
17/ਜੂਨ । ਚਲੋ, ਆਮ ਆਦਮੀ ਪਾਰਟੀ ਦੇ ਬੁਲਾਰੇ ਜਾਂ ਕਹਿ ਲਓ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਘੱਟੋ-ਘੱਟ ਇੱਕ ਗੱਲ ਤਾਂ ਮੰਨ ਹੀ ਲਈ ਹੈ ਕਿ ਵੀਡੀਓ ਅਸਲੀ ਹੈ। ਹੁਣ ਉਹਨਾਂ ਦਾ ਸਾਰਾ ਜ਼ੋਰ ਇਸ ਗੱਲ ਉੱਤੇ ਹੈ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਭਗਵੰਤ ਮਾਨ ਹੈ ਜਾਂ ਨਹੀਂ, ਕਿਉਂਕਿ ਜਾਂਚ ਰਿਪੋਰਟ ਵਿੱਚ ਇਸ ਬਾਰੇ ਕੋਈ ਨਤੀਜਾ ਨਹੀਂ ਦਿੱਤਾ ਗਿਆ।ਪਰ ਇੱਥੇ ਇੱਕ ਸਧਾਰਣ ਜਿਹਾ ਸਵਾਲ ਖੜ੍ਹਾ ਹੁੰਦਾ ਹੈ। ਜੇ ਸਰਕਾਰ ਜਾਂ ਆਮ ਆਦਮੀ ਪਾਰਟੀ ਨੂੰ ਇਸ ਬਾਰੇ ਕੋਈ ਸ਼ੱਕ ਹੈ ਤਾਂ ਉਹ ਦੁਬਾਰਾ ਜਾਂਚ ਕਿਉਂ ਨਹੀਂ ਕਰਵਾਉਂਦੇ? ਆਧੁਨਿਕ ਤਕਨੀਕ ਰਾਹੀਂ ਚਿਹਰਾ ਪਛਾਣ (Identification) ਅਤੇ ਹੋਰ ਫੋਰੈਂਸਿਕ ਜਾਂਚਾਂ ਕਰਵਾਈਆਂ ਜਾ ਸਕਦੀਆਂ ਹਨ। ਜੇ ਉਹ ਚਾਹੁੰਦੇ ਹਨ ਤਾਂ ਸਰਕਾਰੀ ਏਜੰਸੀਆਂ ਤੋਂ ਜਾਂਚ ਕਰਵਾ ਲੈਣ, ਅਤੇ ਜੇ ਉਹ ਮੰਨਦੇ ਹਨ ਕਿ ਇਹ ਕੰਮ ਅਕਾਲ ਤਖ਼ਤ ਸਾਹਿਬ ਨੂੰ ਕਰਨਾ ਚਾਹੀਦਾ ਹੈ ਤਾਂ ਉਹ ਵੀ ਕਰਵਾ ਸਕਦਾ ਹੈ।ਪਰ ਇੱਕ ਗੱਲ ਸਪਸ਼ਟ ਹੈ ਕਿ ਮੌਜੂਦਾ ਜਾਂਚ ਦਾ ਮਕਸਦ ਇਹ ਸੀ ਕਿ ਮੁੱਖ ਮੰਤਰੀ ਵੱਲੋਂ ਕੀਤੇ ਉਸ ਦਾਅਵੇ ਦੀ ਜਾਂਚ ਹੋਵੇ ਜਿਸ ਵਿੱਚ ਕਿਹਾ ਗਿਆ ਸੀ ਕਿ ਇਹ ਵੀਡੀਓ AI ਰਾਹੀਂ ਬਣਾਈ ਗਈ ਹੈ ਜਾਂ ਇਸ ਨਾਲ ਛੇੜਛਾੜ ਕੀਤੀ ਗਈ ਹੈ। ਜਾਰੀ ਕੀਤੀ ਗਈ ਰਿਪੋਰਟ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਨਾ ਤਾਂ ਵੀਡੀਓ AI ਨਾਲ ਤਿਆਰ ਕੀਤੀ ਗਈ ਹੈ ਅਤੇ ਨਾ ਹੀ ਇਸ ਵਿੱਚ ਕੋਈ ਡਿਜੀਟਲ ਛੇੜਛਾੜ ਹੋਈ ਹੈ।ਹੁਣ ਜਿਹੜਾ ਨਵਾਂ ਸਵਾਲ ਆਮ ਆਦਮੀ ਪਾਰਟੀ ਦੇ ਬੁਲਾਰੇ ਚੁੱਕ ਰਹੇ ਹਨ ਕਿ ਵੀਡੀਓ ਵਿੱਚ ਦਿਖਣ ਵਾਲਾ ਵਿਅਕਤੀ ਕੌਣ ਹੈ, ਤਾਂ ਇਸ ਦਾ ਜਵਾਬ ਵੀ ਉਹਨਾਂ ਨੂੰ ਹੀ ਦੇਣਾ ਚਾਹੀਦਾ ਹੈ। ਸਰਕਾਰ ਤੁਹਾਡੀ ਹੈ, ਪ੍ਰਸ਼ਾਸਨ ਤੁਹਾਡਾ ਹੈ, ਜਾਂਚ ਏਜੰਸੀਆਂ ਤੁਹਾਡੇ ਅਧੀਨ ਹਨ। ਜੇ ਉਹ ਵਿਅਕਤੀ ਭਗਵੰਤ ਮਾਨ ਨਹੀਂ ਹੈ ਤਾਂ ਫਿਰ ਸਰਕਾਰ ਇਹ ਪਤਾ ਲਗਾਵੇ ਕਿ ਉਹ ਕੌਣ ਹੈ। ਉਸ ਦੀ ਪਛਾਣ ਕੀਤੀ ਜਾਵੇ ਅਤੇ ਜੇ ਕੋਈ ਕਾਨੂੰਨੀ ਉਲੰਘਣਾ ਹੋਈ ਹੈ ਤਾਂ ਉਸ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇ।ਦਰਅਸਲ, ਜਦੋਂ ਸਰਕਾਰ ਦੇ ਨੁਮਾਇੰਦੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਹਨ ਕਿ ਵੀਡੀਓ ਵਿੱਚ ਦਿਖਣ ਵਾਲਾ ਵਿਅਕਤੀ ਭਗਵੰਤ ਮਾਨ ਨਹੀਂ ਹੈ, ਤਾਂ ਇਸ ਨਾਲ ਸਵਾਲ ਹੋਰ ਵੱਧ ਖੜ੍ਹੇ ਹੋ ਜਾਂਦੇ ਹਨ। ਕਿਉਂਕਿ ਹੁਣ ਇਹ ਮੰਨਿਆ ਜਾ ਚੁੱਕਾ ਹੈ ਕਿ ਵੀਡੀਓ ਅਸਲੀ ਹੈ। ਫਿਰ ਉਸ ਵਿੱਚ ਦਿਖਣ ਵਾਲਾ ਵਿਅਕਤੀ ਕੌਣ ਹੈ? ਇਹ ਸਵਾਲ ਸੁਭਾਵਿਕ ਤੌਰ ’ਤੇ ਸਰਕਾਰ ਵੱਲ ਮੁੜ ਜਾਂਦਾ ਹੈ।ਇਸ ਮਾਮਲੇ ਵਿੱਚ ਇੱਕ ਹੋਰ ਮਹੱਤਵਪੂਰਨ ਗੱਲ ਵੀ ਸਾਹਮਣੇ ਆਈ ਹੈ। ਜਥੇਦਾਰ ਸਾਹਿਬ ਵੱਲੋਂ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਇਹ ਵੀਡੀਓ ਸਭ ਤੋਂ ਪਹਿਲਾਂ ਉਸ ਨੂੰ ਇੱਕ ਅਜਿਹੇ ਵਿਅਕਤੀ ਵੱਲੋਂ ਭੇਜੀ ਗਈ ਸੀ ਜੋ ਇਸ ਦੇ ਆਧਾਰ ’ਤੇ ਬਲੈਕਮੇਲਿੰਗ ਕਰਨਾ ਚਾਹੁੰਦਾ ਸੀ ਅਤੇ ਇਸ ਨੂੰ ਜਨਤਕ ਕਰਨ ਲਈ ਦਬਾਅ ਪਾ ਰਿਹਾ ਸੀ।ਜੇ ਇਹ ਦਾਅਵਾ ਸਹੀ ਹੈ ਤਾਂ ਜਾਂਚ ਏਜੰਸੀਆਂ ਕੋਲ ਹੁਣ ਇੱਕ ਮਹੱਤਵਪੂਰਨ ਸੁਰਾਗ ਮੌਜੂਦ ਹੈ। ਪੁਲਿਸ ਪੱਤਰਕਾਰ ਤੋਂ ਪੁੱਛਗਿੱਛ ਕਰ ਸਕਦੀ ਹੈ ਕਿ ਵੀਡੀਓ ਭੇਜਣ ਵਾਲਾ ਵਿਅਕਤੀ ਕੌਣ ਸੀ, ਉਹ ਕਿੱਥੋਂ ਸੰਪਰਕ ਵਿੱਚ ਆਇਆ, ਕਿਸ ਮਾਧਿਅਮ ਰਾਹੀਂ ਵੀਡੀਓ ਭੇਜੀ ਗਈ, ਅਤੇ ਉਸ ਦੀ ਪਹਿਚਾਣ ਬਾਰੇ ਕੀ ਜਾਣਕਾਰੀ ਉਪਲਬਧ ਹੈ। ਇਸ ਦਿਸ਼ਾ ਵਿੱਚ ਜਾਂਚ ਅੱਗੇ ਵਧੇ ਤਾਂ ਸੰਭਵ ਹੈ ਕਿ ਇਸ ਪੂਰੇ ਮਾਮਲੇ ਨਾਲ ਜੁੜੇ ਹੋਰ ਤੱਥ ਵੀ ਸਾਹਮਣੇ ਆ ਜਾਣ।ਹੁਣ ਗੇਂਦ ਸਰਕਾਰ ਦੇ ਪਾਲੇ ਵਿੱਚ ਹੈ। ਜੇ ਉਹ ਸੱਚਮੁੱਚ ਸੱਚਾਈ ਸਾਹਮਣੇ ਲਿਆਉਣਾ ਚਾਹੁੰਦੇ ਹਨ ਤਾਂ ਜਾਂਚ ਨੂੰ ਅੱਗੇ ਵਧਾਉਣ ਅਤੇ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਦੀ ਪਛਾਣ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਸਾਡਾ ਇਹ ਮਕਸਦ ਨਹੀਂ ਹੈ ਕਿ ਵੀਡੀਓ ਸਹੀ ਹੈ ਜਾਂ ਗਲਤ
error: Content is protected !!