Breaking NEWSCrimeJalandharLatest newsNewsPunjabTop NewsTOP STORIESTrendingVillage NEWS

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਨੇ ਪੁਲਿਸ ਕਰਮਚਾਰੀ ਤੇ ਹਮਲਾ ਕਰਨ ਵਾਲੇ ਨੂੰ ਤੇ ਖੱਡ ਮੁਹੱਲੇ ਵਿੱਚ ਫਾਇਰਿੰਗ ਕਰਨ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ।

Spread the News

ਜਲੰਧਰ ਦਿਹਾਤੀ ਫਿਲੌਰ (ਕਰਨਬੀਰ ਸਿੰਘ )

ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿਲੋਂ ਪੀ.ਪੀ.ਐਸ. ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਫਿਲੌਰ ਦੀ ਅਗਵਾਈ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਦੀ ਪੁਲਿਸ ਟੀਮ ਦੇ ਸਹਾਇਕ ਸਬ ਇੰਸਪੈਕਟਰ ਹਰਭਜਨ ਲਾਲ ਵੱਲੋਂ ਪਿਛਲੇ ਦਿਨੀ ਪੁਲਿਸ ਕਰਮਚਾਰੀ ਤੇ ਹਮਲਾ ਕਰਨ ਵਾਲੇ ਵਿਅਕਤੀ ਅਤੇ ਖੱਡ ਮੁਹੱਲਾ ਫਿਲੌਰ ਵਿਖੇ ਹੋਈ ਫਾਈਰਿੰਗ ਵਿੱਚ ()। ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ

 

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 02.04.2023 ਨੂੰ ਸੀਨੀਅਰ ਸਿਪਾਹੀ ਪਰਮਜੀਤ ਸਿੰਘ ਨਾਕਾ ਚੰਗੀ ਪੁਲਿਸ ਅਕੈਡਮੀ ਫਿਲੌਰ ਤਾਇਨਾਤ ਸੀ ਜਿੱਥੇ ਨਾਕਾ ਪਰ ਇੱਕ ਵਿਅਕਤੀ ਇਸ ਕ੍ਰਮਚਾਰੀ ਨਾਲ ਆ ਕੇ ਲੜਾਈ ਝਗੜਾ ਕਰਨ ਲਗਾ ਪਿਆ, ਉਸਦੀ ਰਾਈਫਲ ਖੋਹਣ ਲੱਗ ਪਿਆ ਅਤੇ ਇਸਨੇ ਲੜਾਈ ਝਗੜਾ ਕਰਕੇ ਇਸ ਕ੍ਰਮਚਾਰੀ ਦੀ ਵਰਦੀ ਪਾੜ ਕੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਸਬੰਧੀ ਮੁਕੱਦਮਾ ਨੰਬਰ 69 ਮਿਤੀ 02.04,2023 ਜੁਰਮ 332/353/186/379ਬੀ/511/294/225ਬੀ ਭ:ਦ: ਥਾਣਾ ਫਿਲੌਰ ਦਰਜ ਰਜਿਸਟਰ ਕੀਤਾ ਗਿਆ ਸੀ। ਜੋ ਦੋਸ਼ੀ ਸੰਜੂ ਪੁੱਤਰ ਕਾਲਾ ਮਸੀਹ ਵਾਸੀ ਉੱਚੀ ਘਾਟੀ ਫਿਲੌਰ ਦੇ ਖਿਲਾਫ ਫੌਰੀ ਕਾਰਵਾਈ ਕਰਦੇ ਹੋਏ ਇਸਨੂੰ ਬੜੀ ਮੁਸਤੈਦੀ ਅਤੇ ਮੁਸ਼ੱਕਤ ਨਾਲ ਗ੍ਰਿਫਤਾਰ ਕੀਤਾ ਹੈ। ਜੋ ਇਸ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

 

ਇਸੇ ਲੜੀ ਤਹਿਤ ਮਿਤੀ (02.04.2023 ਨੂੰ ਪਦਮ ਬਹਾਦਰ ਪੁੱਤਰ ਮਹਿਲਾ ਬਹਾਦਰ ਵਾਸੀ ਖੇਡ ਮੁਹੱਲਾ ਪੰਜਢੇਰਾ ਜਗਤਪੁਰਾ ਫਿਲੌਰ ਥਾਣਾ ਫਿਲੌਰ ਜਿਲ੍ਹਾ ਜਲੰਧਰ ਨੇ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਹਨਾਂ ਦੇ ਮੁਹੱਲੇ ਦੇ ਰਿਹਾਇਸ਼ੀ ਰਾਹੁਲ ਪੁੱਤਰ ਸੋਨੀ ਯਾਦਵ, ਜੋਨੀ ਪੁੱਤਰ ਭਰਤ, ਅਕਾਸ਼ਦੀਪ ਵਾਸੀਆਨ ਖੇਡ ਮੁਹੱਲਾ ਜਗਤਪੁਰਾ ਪੰਜਢੇਰਾ ਅਤੇ ਸੰਜੂ ਬਾਹਮਣ ਵਾਸੀ ਟਿੱਬਾ ਰੋਡ ਲੁਧਿਆਣਾ ਅਤੇ 6/7 ਨਾਮਲੂਮ ਵਿਅਕਤੀਆ ਨੇ ਉਹਨਾਂ ਦੇ ਘਰ ਅੰਦਰ ਦਾਖਲ ਹੋ ਕੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਉਹਨਾਂ ਪਰ ਪਿਸਤੌਲ ਦੀਆ ਗੋਲੀਆ ਦੇ ਕਈ ਫਾਇਰ ਕੀਤੇ ਅਤੇ ਘਰ ਅੰਦਰ ਦਾਖਲ ਹੋ ਕੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਕੁੱਟ ਮਾਰ ਕੀਤੀ ਅਤੇ ਘਰ ਦੇ ਸਮਾਨ ਦੀ ਭੰਨਤੋੜ ਕੀਤੀ ਸੀ। ਜੋ ਇਸ ਦੇ ਬਿਆਨਾ ਪਰ ਮੁਕੱਦਮਾ ਨੰਬਰ 70 ਮਿਤੀ 03.04.2023 ਜੁਰਮ 307/323/452/427/148/149 ਭ:ਦ 25/54/59 ਅਸਲਾ ਐਕਟ ਥਾਣਾ ਫਿਲੌਰ ਦਰਜ ਰਜਿਸਟਰ ਕੀਤਾ ਸੀ। ਜੋ ਇਸ ਮੁਕੱਦਮਾ ਦੀ ਵਾਰਦਾਤ ਨੂੰ ਹੱਲ ਕਰਦੇ ਹੋਏ ਵਾਰਦਾਤ ਕਰਨ ਵਾਲੇ ਦੋਸ਼ੀ ਜੋਨੀ ਪੁੱਤਰ ਭਰਤ ਨਾਲ ਵਾਸੀ ਖੇਡ ਮੁਹੱਲਾ ਪੰਜਢੌਰਾ ਫਿਲੌਰ ਬੜੀ ਮੁਸਤੈਦੀ ਅਤੇ ਮੁਸ਼ਕਤ ਨਾਲ ਗ੍ਰਿਫਤਾਰ ਕੀਤਾ ਹੈ। ਜੋ ਇਸ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

 

ਇੱਥੇ ਇਹ ਵੀ ਜਿਕਰਯੋਗ ਹੈ ਕਿ ਸੰਜੂ ਪੁੱਤਰ ਕਾਲਾ ਮਸੀਹ ਵਾਸੀ ਉੱਚੀ ਘਾਟੀ ਫਿਲੌਰ ਇੱਕ ਆਦੀ ਮੁਜਰਿਮ ਕ੍ਰਿਮੀਕਲ ਵਿਅਕਤੀ ਹੈ ਜੋ ਇਸਦੇ ਖਿਲਾਫ ਪਹਿਲਾਂ ਵੀ ਲੜਾਈ ਝਗੜਾ ਕਰਨ ਦੇ ਅੱਧੀ ਦਰਜਨ ਦੇ ਕਰੀਬ ਮੁਕੱਦਮੇ ਦਰਜ ਹਨ ਜਿਹਨਾਂ ਵਿੱਚ ਅਜੇ ਤੱਕ ਇਹ ਭਗੌੜਾ ਚੱਲਿਆ ਆ ਰਿਹਾ ਸੀ। ਦੂਜਾ ਗ੍ਰਿਫਤਾਰ ਦੋਸ਼ੀ ਜੋਨੀ ਪੁੱਤਰ ਭਰਤ ਨਾਲ ਵਾਸੀ ਖੱਡ ਮੁਹੱਲਾ ਪੰਜਢੇਰਾ ਫਿਲੌਰ ਇੱਕ ਆਦੀ ਮੁਜਰਿਮ ਕ੍ਰਿਮੀਕਲ ਵਿਅਕਤੀ ਹੈ ਜੋ ਇਸਦੇ ਖਿਲਾਫ ਪਹਿਲਾਂ ਵੀ ਲੜਾਈ ਝਗੜਾ ਕਰਨ, ਲੁੱਟਾਂ ਖੋਹਾਂ ਕਰਨ ਅਤੇ ਨਸ਼ਾ ਵੇਚਣ ਦੇ ਕਾਫੀ ਮੁਕੱਦਮੇ ਦਰਜ ਹਨ।