Breaking NEWSBreaking News PUNJABCrimeGeneralJalandharLatest newsLatest update NewsNewsPhagwara city PunjabPunjabSocial mediaTechTechnologyTop NewsTOP STORIESTrendingVillage NEWS

ਜਲੰਧਰ ਦੇ ਥਾਣਾ ਲਾਬੜਾ ਦੀ ਪੁਲਿਸ ਵੱਲੋਂ ਲੋਕਾ ਨੂੰ ਡਰਾ ਧਮਕਾ ਕੇ ਪੈਸੇ ਵਸੂਲਣ ਵਲੇ 02 ਪ੍ਰੈਸ ਰਿਪੋਟਰਾਂ ਨੁੰ ਕਾਬੂ ਕੀਤਾ ਗਿਆ।

Spread the News

ਜਲੰਧਰ। ਡੀਡੀ ਨਿਊਜ਼ਪੇਪਰ (ਵਰਿੰਦਰ )। ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਬੜਾ ਦੀ ਪੁਲਿਸ ਵੱਲੋਂ ਲੋਕਾ ਨੂੰ ਡਰਾ ਧਮਕਾ ਕੇ ਪੈਸੇ ਵਸੂਲਣ ਵਲੇ 02 ਪ੍ਰੈਸ ਰਿਪੋਟਰਾਂ ਨੁੰ ਕਾਬੂ ਕੀਤਾ ਗਿਆ।ਡਾ ਅੰਕੁਰ ਗੁਪਤਾ,ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੇਤਾ ਅਨਸਰਾਂ/ਨਸ਼ਾ ਤਸਕਰਾ/ਚੋਰਾਂ ਅਤੇ ਲੁਟਾ ਖੋਹਾਂ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਅਨੁਸਾਰ ਸ੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ. ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ੍ਰੀ ਪਲਵਿੰਦਰ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਸਬ। ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਵਲੋਂ ਲੋਕਾਂ ਨੂੰ ਡਰਾ ਧਮਕਾ ਕੇ ਜਬਰਦਸਤੀ ਪੈਸੇ ਵਸੂਲਣ ਵਾਲੇ 02ਪ੍ਰੈਸ ਰਿਪੋਟਰਾ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ ਕੀਤੀ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਪਲਵਿੰਦਰ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਸਬ: ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਲਾਂਬੜਾ ਵੱਲੋਂ ਮਿਤੀ 14.06.2024 ਨੂੰ ਪ੍ਰੈਸ ਰਿਪੋਟਰ ਡੇਵੀਡ ਪੁੱਤਰ ਸੈਮੁਅਲ ਵਾਸੀ ਬੂਟਾ ਪਿੰਡ ਡਵੀਜਨ ਨੰਬਰ 06 ਜਲੰਧਰ,ਅਮਨ ਪੁੱਤਰ ਰਕੇਸ਼ ਵਾਸੀ ਮਕਾਨ ਨੰਬਰ 01 ਦੀਪ ਨਗਰ ਜਲੰਧਰ ਕੈਟ ਥਾਣਾ ਕੈਟ ਜਲੰਧਰ ਵਲੋਂ ਸਿਲੰਡਰਾਂ ਦੀ ਗੱਡੀ ਨੂੰ ਰੋਕ ਕੇ ਉਹਨਾ ਤੇ ਡਰਾ ਧਮਕਾ ਕੇ ਜਬਰਦਸਤੀ ਪੈਸੇ ਵਸੂਲਣ ਸਬੰਧੀ ਮੁਕਦਮਾ ਨੰਬਰ 51 ਮਿਤੀ 14.06.2024 ਜੁਰਮ 384,341,506,34,120-ਬੀ ਭ:ਦ ਥਾਣਾ ਲਾਬੜਾ ਦਰਜ ਰਜਿਸਟਰ ਕੀਤਾ ਗਿਆ। ਜੋ ਦੋਸੀਆਨ ਨੇ ਪੁਛਗਿਛ ਦੋਰਾਨ ਦੱਸਿਆ ਕਿ ਕੁਝ ਪੈਸੇ ਉਹਨਾ ਨੇ ਮੁਦਈ ਮੁਕਦਮਾ ਪਾਸੋ ਡਰਾ ਧਮਕਾ ਕੇ ਵਸੂਲ ਲਏ ਸਨ ਅਤੇ ਕੁਝ ਰਕਮ ਉਹਨਾ ਨੇ ਮੁਦਈ ਮੁਕਦਮਾ ਪਾਸੋ ਇਕ ਹੋਰ ਸਾਥੀ ਦੇ ਮੋਬਾਇਲ ਨੰਬਰ 98036-63344 ਪਰ UPI Payment ਕਰਵਾਏ ਸਨ। ਜਿਸ ਸਬੰਧੀ ਤਫਤੀਸ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹ ਵੀ ਪਤਾ ਲੱਗਾ ਹੈ ਕਿ ਇਹ ਮੁਲਜਮ ਹੋਰਾਂ ਵੀ ਕਈ ਥਾਵਾਂ ਤੋਂ ਇਸ ਤਰ੍ਹਾਂ ਹੀ ਬਲੈਕਮੇਲ ਕਰਕੇ ਪੈਸੇ ਇਕੱਠੇ ਕਰਦੇ ਸਨ ਪੁਲਿਸ ਨੇ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਅਗਲੀ ਪੁੱਛਗਿੱਛ ਲਈ ਰਿਮਾਂਡ ਮੰਗਿਆ ਹੈ ਤਾਂ ਕਿ ਹੋਰਾਂ ਲੋਕਾਂ ਦੇ ਕੋਲ ਜਿਹਨਾਂ ਕੋਲੋਂ ਇਹਨਾਂ ਨੇ ਇਸ ਤਰ੍ਹਾਂ ਡਰਾ ਧਮਕਾ ਕੇ ਪੈਸੇ ਇਕੱਠੇ ਕੀਤੇ ਉਹਨਾਂ ਦਾ ਵੀ ਪਤਾ ਚੱਲ ਸਕੇ ਜੇਕਰ ਕੋਈ ਵੀ ਇਸ ਤਰ੍ਹਾਂ ਦਾ ਵਿਅਕਤੀ ਜਿਸ ਨਾਲ ਇਹਨਾਂ ਨੇ ਇਸ ਤਰ੍ਹਾਂ ਠੱਗੀ ਕੀਤੀ ਹੈ ਤੇ ਉਹ ਲਾਂਬੜਾ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ