Good news

ਅਮਿਤਾਭ ਬੱਚਨ ‘ਤੇ ਅਨੁਸ਼ਕਾ ਸ਼ਰਮਾ ਖਿਲਾਫ਼ ਪੁਲਿਸ ਕਰੇਗੀ ਕਾਰਵਾਈ, ਜਾਣੋ ਮਾਮਲਾ?

Spread the News

ਅਮਿਤਾਭ ਬੱਚਨ ਤੇ ਅਨੁਸ਼ਕਾ ਸ਼ਰਮਾ ਦੀਆਂ ਮੁਸ਼ਕਲਾਂ ਹੁਣ ਵਧਦੀਆਂ ਨਜ਼ਰ ਆ ਰਹੀਆਂ ਹਨ। ਖਬਰ ਮੁਤਾਬਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਪੁਲਿਸ ਵੱਲੋ ਇਹਨਾਂ ਦੋਵਾਂ ਖਿਲਾਫ ਕਰਵਾਈ ਕੀਤੀ ਜਾ ਰਹੀ ਹੈ। ਦਰਅਸਲ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਟਵੀਟ ਕਰਕੇ ਮੁੰਬਈ ਪੁਲਸ ਨੂੰ ਅਮਿਤਾਭ ਬੱਚਨ ਤੇ ਅਨੁਸ਼ਕਾ ਸ਼ਰਮਾ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ। ਅਮਿਤਾਭ ਬੱਚਨ ਨੇ ਸੋਮਵਾਰ ਨੂੰ ਆਪਣੇ ਸੈੱਟ ’ਤੇ ਪਹੁੰਚਣ ਲਈ ਕਿਸੇ ਤੋਂ ਲਿਫਟ ਲਈ ਸੀ ‘ਤੇ ਨਾਲ ਹੀ  ਅਨੁਸ਼ਕਾ ਸ਼ਰਮਾ ਵੀ ਆਪਣੇ ਬਾਡੀਗਾਰਡ ਨਾਲ ਬਾਈਕ ‘ਤੇ ਸਵਾਰ ਸੀ। ਦੋਵਾਂ ਮਾਮਲਿਆਂ ’ਚ ਕਿਸੇ ਨੇ ਹੈਲਮੇਟ ਨਹੀਂ ਪਹਿਨਿਆ ਸੀ। ਇਸੇ ਦੇ ਚੱਲਦੇ ਸੋਸ਼ਲ ਮੀਡੀਆ ਯੂਜ਼ਰਸ ਸ਼ਿਕਾਇਤ ’ਤੇ ਮੁੰਬਈ ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਅਮਿਤਾਭ ਬੱਚਨ ਤੇ ਅਨੁਸ਼ਕਾ ਸ਼ਰਮਾ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦਰਅਸਲ 80 ਸਾਲਾ ਮੇਗਾਸਟਾਰ ਅਮਿਤਾਭ ਬੱਚਨ ਇਸ ਸਮੇਂ ਮੁੰਬਈ ’ਚ ਆਪਣੀ ਅਗਲੀ ਫ਼ਿਲਮ ਪ੍ਰਾਜੈਕਟ ਦੀ ਸ਼ੂਟਿੰਗ ਕਰ ਰਹੇ ਹਨ। ਅਜਿਹੇ ’ਚ ਟ੍ਰੈਫਿਕ ਜਾਮ ਤੋਂ ਬਚਣ ਲਈ ਉਨ੍ਹਾਂ ਨੇ ਕਿਸੇ ਅਜਨਬੀ ਤੋਂ ਲਿਫਟ ਮੰਗੀ ਤੇ ਫਿਰ ਬਾਈਕ ਰਾਹੀਂ ਲੋਕੇਸ਼ਨ ’ਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਉਹ ਉਸ ਵਿਅਕਤੀ ਨੂੰ ਨਹੀਂ ਜਾਣਦੇ, ਜੋ ਉਨ੍ਹਾਂ ਨੂੰ ਕੰਮ ’ਤੇ ਲੈ ਗਿਆ। ਫੋਟੋ ਸ਼ੇਅਰ ਕਰਦਿਆਂ ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ’ਚ ਲਿਖਿਆ, ‘‘ਰਾਈਡ ਲਈ ਧੰਨਵਾਦ ਦੋਸਤ। ਮੈਂ ਤੁਹਾਨੂੰ ਨਹੀਂ ਜਾਣਦਾ ਪਰ ਤੁਸੀਂ ਮੈਨੂੰ ਲਿਫਟ ਦਿੱਤੀ ਤੇ ਸਮੇਂ ਸਿਰ ਮੇਰੇ ਟਿਕਾਣੇ ’ਤੇ ਪਹੁੰਚ ਗਏ। ਸਾਨੂੰ ਟ੍ਰੈਫਿਕ ਜਾਮ ਤੋਂ ਬਚਾਉਣ ਲਈ ਧੰਨਵਾਦ।’’ 

ਦੱਸ ਦਈਏ ਕਿ ਇਸ ਤੋਂ ਬਾਅਦ ਸੋਸ਼ਲ ਮੀਡਿਆ ‘ਚ ਅਮਿਤਾਭ ਬੱਚਨ ਦੀ ਪੋਸਟ ’ਤੇ ਪ੍ਰਤੀਕਿਰਿਆ ਦਿੰਦਿਆਂ ਇਕ ਟਵਿਟਰ ਯੂਜ਼ਰ ਨੇ ਮੁੰਬਈ ਪੁਲਸ ਨੂੰ ਟੈਗ ਕੀਤਾ ਤੇ ਲਿਖਿਆ ਕਿ ਸਵਾਰੀ ਤੇ ਪਿਛਲੀ ਸਵਾਰੀ ਦੋਵਾਂ ਨੇ ਹੈਲਮੇਟ ਨਹੀਂ ਪਹਿਨਿਆ ਸੀ। ਮੁੰਬਈ ਪੁਲਸ ਕਿਰਪਾ ਕਰਕੇ ਨੋਟ ਕਰੇ। ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਮੁੰਬਈ ਪੁਲਸ ਨੇ ਕਿਹਾ ਕਿ ਅਸੀਂ ਇਸ ਨੂੰ ਟ੍ਰੈਫਿਕ ਬ੍ਰਾਂਚ ਨਾਲ ਸਾਂਝਾ ਕੀਤਾ ਹੈ। ਇਸੇ ਤਰ੍ਹਾਂ ਜਦੋਂ ਅਨੁਸ਼ਕਾ ਸ਼ਰਮਾ ਦੀ ਬਾਈਕ ਸਵਾਰ ਦੀ ਵੀਡੀਓ ਆਨਲਾਈਨ ਸਾਹਮਣੇ ਆਈ ਤਾਂ ਇਕ ਹੋਰ ਯੂਜ਼ਰ ਨੇ ਟਵੀਟ ਕੀਤਾ, ‘‘@MumbaiPolice no helmet?’’ ਜਵਾਬ ’ਚ ਮੁੰਬਈ ਪੁਲਸ ਨੇ ਫਿਰ ਤੋਂ ਟਵੀਟ ਕੀਤਾ ਕਿ ਟ੍ਰੈਫਿਕ ਪੁਲਸ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।