स्माल इंडस्ट्री की जनरल बाडी मीटिंग पंकज कौड़ा की अध्यक्षता में हुई संपन्न
फगवाड़ा 4 अगस्त (शिव कौड़ा) स्माल इंडस्ट्रीज एसोसिएशन की सातवीं जनरल बाडी मीटिंग एसोसिएशन के प्रधान पंकज कौड़ा की अध्यक्षता में स्थानीय होटल मिराकल रिजोर्ट में संपन्न हुई। इस दौरान आई सी आई सी आई बैंक के जोनल हैड चंडीगढ़ से विशेष तौर पर शामिल हुए। उनके साथ बैंक के रिजनल हैड व स्थानीय शाखा के प्रतिनिधि भी बैठक में शामिल हुए। प्रधान पंकज कौड़ा एवं एसोसिएशन के समूह उपस्थित सदस्यों ने अतिथियों का गुलदस्ते भेंट करके स्वागत किया। बैंक के अधिकारियों ने उद्योगपतियों के लिये बैंक द्वारा चलाई जा रही विशेष योजनाओं के बारे में विस्तार से बताया और कहा कि उनका बैंक निजी क्षेत्र का दूसरा सबसे बड़ा बैंक है। जिसका भारत की बैंकिंग व्यवस्था में क्रांतिकारी सुधार लाने में प्रमुख योगदान है। वहीं स्माल इंडस्ट्रीज की समस्याओं को लेकर गहन विचार चर्चा भी की गई। प्रधान पंकज कौड़ा ने कहा कि स्माल इंडस्ट्री प्रदेश की अर्थव्यवस्था की रीढ़ होती है। अत: सरकार को चाहिये कि छोटे उद्योगों को प्रोत्साहित करने के लिये उल्लेखनीय कदम उठाये। उन्होंने समूह सदस्यों को विश्वास दिलाया कि स्माल इंडस्ट्री की समस्याओं को पुख्ता ढंग से पंजाब और केन्द्र की सरकारों के समक्ष उठाया जायेगा। ताकि सभी समस्याओं का उचित समाधान हो सके। अंत में संगठन सचिव रजनीश जैन ने गणमान्यों और एसोसिएशन के उपस्थित सदस्यों का पधारने के लिये आभार प्रकट किया। एसोसिएशन की तरफ से जोनल हैड को सम्मानित भी किया गया। इस अवसर पर प्रेम पाल पब्बी, कशिश पब्बी, मनदीप सिंह, मुकेश गोयल, बलबीर, विशाल टण्डन, हरीश गुप्ता, नितिन साहनी आदि उपस्थित थे।
तस्वीर सहित।
——————————
ਸਮਾਲ ਇੰਡਸਟ੍ਰੀਜ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਪੰਕਜ ਕੌੜਾ ਦੀ ਪ੍ਰਧਾਨਗੀ ਵਿੱਚ ਹੋਈ
ਫਗਵਾੜਾ 4 ਅਗਸਤ (ਸ਼ਿਵ ਕੋੜਾ) ਸਮਾਲ ਇੰਡਸਟਰੀਜ਼ ਐਸੋਸੀਏਸ਼ਨ ਦੀ ਸੱਤਵੀਂ ਜਨਰਲ ਬਾਡੀ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਕੌੜਾ ਦੀ ਪ੍ਰਧਾਨਗੀ ਹੇਠ ਸਥਾਨਕ ਹੋਟਲ ਮਿਰੈਕਲ ਰਿਜ਼ੋਰਟ ਵਿਖੇ ਹੋਈ। ਇਸ ਦੌਰਾਨ ਆਈ.ਸੀ.ਆਈ.ਸੀ.ਆਈ ਬੈਂਕ ਦੇ ਜ਼ੋਨਲ ਹੈੱਡ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਰਿਜਨਲ ਹੈੱਡ ਅਤੇ ਬੈਂਕ ਦੀ ਸਥਾਨਕ ਸ਼ਾਖਾ ਦੇ ਨੁਮਾਇੰਦੇ ਵੀ ਹਾਜ਼ਰ ਹੋਏ। ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਕੌੜਾ ਅਤੇ ਹਾਜ਼ਰ ਮੈਂਬਰਾਂ ਨੇ ਮਹਿਮਾਨਾਂ ਨੂੰ ਗੁਲਦਸਤੇ ਭੇਂਟ ਕਰਕੇ ਜੀ ਆਇਆਂ ਕਿਹਾ। ਬੈਂਕ ਅਧਿਕਾਰੀਆਂ ਨੇ ਬੈਂਕ ਵੱਲੋਂ ਉਦਯੋਗਪਤੀਆਂ ਲਈ ਚਲਾਈਆਂ ਜਾ ਰਹੀਆਂ ਵਿਸ਼ੇਸ਼ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦਾ ਬੈਂਕ ਨਿੱਜੀ ਖੇਤਰ ਦਾ ਦੂਜਾ ਸਭ ਤੋਂ ਵੱਡਾ ਬੈਂਕ ਹੈ। ਜਿਸਦਾ ਭਾਰਤ ਦੀ ਬੈਂਕਿੰਗ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਵਿੱਚ ਵੱਡਾ ਯੋਗਦਾਨ ਹੈ। ਇਸ ਮੌਕੇ ਸਮਾਲ ਇੰਡਸਟਰੀ ਦੀਆਂ ਸਮੱਸਿਆਵਾਂ ਸਬੰਧੀ ਵੀ ਡੂੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਪੰਕਜ ਕੌੜਾ ਨੇ ਕਿਹਾ ਕਿ ਸਮਾਲ ਇੰਡਸਟਰੀ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਹੁੰਦੀ ਹੈ। ਇਸ ਲਈ ਸਰਕਾਰਾਂ ਨੂੰ ਛੋਟੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਸਮੂਹ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਛੋਟੇ ਉਦਯੋਗਾਂ ਦੀਆਂ ਸਮੱਸਿਆਵਾਂ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਕੋਲ ਠੋਸ ਰੂਪ ਵਿੱਚ ਉਠਾਇਆ ਜਾਵੇਗਾ ਤਾਂ ਜੋ ਸਾਰੀਆਂ ਸਮੱਸਿਆਵਾਂ ਦਾ ਸਹੀ ਢੰਗ ਨਾਲ ਹੱਲ ਹੋ ਸਕੇ। ਅਖੀ ਵਿੱਚ ਐਸੋਸੀਏਸ਼ਨ ਦੇ ਸਕੱਤਰ ਰਜਨੀਸ਼ ਜੈਨ ਨੇ ਆਏ ਹੋਏ ਪਤਵੰਤਿਆਂ ਅਤੇ ਐਸੋਸੀਏਸ਼ਨ ਦੇ ਹਾਜ਼ਰ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਐਸੋਸੀਏਸ਼ਨ ਵੱਲੋਂ ਜ਼ੋਨਲ ਹੈੱਡ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਪ੍ਰੇਮ ਪਾਲ ਪੱਬੀ, ਕਸ਼ਿਸ਼ ਪੱਬੀ, ਮਨਦੀਪ ਸਿੰਘ, ਮੁਕੇਸ਼ ਗੋਇਲ, ਬਲਬੀਰ, ਵਿਸ਼ਾਲ ਟੰਡਨ, ਹਰੀਸ਼ ਗੁਪਤਾ, ਨਿਤਿਨ ਸਾਹਨੀ ਆਦਿ ਹਾਜ਼ਰ ਸਨ।