Breaking NEWSBreaking News PUNJABGeneralJalandharLatest newsLatest update NewsPhagwara city PunjabPoliticsPunjabSocial mediaTop NewsTOP STORIESVillage NEWS

ਫਗਵਾੜਾ ‘ਚ ਡਾ. ਰਾਜਕੁਮਾਰ ਚੱਬੇਵਾਲ ਦੇ ਚੋਣ ਦਫਤਰ ਦਾ ਉਦਘਾਟਨ ਅੱਜ

Spread the News

ਫਗਵਾੜਾ ‘ਚ ਡਾ. ਰਾਜਕੁਮਾਰ ਚੱਬੇਵਾਲ ਦੇ ਚੋਣ ਦਫਤਰ ਦਾ ਉਦਘਾਟਨ ਅੱਜ

 

 

ਫਗਵਾੜਾ 13 ਮਈ (ਸ਼ਿਵ ਕੋੜਾ) ਹੁਸ਼ਿਆਰਪੁਰ ਲੋਕਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉੱਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਦੇ ਫਗਵਾੜਾ ਹਲਕੇ ‘ਚ ਚੋਣ ਦਫਤਰ ਦਾ ਉਦਘਾਟਨ 14 ਮਈ ਦਿਨ ਮੰਗਲਵਾਰ ਨੂੰ ਪਰਹਾਰ ਹਸਪਤਾਲ ਦੇ ਸਾਹਮਣੇ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਕੀਤਾ ਜਾ ਰਿਹਾ ਹੈ। ਚੋਣ ਦਫਤਰ ਦੇ ਉਦਘਾਟਨ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਆਪ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਸਮੂਹ ਅਹੁਦੇਦਾਰਾਂ ਦੀ ਹਾਜਰੀ ਵਿਚ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਜੋਗਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੰਗਲਵਾਰ ਨੂੰ ਸਵੇਰੇ 9 ਵਜੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਅਤੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਉਪਰੰਤ ਸਵੇਰੇ 11 ਵਜੇ ਲੋਕਸਭਾ ਉੱਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਦੀ ਹਾਜਰੀ ‘ਚ ਚੋਣ ਦਫਤਰ ਦਾ ਉਦਘਾਟਨ ਕੀਤਾ ਜਾਵੇਗਾ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸਮੂਹ ਅਹੁਦੇਦਾਰਾਂ, ਬਲਾਕ ਪ੍ਰਧਾਨਾਂ, ਐਸ.ਸੀ. ਵਿੰਗ, ਵਪਾਰ ਵਿੰਗ, ਮਹਿਲਾ ਵਿੰਗ ਤੇ ਯੂਥ ਵਿੰਗ ਦੇ ਸਮੂਹ ਪਿੰਡਾਂ ਤੇ ਸ਼ਹਿਰ ਦੇ ਵਰਕਰਾਂ ਨੂੰ ਦਫਤਰ ਦੇ ਉਦਘਾਟਨ ਸਮਾਗਮ ਵਿਚ ਸਵੇਰੇ 9 ਵਜੇ ਤੋਂ ਪਹਿਲਾਂ ਹਾਜਰੀ ਯਕੀਨੀ ਬਨਾਉਣ ਦੀ ਪੁਰਜੋਰ ਅਪੀਲ ਵੀ ਕੀਤੀ। ਇਸ ਮੌਕੇ ਜਿਲ੍ਹਾ ਪ੍ਰਧਾਨ ਲਲਿਤ ਸਕਲਾਨੀ, ਜਸਪਾਲ ਸਿੰਘ ਤਵਿੰਦਰ ਰਾਮ ਚੇਅਰਮੈਨ ਮਾਰਕੀਟ ਕਮੇਟੀ, ਐਕਸ ਇੰਪਲਾਈਜ ਵਿੰਗ ਦੇ ਸੂਬਾ ਸਕੱਤਰ ਹਰਮੇਸ਼ ਪਾਠਕ ਬਲਾਕ ਪ੍ਰਧਾਨ ਵਰੁਣ ਬੰਗੜ ਚੱਕ ਹਕੀਮ, ਫੌਜੀ ਸ਼ੇਰਗਿਲ, ਐਸ.ਸੀ. ਵਿੰਗ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ, ਸਮਰਜੀਤ ਗੁਪਤਾ ਬਲਾਕ ਪ੍ਰਧਾਨ ਤੋਂ ਇਲਾਵਾ ਜਤਿੰਦਰ ਸਿੰਘ, ਵਿਪਨ ਮਹਿਤਾ, ਕਰਮਜੀਤ ਸਿੰਘ, ਕੇਵਿਨ ਸਿੰਘ, ਹਰਜੀਤ ਸਿੰਘ ਸਰਪੰਚ, ਦੀਪਕ ਕੁਮਾਰ, ਗੋਪੀ ਬੇਦੀ ਬਲਾਕ ਪ੍ਰਧਾਨ, ਰਾਜਵੀਰ ਸਿੰਘ, ਮਨਮੋਹਨ ਸਿੰਘ ਬਲਾਕ ਪ੍ਰਧਾਨ, ਕੁਲਬੀਰ ਸਿੰਘ ਬਲਾਕ ਪ੍ਰਧਾਨ, ਪ੍ਰਦੀਪ ਸਿੰਘ ਬਲਾਕ ਪ੍ਰਧਾਨ, ਤਲਵਿੰਦਰ ਸਿੰਘ ਬਲਾਕ ਪ੍ਰਧਾਨ, ਸੁਭਾਸ਼ ਕਵਾਤਰਾ, ਭੁਪਿੰਦਰ ਸਿੰਘ ਬਸਰਾ ਬਲਾਕ ਪ੍ਰਧਾਨ, ਸਰਬਜੀਤ ਸਿੰਘ ਲੁਬਾਣਾ ਆਦਿ ਹਾਜਰ ਸਨ।

 

 

 

 

फगवाड़ा में डा. राजकुमार चब्बेवाल के चुनाव कार्यालय का उद्घाटन आज

 

 

फगवाड़ा 13 मई (शिव कौड़ा) होशियारपुर लोकसभा सीट से आम आदमी पार्टी के उम्मीदवार डा. राजकुमार चब्बेवाल के फगवाड़ा विधानसभा क्षेत्र में चुनाव कार्यालय का उद्घाटन 14 मई दिन मंगलवार को परहार अस्पताल के सामने गुरु हरगोबिंद नगर फगवाड़ा में किया जा रहा है। चुनाव कार्यालय के उद्घाटन की तैयारियों की समीक्षा के लिए आज हलका इंचार्ज जोगिंद्र सिंह मान ने सभी पदाधिकारियों की उपस्थिति में कार्यकर्ताओं के साथ बैठक की। इस दौरान जोगिंद्र सिंह मान ने बताया कि मंगलवार सुबह 9 बजे श्री सुखमनी साहिब के पाठ और गुरु महाराज के चरणों में अरदास के पश्चात लोकसभा प्रत्याशी डा. राजकुमार चब्बेवाल की मौजूदगी में चुनाव कार्यालय का शुभारंभ किया जाएगा। उन्होंने आम आदमी पार्टी के सभी पदाधिकारियों, ब्लॉक प्रधानों, सभी प्रकोष्ठों, एवं हलके के समस्त कार्यकर्ताओं से उदघाटन समागम में शामिल होने की पुरजोर अपील की। इस अवसर पर जिला प्रधान ललित सकलानी, जसपाल सिंह, तविंद्र राम चेयरमैन मार्किट कमेटी, एक्स इंप्लाइज विंग के प्रदेश सचिव हरमेश पाठक, ब्लॉक प्रधान वरुण बंगड़ चक हकीम, फौजी शेरगिल, एस.सी विंग जिला कपूरथला के प्रधान संतोष कुमार गोगी, समरजीत गुप्ता ब्लॉक प्रधान के अलावा जतिंदर सिंह, विपन मेहता, करमजीत सिंह, केविन सिंह, हरजीत सिंह सरपंच, दीपक कुमार, गोपी बेदी ब्लॉक प्रधान, राजवीर सिंह, मनमोहन सिंह ब्लॉक प्रधान, कुलबीर सिंह ब्लॉक प्रधान, प्रदीप सिंह ब्लॉक प्रधान, तलविंदर सिंह ब्लॉक प्रधान, सुभाष क्वात्रा, भूपिंदर सिंह बसरा ब्लॉक प्रधान, सरबजीत सिंह लुबाना आदि उपस्थित।