Breaking NEWSCrimeJalandharLatest newsNewsPunjabTop NewsTOP STORIESTrendingVillage NEWS

ਜਲੰਧਰ ਪੁਲਿਸ ਕਮਿਸ਼ਨਰੇਟ ਵੱਲੋ ਅਤੇ,ਡੀਸੀਪੀ ਲਾਅ ਐਂਡ ਆਰਡਰ ਦੇ ਅਧੀਨ ਆਉਂਦੇ ਥਾਣੇਦਾਰਾਂ ਨੂੰ ਆਪਣੇ ਇਲਾਕਿਆਂ ਵਿੱਚ ਗ਼ਲਤ ਤੇ ਭਗੋੜੇ ਹੋਏ ਵਿਅਕਤੀਆਂ ਨੂੰ ਕਾਬੂ ਕਰਨ ਲਈ ਕਿਹਾ। ਪੜੋ ਪੂਰੀ ਜਾਣਕਾਰੀ

Spread the News

ਡੀਡੀ ਨਿਊਜ਼ਪੇਪ 4, ਮਾਰਚ। ਕਰਨਬੀਰ ਸਿੰਘ

ਸ੍ਰੀ ਗੌਰਵ ਯਾਦਵ ਆਈਪੀਐਸ, ਮਾਣਯੋਗ ਡੀ ਜੀ ਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਕੁਲਦੀਪ ਸਿੰਘ ਚਾਹਲ ਆਈ ਪੀ ਐੱਸ, ਜੀ ਦੀਆਂ ਹਦਾਇਤਾਂ ਮੁਤਾਬਕ ਆਮ ਪਬਲਿਕ ਨੂੰ ਵਧੀਆ ਪੁਲਿਸਿੰਗ ਦੇਣ ਵਾਸਤੇ ਸਮੇਂ-ਸਮੇਂ ਸਿਰ ਉਲੀਕੇ ਹੋਏ ਪਲਾਨ ਮੁਤਾਬਕ ਸ੍ਰੀ ਅੰਕੁਰ ਗੁਪਤਾ ਆਈ ਪੀ ਐਸ, ਡੀਸੀਪੀ ਲਾਅ ਐਂਡ ਆਰਡਰ ਜਲੰਧਰ ਜੀ ਵੱਲੋਂ ਕਮਿਸ਼ਨਰੇਟ ਦੇ ਅਧੀਨ ਆਉਂਦੇ ਥਾਣਾ ਸਦਰ ਦੀ ਅਚਾਨਕ ਚੈਕਿੰਗ ਕੀਤੀ ਗਈ। ਥਾਣਾ ਸਦਰ ਵਿਚ ਤੈਨਾਤ ਥਾਣਾ ਮੁਖੀ ਅਤੇ ਮੁਲਾਜ਼ਮਾ ਨਾਲ ਵੈਲਫੇਅਰ ਮੀਟਿੰਗ ਕੀਤੀ ਗਈ ਥਾਣਾ ਵਿਚ ਸਾਫ ਸਫਾਈ ਦਾ ਜਾਇਜ਼ਾ ਲਿਆ ਗਿਆ। ਥਾਣਾ ਵਿਚ ਚਲ ਰਹੀ ਮੈਸ ਦੇ ਖਾਣ-ਪੀਣ ਦੇ ਇੰਤਜਾਮਾਂ ਦਾ ਜਾਇਜ਼ਾ ਲਿਆ ਗਿਆ ਅਤੇ ਵਧੀਆ ਖਾਣਾ, ਸਾਫ ਪਾਣੀ ਅਤੇ ਸਾਫ਼-ਸਫਾਈ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਕਰਾਈਮ ਰਿਵੀਊ ਲਿਆ ਗਿਆ। ਭਗੌੜੇ ਵਿਅਕਤੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ। ਥਾਣਾ ਮੁਖੀ ਨੂੰ ਹਰ ਹਾਲਤ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਮੈਂਟੇਨ ਕਰਨ ਦੀਆਂ ਹਦਾਇਤਾਂ ਦਿੱਤੀਆਂ ਉਸ ਤੋਂ ਬਾਅਦ ਥਾਣਾ ਖੇਤਰ ਵਿਚ ਪੈਂਦੇ ਸਰਵਜਨਿਕ ਸਥਾਨਾਂ ਅਤੇ ਆਰ ਐਸ ਐਸ ਸ਼ਾਖਾਵਾਂ ਵਾਲੇ ਸਥਾਨਾਂ ਤੇ ਚੈਕਿੰਗ ਕੀਤੀ ਗਈ।

ਧਾਰਮਿਕ ਸਥਾਨਾਂ ਤੇ ਜਾ ਕੇ ਉੱਥੇ ਦੇ ਸੀਸੀਟੀਵੀ ਕੈਮਰੇ ਅਤੇ ਸਿਕਿਉਰਿਟੀ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਥਾਣਾ ਮੁਖੀ ਨੂੰ ਆਮ ਜਨ ਪਬਲਿਕ ਨੂੰ ਅੱਛੀ ਪੁਲਿਸਿੰਗ ਦੇਣ ਅਤੇ ਸਕਿਉਰਟੀ ਸੰਬੰਧੀ ਹਰ ਸਹੂਲਤ ਮੁਹਈਆ ਕਰਾਉਣ ਲਈ ਆਖਿਆ ਗਿਆ ਅਤੇ ਮਾਣਯੋਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਰਪਸ਼ਨ ਨੂੰ ਲੈ ਕੇ ਜ਼ੀਰੋ ਟੌਲਰੈਂਸ ਦੀ ਨੀਤੀ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ।