Breaking NEWSAmritsar CityCrimeLatest newsLatest update NewsNewsPunjabTop NewsTOP STORIESVillage NEWS

ਥਾਣਾ ਮੱਤੇਵਾਲ ਵੱਲੋਂ 510 ਗ੍ਰਾਮ ਹੈਰੋਇਨ ਸਮੇਤ ਇੱਕ ਕਾਬੂ।

Spread the News

ਅੰਮ੍ਰਿਤਸਰ ਸਾਹਿਬ। ( ਡੀਡੀ ਨਿਊਜ਼ ਪੇਪਰ) ਵਿਕਰਮਜੀਤ ਸਿੰਘ/ ਜੀਵਨ ਸ਼ਰਮਾ । ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ (ਦਿਹਾਤੀ) ਜੀ ਵੱਲੋ ਸਾਰੇ ਉੱਚ ਅਫਸਰਾ ਅਤੇ ਮੁੱਖ ਅਫਸਰਾ ਨੂੰ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਅਪਣਾਉਣ ਦੀਆ ਹਦਾਇਤਾ ਜਾਰੀ ਕੀਤੀਆ ਹਨ।

ਜੋ ਇਹਨਾ ਹਦਾਇਤਾ ਤਹਿਤ ਸ਼੍ਰੀ ਜੁਗਰਾਜ ਸਿੰਘ ਐਸ.ਪੀ (ਡੀ), ਸ਼੍ਰੀ ਗੁਰਪ੍ਤਾਪ ਸਿੰਘ ਸਹੋਤਾ ਐਸ.ਪੀ (ਪੀ.ਬੀ.ਆਈ) ਅਤੇ ਸ਼੍ਰੀ ਕਵਲਪ੍ਰੀਤ ਸਿੰਘ ਡੀ.ਐਸ.ਪੀ ਮਜੀਠਾ ਦੀ ਜੇਰੇ ਨਿਗਰਾਨੀ ਹੇਠ ਐਸ.ਆਈ ਗਗਨਦੀਪ ਸਿੰਘ ਮੁੱਖ ਅਫਸਰ ਥਾਣਾ ਮੱਤੇਵਾਲ ਵੱਲੋ ਪਿੰਡ ਨਿੰਬਰਵਿੰਡ ਨਾਕਾਬੰਦੀ ਕਰਕੇ ਵਹਿਕਲਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇੱਕ ਨੌਜਵਾਨ ਪਿੰਡ ਸਾਧਪੁਰ ਸਾਈਡ ਤੋਂ ਪਲੈਟੀਨਾ ਮੋਟਰ ਸਾਈਕਲ ਨੰਬਰੀ PB46-U-9029 ਤੇ ਸਵਾਰ ਹੋ ਕੇ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਸ਼ੱਕ ਦੇ ਆਧਾਰ ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਕਤ ਮੋਟਰਸਾਈਕਲ ਸਵਾਰ ਨੇ ਘਬਰਾ ਕੇ ਮੋਟਰ ਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਮੁੱਖ ਅਫਸਰ ਥਾਣਾ ਮੱਤੇਵਾਲ ਵੱਲੋਂ ਆਪਣੀ ਪੁਲਿਸ ਪਾਰਟੀ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ ਅਤੇ ਨਾਮ/ਪਤਾ ਪੁੱਛਣ ਤੇ ਉਸ ਨੇ ਆਪਣਾ ਨਾਮ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਬਲਵਿੰਦਰ ਸਿੰਘ ਵਾਸੀ ਰਾਏਪੁਰ ਕਲਾਂ ਥਾਣਾ ਜੰਡਿਆਲਾ ਦੱਸਿਆ ਜਿਸਦੀ ਤਲਾਸ਼ੀ ਲੈਣ ਤੇ 510 ਗ੍ਰਾਮ ਹੈਰੋਇਨ, ਇਕ ਮੋਟਰਸਾਇਕਲ ਪਲੈਟੀਨਾ

PB46-U- 9029 ਅਤੇ 400 ਰੁਪਏ ਭਾਰਤੀ ਕਰੰਸੀ ਬ੍ਰਾਮਦ ਹੋਈ। ਜਿਸ ਤੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮੁਕੱਦਮਾ ਨੰ. 51 ਮਿਤੀ 13.09.2023 ਜੁਰਮ 21/61/85 NDPS ACT ਥਾਣਾ ਮੱਤੇਵਾਲ ਦਰਜ ਰਜਿਸਟਰ ਕੀਤਾ ਗਿਆ। ਉਕਤ ਦੋਸ਼ੀ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ ਤੇ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।