Breaking NEWSBreaking News PUNJABGeneralJalandharLatest update NewsPhagwara city PunjabPunjabVillage NEWS

लायन कंग की अगवाई में करवाया 75वां मासिक राशन वितरण समागम

Spread the News

फगवाड़ा 13 मई (शिव कौड़ा) लायंस इंटरनैशनल 321-डी के डिस्ट्रिक्ट चेयरमैन (ह्युमेनिटेरियन) लायन गुरदीप सिंह कंग की ओर से 75वां मासिक राशन वितरण समागम बाबा बालक नाथ सेवा सोसायटी के सहयोग से शिव शक्ति माता मंदिर जोशियां मोहल्ला फगवाड़ा में करवाया गया। जिसमें बतौर मुख्य अतिथि समाज सेवक अमित सुधीर एवं समाज सेवक बलराम शर्मा शामिल हुए। इन के अलावा बाबा बालक नाथ सेवा समिति के सरपरस्त धर्मपाल निश्चल, जिला योजना बोर्ड की चेयरपर्सन ललित सकलानी, समाज सेवक सेवक एस.पी. बसरा, महिला आप नेत्री प्रितपाल कौर तुली, ट्रंासपोर्ट सैल के कोआर्डिनेटर गुरदीप सिंह तुली, पंजाब प्रदेश धार्मिक कमेटी के प्रधान मनीष कनौजिया व एडवोकेट अनु आजाद इत्यादि ने भी विशेष रूप से उपस्थिति दर्ज करवाई मुख्य अतिथियों ने 20 जरूरतमंद महिलाओं को एक महीने का राशन वितरित करने का शुभारंभ करवाया। अमित सुधीर व बलराम शर्मा ने लायन गुरदीप सिंह कंग एवं बाबा बालक नाथ सेवा सोसायटी की प्रशंसा करते हुए कहा कि लायन गुरदीप सिंह कंग द्वारा समाज सेवा में सराहनीय योगदान दिया जा रहा है। बल्कि उनका सारा परिवार ही समाज सेवा को समर्पित है जिससे अन्यों को भी प्रेरणा लेनी चाहिये। उपस्थितों को संबोधित करते हुए चेयरपर्सन ललित सकलानी, प्रितपाल कौर तुली, मनीष कनौजिया, एडवोकेट अनु आजाद के अलावा मंच संचालन करते हुए मास्टर वरिन्द्र्र सिंह कंबोज ने भी गुरदीप सिंह कंग एवं बाबा बालक नाथ सेवा सोसायटी की प्रशंसा की। उन्होंने कहा कि जरूरतमंद परिवारों, बिमारों तथा वृद्धों की हर संभव सेवा सहायता करना समाज के सभी समर्थ लोगों को कत्र्वय होता है। सोसायटी के प्रधान गुरदीप सिंह कंग ने सहयोग के लिये सभी गणमान्यों का आभार प्रकट किया। उन्होंने कहा कि सिद्ध बाबा बालक नाथ जी की कृपा से वे राशन वितरण सहित अन्य अनेकों समाज सेवी प्रोजैक्ट करते हैं। जिसमें दानी सज्जनों का भी यथा योग्य सहयोग प्राप्त होता है। उनका यह प्रयास आगे भी जारी रहेगा। मुख्य अतिथियों को समृति चिन्ह भेंट कर सम्मानित भी किया गया। इस अवसर पर मन्दिर कमेटी की प्रधान चंचल सेठ, किट्टी बसरा, हरिओम गुप्ता, लैक्चरार हरजिन्द्र गोगना, लायंस क्लब फगवाड़ा सिटी के प्रधान आशु मारकंडा, सचिव लायन संजीव लांबा, कैशियर लायन जुगल बवेजा, पी.आर.ओ. सुमित भण्डारी, लायन दिनेश खरबंदा, डिस्ट्रिक्ट चेयरमैन लायन जसबीर माही, लायन सतिन्द्र भमरा, लायन पवन चावला, लायन विपन शर्मा, लायन बब्बू मनीला, लायन एडवोकेट एस.के. अग्रवाल, विनय कुमार बिट्टू, विजय अरोड़ा, अजय कुमार, शशि कालिया, गुरजीत सिंह, हैप्पी मल्हन, रमेश शिंगारी, आशु करवल, बी.एम. पुरी, करण शर्मा, प्रमोद जोशी आदि उपस्थित थे।

 

तस्वीर सहित।

 

————————————-

 

ਲਾਇਨ ਕੰਗ ਦੀ ਅਗਵਾਈ ‘ਚ ਹੋਇਆ 75ਵੇਂ ਮਾਸਿਕ ਰਾਸ਼ਨ ਵੰਡ ਸਮਾਗਮ ਦਾ ਆਯੋਜਨ

 

 

ਫਗਵਾੜਾ 13 ਮਈ (ਸ਼ਿਵ ਕੋੜਾ) ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਹਿਉਮੇਨਟੇਰੀਅਨ) ਲਾਇਨ ਗੁਰਦੀਪ ਸਿੰਘ ਕੰਗ ਵਲੋਂ 75ਵੇਂ ਮਾਸਿਕ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਬਾਬਾ ਬਾਲਕ ਨਾਥ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸ਼ਿਵ ਸ਼ਕਤੀ ਮਾਤਾ ਮੰਦਰ ਜੋਸ਼ੀਆਂ ਮੁਹੱਲਾ ਫਗਵਾੜਾ ਵਿਖੇ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਸਮਾਜ ਸੇਵਕ ਅਮਿਤ ਸੁਧੀਰ ਅਤੇ ਸਮਾਜ ਸੇਵਕ ਬਲਰਾਮ ਸ਼ਰਮਾ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨਾਂ ਵਜੋਂ ਬਾਬਾ ਬਾਲਕ ਨਾਥ ਸੇਵਾ ਸੁਸਾਇਟੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਪਰਸਨ ਲਲਿਤ ਸਕਲਾਨੀ, ਸਮਾਜ ਸੇਵਕ ਐਸ.ਪੀ. ਬਸਰਾ, ਮਹਿਲਾ ਆਪ ਆਗੂ ਪ੍ਰਿਤਪਾਲ ਕੌਰ ਤੁਲੀ, ਟਰਾਂਸਪੋਰਟ ਸੈੱਲ ਦੇ ਕੋਆਰਡੀਨੇਟਰ ਗੁਰਦੀਪ ਸਿੰਘ ਤੁਲੀ, ਪੰਜਾਬ ਪ੍ਰਦੇਸ਼ ਧਾਰਮਿਕ ਕਮੇਟੀ ਦੇ ਪ੍ਰਧਾਨ ਮਨੀਸ਼ ਕਨੌਜੀਆ ਅਤੇ ਐਡਵੋਕੇਟ ਅਨੂ ਆਜ਼ਾਦ ਨੇ ਹਾਜ਼ਰੀ ਲਗਵਾਈ। ਮੁੱਖ ਮਹਿਮਾਨਾਂ ਵਲੋਂ 20 ਲੋੜਵੰਦ ਔਰਤਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡਣ ਦੀ ਆਰੰਭਤਾ ਕਰਵਾਈ ਗਈ। ਉਪਰੰਤ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਅਮਿਤ ਸੁਧੀਰ ਅਤੇ ਬਲਰਾਮ ਸ਼ਰਮਾ ਨੇ ਲਾਇਨ ਗੁਰਦੀਪ ਸਿੰਘ ਕੰਗ ਅਤੇ ਬਾਬਾ ਬਾਲਕ ਨਾਥ ਸੇਵਾ ਸੁਸਾਇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਾਇਨ ਗੁਰਦੀਪ ਸਿੰਘ ਕੰਗ ਸਮਾਜ ਸੇਵਾ ਵਿਚ ਸ਼ਲਾਘਾਯੋਗ ਯੋਗਦਾਨ ਪਾ ਰਹੇ ਹਨ। ਬਲਕਿ ਉਹਨਾਂ ਦਾ ਸਾਰਾ ਪਰਿਵਾਰ ਹੀ ਸਮਾਜ ਸੇਵਾ ਨੂੰ ਸਮਰਪਿਤ ਹੈ। ਜਿਸ ਤੋਂ ਹੋਰਨਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਚੇਅਰਪਰਸਨ ਲਲਿਤ ਸਕਲਾਨੀ, ਪ੍ਰਿਤਪਾਲ ਕੌਰ ਤੁਲੀ, ਮਨੀਸ਼ ਕਨੌਜੀਆ, ਐਡਵੋਕੇਟ ਅਨੂ ਆਜ਼ਾਦ ਅਤੇ ਮੰਚ ਸੰਚਾਲਨ ਕਰਦਿਆਂ ਮਾਸਟਰ ਵਰਿੰਦਰ ਸਿੰਘ ਕੰਬੋਜ ਨੇ ਵੀ ਗੁਰਦੀਪ ਸਿੰਘ ਕੰਗ ਅਤੇ ਬਾਬਾ ਬਾਲਕ ਨਾਥ ਸੇਵਾ ਸੁਸਾਇਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਦੇ ਸਾਰੇ ਯੋਗ ਵਿਅਕਤੀਆਂ ਦਾ ਫਰਜ਼ ਹੈ ਕਿ ਉਹ ਲੋੜਵੰਦ ਪਰਿਵਾਰਾਂ, ਬਿਮਾਰਾਂ ਅਤੇ ਬਜ਼ੁਰਗਾਂ ਦੀ ਹਰ ਸੰਭਵ ਸੇਵਾ ਲਈ ਅੱਗੇ ਆਉਣ। ਸੁਸਾਇਟੀ ਦੇ ਪ੍ਰਧਾਨ ਗੁਰਦੀਪ ਸਿੰਘ ਕੰਗ ਨੇ ਸਮੂਹ ਪਤਵੰਤਿਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਿੱਧ ਬਾਬਾ ਬਾਲਕ ਨਾਥ ਜੀ ਦੀ ਕਿਰਪਾ ਨਾਲ ਉਹ ਰਾਸ਼ਨ ਵੰਡਣ ਸਮੇਤ ਹੋਰ ਵੀ ਕਈ ਸਮਾਜ ਸੇਵੀ ਪ੍ਰੋਜੈਕਟ ਕਰ ਰਹੇ ਹਨ। ਜਿਸ ਵਿੱਚ ਦਾਨੀ ਸੱਜਣਾਂ ਵੱਲੋਂ ਯੋਗ ਸਹਿਯੋਗ ਮਿਲਦਾ ਹੈ। ਭਵਿੱਖ ਵਿੱਚ ਵੀ ਲੋਕ ਭਲਾਈ ਦੇ ਯਤਨ ਜਾਰੀ ਰਹਿਣਗੇ। ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮੰਦਿਰ ਕਮੇਟੀ ਪ੍ਰਧਾਨ ਚੰਚਲ ਸੇਠ, ਕਿੱਟੀ ਬਸਰਾ, ਹਰੀਓਮ ਗੁਪਤਾ, ਲੈਕਚਰਾਰ ਹਰਜਿੰਦਰ ਗੋਗਨਾ, ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ ਆਸ਼ੂ ਮਾਰਕੰਡਾ, ਸਕੱਤਰ ਲਾਇਨ ਸੰਜੀਵ ਲਾਂਬਾ, ਕੈਸ਼ੀਅਰ ਲਾਇਨ ਜੁਗਲ ਬਵੇਜਾ, ਪੀ.ਆਰ.ਓ. ਲਾਇਨ ਸੁਮਿਤ ਭੰਡਾਰੀ, ਲਾਇਨ ਦਿਨੇਸ਼ ਖਰਬੰਦਾ, ਡਿਸਟ੍ਰਿਕਟ ਚੇਅਰਮੈਨ ਲਾਇਨ ਜਸਬੀਰ ਮਾਹੀ, ਲਾਇਨ ਸਤਿੰਦਰ ਭਮਰਾ, ਲਾਇਨ ਪਵਨ ਚਾਵਲਾ, ਲਾਇਨ ਵਿਪਨ ਸ਼ਰਮਾ, ਲਾਇਨ ਬੱਬੂ ਮਨੀਲਾ, ਲਾਇਨ ਐਡਵੋਕੇਟ ਐਸ.ਕੇ. ਅੱਗਰਵਾਲ, ਵਿਨੇ ਕੁਮਾਰ ਬਿੱਟੂ, ਵਿਜੇ ਅਰੋੜਾ, ਅਜੇ ਕੁਮਾਰ, ਸ਼ਸ਼ੀ ਕਾਲੀਆ, ਗੁਰਜੀਤ ਸਿੰਘ, ਹੈਪੀ ਮੱਲ੍ਹਣ, ਰਮੇਸ਼ ਸ਼ਿੰਗਾਰੀ, ਆਸ਼ੂ ਕਰਵਲ, ਬੀ.ਐਮ. ਪੁਰੀ, ਕਰਨ ਸ਼ਰਮਾ, ਪ੍ਰਮੋਦ ਜੋਸ਼ੀ ਆਦਿ ਹਾਜ਼ਰ ਸਨ।