Amritsar CityBreaking NEWSGeneralGood newsHealthLatest update NewsNewsPunjabTechnologyTop NewsVillage NEWS

ਅੱਖਾਂ ਦੇ ਮਾਹਿਰ ਡਾ: ਸ਼ਾਲੂ ਅਗਰਵਾਲ ਐੱਸ ਐਮ ਓ ਅਜਨਾਲਾ ਨਿਯੁਕਤ

Spread the News

ਅੰਮ੍ਰਿਤਸਰ17ਮਾਰਚ ਡੀਡੀ ਨਿਊਜ਼ਪੇਪਰ (.ਸੁਖਬੀਰ ਸਿੰਘ ) ਸਿਵਲ ਹਸਪਤਾਲ ਵਿਖੇ ਤੈਨਾਤ ਅੱਖਾਂ ਦੇ ਵਿਭਾਗ ਦੇ ਮੁੱਖੀ ਤੇ ਮਾਹਿਰ ਡਾਕਟਰ ਸ਼ਾਲੂ ਅਗਰਵਾਲ ਦੀ ਨਿਯੁਕਤੀ ਸੀਨੀਅਰ ਮੈਡੀਕਲ ਅਫ਼ਸਰ ਸਬ-ਡਵੀਜ਼ਨ ਹਸਪਤਾਲ ਅਜਨਾਲਾ ਵਜੋਂ ਹੋਈ ਡਾ. ਸਾਲੂ ਅਗਰਵਾਲ ਨੇ ਦੱਸਿਆ ਕਿ ਸੰਨ 2000 ਤੋ ਓਹਨਾ ਨੇ ਸ਼ੁਰੂਆਤ ਕੀਤੀ ਸੀ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤਰਨ ਤਾਰਨ, ਖੇਮਕਰਨ, ਮੱਖੂ,ਤਰਸਿੱਕਾ,ਲੌਂਗੋਵਾਲ,ਬਾਬਾ ਬਕਾਲਾ ਆਦਿ ਸ਼ਹਿਰਾਂ ਵਿੱਚ ਆਪਣੀ ਸੇਵਾ ਨਿਭਾ ਚੁੱਕੇ ਹਨ 24 ਸਾਲ ਦੀ ਨੌਕਰੀ ਅਤੇ ਵਧੀਆ ਸੇਵਾਵਾਂ ਦੇ ਚਲਦਿਆਂ ਸਿਹਤ ਵਿਭਾਗ ਵਲੋ ਡਾਕਟਰ ਸ਼ਾਲੂ ਅਗਰਵਾਲ ਨੂੰ ਤਰੱਕੀ ਦੇ ਕੇ ਸਬ-ਡਵੀਜ਼ਨ ਹਸਪਤਾਲ ਅਜਨਾਲਾ ਦੇ ਐੱਸ.ਐੱਮ.ਓ ਨਿਯੁਕਤ ਕੀਤਾ ਗਿਆ