ਕਿਸਾਨ ਦੇ ਹੱਕ ਵਿਚ ਭਾਕਿਯੂ ਉਗਰਾਹਾਂ ਵਲੋਂ ਥਾਣੇ ਅੱਗੇ ਧਰਨਾ ਜਾਰੀ।
ਭਵਾਨੀਗੜ੍ਹ, 10 ਅਪ੍ਰੈਲ (ਕ੍ਰਿਸ਼ਨ ਚੌਹਾਨ) : ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਵੱਲੋਂ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਥਾਣਾ ਭਵਾਨੀਗੜ੍ਹ ਦੇ ਅੱਗੇ ਧਰਨਾ ਦਿੱਤਾ ਗਿਆ ਜਿਸ ਮੌਕੇ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ ਅਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਜੋ ਕਿ ਪਿੰਡ ਜੌਲੀਆ ਦੇ ਕਿਸਾਨ ਅਵਤਾਰ ਸਿੰਘ ਦੀ ਜ਼ਮੀਨ ਉਸ ਦੇ ਆੜਤੀਏ ਭੰਗੂ ਟਰੇਡਿੰਗ ਕੰਪਨੀ ਨੇ ਕਈ ਸਾਲ ਪਹਿਲਾਂ ਧੋਖਾਧੜੀ ਕਰਕੇ ਆਪਣੇ ਚਹੇਤੇ ਬਲਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਪਿੰਡ ਆਵਲੋਵਾਲ ਦੇ ਨਾਂਮ ਕਰਵਾ ਦਿੱਤੀ ਸੀ ਜਿਸ ਤੇ ਹੁਣ ਪੁਲਿਸ ਪ੍ਰਸ਼ਾਸਨ ਦੀ ਸ਼ਹਿ ਨਾਲ ਅਤੇ ਗੁੰਡਾਗਰਦੀ ਨਾਲ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਗੋਲੀਆਂ ਚਲਾ ਕੇ ਅਵਤਾਰ ਸਿੰਘ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਦੋ ਟਰੈਕਟਰ ਜ਼ਮੀਨ ਉਪਰ ਕਬਜ਼ਾ ਕਰਨ ਲਈ ਲਿਆਂਦੇ ਸੀ ਉਹ ਪੁਲਿਸ ਪ੍ਰਸ਼ਾਸਨ ਨੇ ਆਪਣੀ ਹਿਰਾਸਤ ਵਿੱਚ ਲੈਕੇ ਥਾਣੇ ਲਿਆਂਦੇ ਗਏ ਸਨ ਅਤੇ ਹਮਲਾ ਕਰਨ ਵਾਲੇ ਨੂੰ ਗਿਰਫ਼ਤਾਰ ਕਰ ਲਿਆ ਸੀ ਪਰ ਬਾਅਦ ਵਿੱਚ ਮਿਲੀ ਭੁਗਤ ਨਾਲ ਟਰੈਕਟਰ ਅਤੇ ਹਮਲਾ ਕਰਨ ਵਾਲੇ ਨੂੰ ਪੁਲਿਸ ਵੱਲੋਂ ਛੱਡ ਦਿੱਤਾ ਗਿਆ ਸੀ ਜਿਸ ਦਾ ਜਿਸ ਦੇ ਖਿਲਾਫ ਅੱਜ ਥਾਣੇ ਅੱਗੇ ਦੁਜੇ ਦਿਨ ਵੀ ਦਿਨ ਰਾਤ ਦਾ ਮੋਰਚਾ ਜਾਰੀ ਰਹੇਗਾ। ਇਸ ਮੌਕੇ ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਬਲਾਕ ਆਗੂ ਸੁਖਪਾਲ ਸਿੰਘ ਮਾਣਕ ਬਲਾਕ ਭਵਾਨੀਗੜ੍ਹ ਦੇ ਆਗੂ ਹਰਜਿੰਦਰ ਸਿੰਘ ਘਰਾਚੋਂ ਅਮਨਦੀਪ ਸਿੰਘ ਮਹਿਲਾ ਕਰਮ ਚੰਦ ਪੰਨਵਾਂ ਗੁਰਚੇਤ ਸਿੰਘ ਭੱਟੀਵਾਲ ਕਲਾਂ ਲਾਡੀ ਬਖੋਪੀਰ ਬਲਵਿੰਦਰ ਸਿੰਘ ਘਨੋੜ ਸਤਵਿੰਦਰ ਸਿੰਘ ਘਰਾਚੋਂ ਜਸਵੀਰ ਸਿੰਘ ਗੱਗੜਪੁਰ ਗੁਰਦੇਵ ਸਿੰਘ ਆਲੋਅਰਖ ਕਸ਼ਮੀਰ ਸਿੰਘ ਆਲੋਅਰਖ ਸੰਗਰੂਰ ਬਲਾਕ ਦੇ ਆਗੂ ਜਗਤਾਰ ਸਿੰਘ ਲੱਡੀ ਚਮਕੌਰ ਸਿੰਘ ਲੱਡੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਮਾਵਾਂ ਭੈਣਾਂ ਸ਼ਾਮਲ ਸਭਵਾਨੀਗੜ੍ਹ ਥਾਣੇ ਅੱਗੇ ਧਰਨਾ ਦਿੰਦੇ ਹੋਏ ਕਿਸਾਨ।