ਉੱਘੇ ਸਮਾਜ ਸੇਵੀ ਸਾਈਂ ਪੰਮਾ ਪਟਿਆਲੇ ਵਾਲੇ ਸਨਮਾਨਿਤ ਕੀਤਾ ਗਿਆ
ਫ਼ਾਜ਼ਿਲਕਾ 12 ਦਸੰਬਰ (ਸੁਖਵਿੰਦਰ ਪ੍ਰਦੇਸੀ) ਵਿਸ਼ਵ ਸੂਫ਼ੀ ਸੰਤ ਸਮਾਜ ਰਜਿ. ਪੰਜਾਬ ਮਾਲਵਾ ਜ਼ੋਨ ਦੀ ਇੱਕ ਅਹਿਮ ਮੀਟਿੰਗ ਸੰਸਥਾ ਦੇ ਸਰਪ੍ਰਸਤ ਪਦਮ ਸ੍ਰੀ ਹੰਸ ਰਾਜ ਹੰਸ ਰਹਿਨੁਮਾ ਸਾਈਂ ਸੋਮ ਨਾਥ ਸਿੱਧੂ ਕੁੱਲੇ ਵਾਲੀ ਸਰਕਾਰ ਦੀ ਯੋਗ ਅਗਵਾਈ ਤੇ ਸੂਬਾ ਪ੍ਰਧਾਨ ਬਾਬਾ ਦੀਪਕ ਸਾਹ ਦੀ ਦਿਸ਼ਾ ਨਿਰਦੇਸ ਹੇਠ ਸਥਾਨਕ “ਰਿਦਮ ਇੰਸਟੀਟਿਊਟ ਆਫ਼ ਪਰਫੋਰਮਿੰਗ ਆਰਟਸ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਦੇ ਦਫ਼ਤਰ ਵਿਖ਼ੇ ਵਿਸਵ ਸੂਫ਼ੀ ਸੰਤ ਸਮਾਜ ਮਾਲਵਾ ਜ਼ੋਨ ਦੇ ਪ੍ਰਧਾਨ, ਸੂਬੇ ਦੇ ਰਾਜ ਦਰਬਾਰੀ ਗਾਇਕ ਬਾਈ ਭੋਲਾ ਯਮਲਾ ਦੀ ਪ੍ਰਧਾਨਗੀ ਹੇਠ ਹੋਈ, ਇਸ ਦੌਰਾਨ ਉੱਘੇ ਸਮਾਜਸੇਵੀ ਸਾਈਂ ਪੰਮਾ ਜੀ ਪਟਿਆਲੇ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ, ਇਸ ਮੌਕੇ ਸੰਸਥਾ ਦੇ ਵਿਕਾਸ, ਸਮਾਜ ਭਲਾਈ ਦੇ ਕੰਮਾਂ ਤੇ ਸਾਈਂ ਪੰਮਾ ਸ਼ਾਹ ਜੀ ਨੂੰ ਪਟਿਆਲਾ ਜਿਲ੍ਹਾ ਦਾ ਇੰਚਾਰਜ ਬਣਾਉਣ ਬਾਰੇ ਵਿਚਾਰ ਵਟਾਦਰਾ ਕੀਤਾ ਗਿਆ, ਇਸ ਮੌਕੇ ਪਟਿਆਲਾ ਜਿਲ੍ਹਾ ਦਾ ਵਿਸਤਾਰ ਕਰਨ ਲਈ ਪਟਿਆਲਾ ਵਿਖ਼ੇ ਇੱਕ ਵੱਡੀ ਮੀਟਿੰਗ 28 ਜਨਵਰੀ ਨੂੰ ਕਰਵਾਉਣ ਲਈ ਫੈਸਲਾ ਲਿਆ ਗਿਆ l ਇਸ ਮੌਕੇ ਰਿਦਮ ਇੰਸਟੀਟਿਊਟ ਦੇ ਚੇਅਰਮੈਨ ਭੋਲਾ ਯਮਲਾ ਨੇ ਦਰਵੇਸ਼ ਫ਼ਕੀਰ ਸਾਈਂ ਪੰਮਾ ਜੀ ਨੂੰ ਸਨਮਾਨਿਤ ਕਰਦਿਆਂ ਦੋਸ਼ਾਲਾ ਤੇ ਮੈਮੋਟੋ ਭੇਂਟ ਕੀਤਾ ਇਸ ਮੌਕੇ ਉਹਨਾਂ ਨਾਲ ਸਲੇਮਪੁਰ ਦਰਬਾਰ ਪਟਿਆਲਾ ਦੇ ਪ੍ਰਧਾਨ ਜਰਨੈਲ ਸਿੰਘ, ਗੁਰਜੰਟ ਪੱਬਰੀ,
ਹੈਪੀ ਰਾਜਪੁਰਾ, ਗੁਰਮੀਤ ਖਾਨ ਜਾਫਰਪੁਰ ਰਿਦਮ ਇੰਸਟੀਟਿਊਟ ਦੇ ਕੋ-ਆਰਡੀਨੇਟਰ ਰਿਦਮਜੀਤ, ਵਿਜੇ ਕਟਾਰੀਆ ਸਮੇਤ ਪਤਵੰਤੇ ਸੱਜਣ ਹਾਜਰ ਸਨ l