Amritsar CityBreaking NEWSBreaking News PUNJABDharmikGeneralGood newsLatest newsLatest update NewsLatest Update NewsMukeriya NEWS informationNewsPhagwara city PunjabPunjabSocial mediaTechnologyTrendingVillage NEWS

ਗੁਰੂ ਨਾਨਕ ਦੇਵ ਜੀ ਦੇ 555 ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਪਵਿੱਤਰ ਵੇਈ ਦੇ ਨਾਲ ਨਾਲ ਪਿੰਡ ਧਨੋਆ ਤੋ ਨਗਰ ਕੀਰਤਨ ਭਲਕੇ : ਸੀਚੇਵਾਲ,ਧਨੋਆ

Spread the News

ਮੁਕੇਰੀਆਂ 19/ਨਵੰਬਰ (ਇੰਦਰਜੀਤ ਵਰਿਕਿਆ) ਹਰ ਸਾਲ ਦੀ ਤਰਾ ਇਸ ਵਾਰ ਵੀ ਪਵਿੱਤਰ ਵੇਈਂ ਦੇ ਪ੍ਰਗਟ ਅਸਥਾਨ ਪਿੰਡ ਧਨੋਆ ਤੋ ਸੰਤ ਬਲਵੀਰ ਸਿੰਘ ਸੀਚੇਵਾਲ ਮੈਂਬਰ ਪਾਰਲੀਮੈਂਟ ਵੱਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਪ੍ਰਕਾਸ਼ ਪਰਬ ਮਨਾਉਣ ਵਾਸਤੇ ਪਿੰਡ ਧਨੋਆ ਦੇ ਲਹਿੰਦੀ ਪੱਤੀ ਗੁਰਦੁਆਰਾ ਸਾਹਿਬ ਵਿਖੇ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਕਰਵਾਈਆ ਜਾ ਰਹੀਆ ਹਨ। ਮਿਤੀ 18 ਨਵੰਬਰ ਤੋ ਗੁਰੂ ਘਰ ਵਿਚ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਕੱਲ ਮਿਤੀ 20 ਨਵੰਬਰ ਨੂੰ ਸਵੇਰੇ 6.30 ਵਜੇ ਪਾਏ ਜਾਣਗੇ ਉਪਰੋਤ ਪਿੰਡ ਧਨੋਆ ਤੇ ਪਿੰਡ ਹਿੰਮਤਪੁਰ- ਟਰਕਿਆਣਾ ਆਦੀ ਪਿੰਡਾਂ ਰਾਹੀ ਹੁੰਦੇ ਹੋਏ ਪਿੰਡ ਗਾਲੋਵਾਲ ਤੱਕ ਨਗਰ ਕੀਰਤਨ ਸਜਾਏ ਜਾਣਗੇ ਗੁਰੂ ਗ੍ਰੰਥ ਜੀ ਦੀ ਹਜੂਰੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਗਤਾਂ ਪੈਦਲ ਗੁਰੂ ਨਾਨਕ ਪਾਤਸ਼ਾਹ ਦੀ ਮਹਿਮਾ ਕਰਦਿਆਂ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋਣਗੀਆਂ ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਬਲਵੀਰ ਸਿੰਘ ਸੀਚੇਵਾਲ, ਅਤੇ ਇੰਜੀਨੀਅਰ ਸਤਨਾਮ ਸਿੰਘ ਧਨੋਆ ਨੇ ਦਸਿਆ ਕਿ ਇਲਾਕੇ ਦੇ ਇਸ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਵਾਸਤੇ ਬਹੁਤ ਦੂਰ ਦੂਰ ਤੋ ਸੰਗਤਾਂ ਪਹੁੰਚਦੀਆਂ ਹਨ। ਸੰਗਤਾਂ ਨੂੰ ਜਿਥੇ ਗੁਰੂ ਨਾਨਕ ਦੀਆ ਸਿੱਖਿਆਵਾਂ ਤੇ ਚਲਨ ਵਾਸਤੇ ਪ੍ਰੇਰਨਾ ਦਿੱਤੀ ਜਾਦੀ ਹੈ ਉਥੇ ਕੁਦਰਤੀ ਸੋਮਿਆਂ ਨੂੰ ਸੰਭਾਲਣ ਵਾਤਾਵਰਨ ਨੂੰ ਸ਼ੁੱਧ ਰੱਖਣ, ਧਰਤੀ ਅਤੇ ਪਾਣੀ ਨੂੰ ਗੰਦਗੀ ਤੋਂ ਮੁਕਤ ਰਖਣ ਵਾਸਤੇ ਪ੍ਰੇਰਿਆ ਜਾਂਦਾ ਹੈ। ਇਸ ਵਾਰ ਪੰਚਾਇਤੀ ਚੋਣਾਂ ਮੁਕੰਮਲ ਹੋਣ ਕਰਕੇ ਨਵੇਂ ਚੁਣੇ ਗਏ ਪੰਚਾਂ, ਸਰਪੰਚਾਂ ਵੱਲੋਂ ਆਪਣੇ ਆਪਣੇ ਪਿੰਡਾਂ ਦੀ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਪਿੰਡ ਧਨੋਆ ਦੇ ਨੌਜਵਾਨ ਸਰਪੰਚ ਮਨਸਿਮਰਨ ਸਿੰਘ ਦੀ ਅਗਵਾਈ ਹੇਠ ਪਿਛਲੇ ਕਈ ਦਿਨਾਂ ਤੋਂ ਪਿੰਡਾਂ ਦੀਆਂ ਸੜਕਾਂ, ਗਲੀਆਂ ਨਾਲੀਆਂ ਦੀ ਸਫਾਈ ਕਰਵਾ ਰਹੇ ਹਨ ਕਈ ਸਾਲਾਂ ਤੋਂ ਟੁੱਟੀਆਂ ਸੜਕਾਂ ਉੱਪਰ ਮਿੱਟੀ ਪੱਥਰ ਪਾ ਕੇ ਟੋਏ ਪੂਰੇ ਜਾ ਰਹੇ ਹਨ ਵਰਨਯੋਗ ਹੈ ਕਿ ਵੇਈ ਦੀ ਕਾਰ ਸੇਵਾ ਸ਼ੁਰੂ ਹੋਣ ਤੋਂ ਲੈ ਕੇ ਨਿਕਲਦੇ ਨਗਰ ਕੀਰਤਨਾਂ ਵਿੱਚ ਹਰੇਕ ਰਾਜਨੀਤਿਕ ਪਾਰਟੀ ਦੇ ਨੇਤਾ, ਮੋਹਤਵਾਰ ਵਿਅਕਤੀ ਆਪਣੀਆਂ ਹਾਜ਼ਰੀਆਂ ਲੁਆਂਦੇ ਰਹੇ ਹਨ ਅਤੇ ਇਸ ਵਾਰ ਵੀ ਬਹੁਤ ਧਾਰਮਿਕ ਰਾਜਨੀਤਿਕ, ਨੇਤਾਵਾਂ ਵੱਲੋਂ ਹਾਜ਼ਰੀ ਲਵਾਈ ਜਾਵੇਗੀ