਸੰਘਿਆ ਥਾਣਾ ਸਦਰ ਕਪੂਰਥਲਾ ਜਿਸ ਨੂੰ ਮਾਣਯੋਗ ਅਦਾਲਤ ਸ਼੍ਰੀ ਧਰਮਿੰਦਰਪਾਲ ਸਿੰਗਲਾ ASI ਵੱਲੋਂ ਮਿਤੀ (9.12.2022 ਨੂੰ ਪੀ.ੳ ਕਰਾਰ ਦਿੱਤਾ ਗਿਆ ਸੀ ਨੂੰ ASI ਨਰਿੰਦਰ ਸਿੰਘ ਵੱਲੋਂ ਮਿਤੀ 12.01.2023 ਨੂੰ ਗ੍ਰਿਫਤਾਰ ਕੀਤਾ ਗਿਆ ਹੈ।