Breaking NEWSBreaking News PUNJABGeneralJalandharLatest newsLatest update NewsLatest Update NewsNewsPoliticsPunjabSocial mediaTop NewsTrending ਜਲੰਧਰ ਜ਼ਿਲ੍ਹੇ ਵਿੱਚ 21 ਦਸੰਬਰ 2024 ਨੂੰ ਨਗਰ ਨਿਗਮ,ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਹੋਣ ਜਾ ਰਹੀਆਂ ਆਮ/ਉਪ ਚੋਣਾਂ-2024 ਲਈ 731 ਪੋਲਿੰਗ ਬੂਥ ਬਣਾਏ ਗਏ ਹਨ, chief editor December 20, 2024 CP Jalandhar commissioner, DC Jalandhar City, DGP Punjab law and order, Jalandhar MCJ Election, MCJ Election 2024 Jalandhar, Nagar Nigham Election 2024 Spread the Newsਜਲੰਧਰ :(ਡੀਡੀ ਨਿਊਜ਼ਪੇਪਰ) ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 21 ਦਸੰਬਰ 2024 ਨੂੰ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਹੋਣ ਜਾ ਰਹੀਆਂ ਆਮ/ਉਪ ਚੋਣਾਂ-2024 ਲਈ 731 ਪੋਲਿੰਗ ਬੂਥ ਬਣਾਏ ਗਏ ਹਨ, ਜਿਥੇ ਜ਼ਿਲ੍ਹੇ ਦੇ 139 ਵਾਰਡਾਂ ਲਈ ਵੋਟਾਂ ਪੈਣਗੀਆਂ। ਡਾ. ਅਗਰਵਾਲ ਨੇ ਮੀਟਿੰਗ ਦੌਰਾਨ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਨਗਰ ਨਿਗਮ #ਜਲੰਧਰ ਦੇ 85 ਵਾਰਡਾਂ ਲਈ 677 ਪੋਲਿੰਗ ਬੂਥ ਬਣਾਏ ਗਏ ਹਨ। ਜਦਕਿ ਨਗਰ ਕੌਂਸਲ #ਭੋਗਪੁਰ ਤੇ #ਗੁਰਾਇਆ, ਨਗਰ ਪੰਚਾਇਤ #ਬਿਲਗਾ ਅਤੇ #ਸ਼ਾਹਕੋਟ ਦੇ 13-13 ਵਾਰਡਾਂ ਅਤੇ ਨਗਰ ਕੌਂਸਲ #ਫਿਲੌਰ ਦੇ ਵਾਰਡ ਨੰ.13 ਅਤੇ ਨਗਰ ਪੰਚਾਇਤ #ਮਹਿਤਪੁਰ ਦੇ ਵਾਰਡ ਨੰ. 5 ਦੀ ਚੋਣ ਲਈ 54 ਪੋਲਿੰਗ ਬੂਥ ਬਣਾਏ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਸਬੰਧਤ ਅਧਿਕਾਰੀਆਂ ਨੂੰ ਪੋਲਿੰਗ ਬੂਥਾਂ ’ਤੇ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਨੂੰ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ֹਸਮੇਤ ਹਰੇਕ ਪੋਲਿੰਗ ਲੋਕੇਸ਼ਨ ’ਤੇ ਪੂਰੀ ਚੌਕਸੀ ਰੱਖਣ ਦੀ ਹਦਾਇਤ ਵੀ ਕੀਤੀ।Himanshu Aggarwal IAS,District Public Relations Office, Jalandhar#DistrictAdministration #jalandhar