Amritsar CityGeneralLatest newsNewsPoliticsPunjabTop NewsTOP STORIESTrendingVillage NEWS

ਪੈਪਸੀਕੋ ਵਰਕਰਜ ਯੂਨੀਅਨ ਏਟਕ ਚੰਨੋ ਦੇ ਵਰਕਰਾਂ ਨੇ ਮਨਾਇਆ ਸ਼ਹੀਦੀ ਦਿਵਸ ।

Spread the News

ਭਵਾਨੀਗੜ੍ਹ:(ਕ੍ਰਿਸ਼ਨ ਚੌਹਾਨ)

ਅੱਜ ਪੈਪਸੀਕੋ ਵਰਕਰਜ ਯੂਨੀਅਨ ਏਟਕ ਚੰਨੋ ਵੱਲੋ ਕੰਪਨੀ ਦੇ ਗੇਟ ਤੇ ਲੱਗੇ ਸ਼ਹੀਦਾ ਭਗਤ ਸਿੰਘ,ਰਾਜਗੁਰੂ,ਸੁਖਦੇਵ ਦੇ ਬੋਰਡ ਤੇ ਫੁੱਲਾਂ ਦੇ ਹਾਰ ਪਾਂ ਕੇ ਸਮੂਹ ਕਾਮਿਆਂ ਨੇ ਸ਼ਹੀਦੀ ਦਿਵਸ ਮਨਾਇਆ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਅਤੇ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਭੜ੍ਹੋ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਬਚਾਉਣ ਦਾ ਨਾਅਰਾ ਲਗਾ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਵੀ ਸਿਰਫ ਸ਼ਹੀਦਾ ਦਾ ਨਾਮ ਵਰਤ ਰਹੀ ਹੈ ਪਿਛਲੇ ਦਿਨੀਂ ਅੰਮ੍ਰਿਤਸਰ ਵਿਚ ਹੋਇਆ ਜੀ- 20 ਇਸ ਗੱਲ ਦੀ ਗਵਾਹੀ ਭਰਦਾ ਹੈ ਜੋ ਕਾਨੂੰਨ ਸ਼ਹੀਦਾ ਨੇ ਆਪਣੀਆ ਕੁਰਬਾਨੀਆਂ ਦੇ ਕੇ ਰੱਦ ਕਰਵਾਏ ਉਹ ਕੇਂਦਰ ਦੀ ਸਰਕਾਰ ਅਤੇ ਪੰਜਾਬ ਸਰਕਾਰ ਸੋਧ ਕਰਕੇ ਲਾਗੂ ਕਰਨ ਲਈ ਤਵਰ ਹੋਈਆਂ ਬੈਠੀਆ ਹਨ ਪਬਲਿਕ ਸੇਫਟੀ ਬਿਲ, ਟਰੇਡ ਡਿਸਪੀਉਟ ਐਕਟ ਬਿਲ ਇਹਨਾ ਕਾਨੂੰਨਾ ਦੇ ਖਿਲਾਫ ਭਗਤ ਸਿੰਘ ਨੇ ਅਸੈਂਬਲੀ ਵਿਚ ਬੰਬ ਸੁੱਟਿਆ ਸੀ ਅੰਗਰੇਜ਼ ਹਾਕਮ ਚਾਹੁੰਦੇ ਸੀ ਕੇ ਲੋਕ ਸੜਕਾਂ ਤੇ ਨਾ ਉਤਰਨ ਅਤੇ ਫੈਕਟਰੀ ਦੇ ਗੇਟ ਤੇ ਇੱਕਠੇ ਨਾ ਹੋਣ ਪੰਜਾਬ ਸਰਕਾਰ ਬਸੰਤੀ ਪੱਗ ਬੰਨ ਉਸੇ ਰਾਹ ਤੁਰੀ ਹੋਈ ਹੈ ਜੀ -20 ਸੰਮੇਲਨ ਇਸ ਗੱਲ ਦੀ ਗਵਾਹੀ ਭਰਦਾ ਹੈ ਪੰਜਾਬ ਵਿੱਚ ਸਰਕਾਰ ਸਰਮਾਏਦਾਰੀ ਪ੍ਰਬੰਧ ਲਈ ਰਾਹ ਮੋਕਲਾ ਕਰਨ ਲੱਗੀ ਹੋਈ ਹੈ ਮਜਦੂਰਾਂ ਦੇ ਸਾਂਝੇ ਮੋਰਚੇ ਦੀਆ ਮੰਗਾ ਨੂੰ ਲਗਾਤਾਰ ਅੱਖੋ ਪਰੋਖੇ ਕਰਨ ਵਾਲੀ ਪੰਜਾਬ ਸਰਕਾਰ ਨੂੰ ਬਾਹਰੋਂ ਚਲਾਇਆ ਜਾ ਰਿਹਾ ਹੈ ਮਿਨੀਮਵੇਜ ਦੀ ਮੰਗ ਨੂੰ ਪੂਰਾ ਕਰਨਾ ਪੰਜਾਬ ਦੇ ਮਜ਼ਦੂਰਾ ਦੀ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਕਰਨ ਦੇ ਬਰਾਬਰ ਹੈ ਅੱਤ ਦੀ ਮਹਿੰਗਾਈ ਵਿਚ 26000/- ਮਿਨੀਮਵੇਜ ਦੀ ਮੰਗ ਕੀਤੀ ,ਕਿਰਤ ਕਾਨੂੰਨਾਂ ਵਿਚ ਕੀਤੀਆਂ ਸੋਧਾਂ ਵਾਪਿਸ ਕੀਤੀਆਂ ਜਾਂ, ਅੰਮ੍ਰਿਤਸਰ ਰਾਮਦਾਸ ਕਾਲਜ ਵਿਚ ਵਾਪਰੇ ਵਰਤਾਰੇ ਦੀ ਘੋਰ ਨਿੰਦਿਆ ਕਰਦਿਆ ਡਾਕਟਰ ਪੰਪੋਸ਼ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜ ਲਈ ਸਮੂਹ ਕਾਮਿਆਂ ਨੂੰ ਅਪੀਲ ਕੀਤੀ ਤੇ ਇਨਕਲਾਬ ਜ਼ਿੰਦਾਬਾਦ , ਸਾਮਰਾਜ ਮੁਰਦਾਬਾਦ ਦੇ ਨਾਅਰੇ ਲਗਾਏ ,23 ਮਾਰਚ ਦੇ ਸ਼ਹੀਦਾਂ ਨੂੰ ਪੈਪਸੀਕੋ ਕਾਮਿਆਂ ਦਾ ਲਾਲ ਸਲਾਮ ਦੇ ਨਾਅਰੇ ਲਗਾਏ ..ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਗੁਰਜੀਤ ਸਿੰਘ ,ਖਜਾਨਚੀ ਦਰਸ਼ਨ ਸਿੰਘ,ਸਹਾਇਕ ਸਕੱਤਰ ਰਾਣਾ ਸਿੰਘ , ਹਰੀ ਸਿੰਘ,ਦੀਪਕ ਸਿੰਘ,ਜਗਪਾਲ ਕਾਲਾਝਾੜ ,ਦਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ……