ਕਿਸਾਨਾਂ ਮਜ਼ਦੂਰਾਂ ਫ਼ਾਜ਼ਿਲਕਾ ਵਲੋ 15 ਦਸੰਬਰ ਤੋਂ ਪੂਰੇ ਪੰਜਾਬ ਟੋਲ ਪਲਾਜੇ ਬੰਦ ਕਰ ਕੇ ਟੋਲ ਫਰੀ ਕਰਨ ਦਾ ਐਲਾਨ ਕੀਤਾ !
ਫ਼ਾਜ਼ਿਲਕਾ 12 ਦਸੰਬਰ (ਸੁਖਵਿੰਦਰ ਪ੍ਰਦੇਸੀ) ਅੱਜ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਦੇ ਜਿਲਾ ਪ੍ਰੈਸ ਸਕੱਤਰ ਨਰੇਸ਼ ਕੁਮਾਰ ਨੇ ਪ੍ਰੈਸ ਨੋਟ ਜਾਰੀ ਕਰਦਿਆ ਹੋਇਆ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਡੀਸੀ ਦਫ਼ਤਰ ਦੇ ਅੱਗੇ ਲੱਗੇ ਪੱਕੇ ਮੋਰਚੇ ਦੇ 17 ਵੈ ਦਿਨ ਵੀ ਸੈਕੜੇ ਕਿਸਾਨਾਂ ਮਜ਼ਦੂਰਾਂ ਅਤੇ ਬੀਬੀਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਧਰਨੇ ਦੀ ਅਗਵਾਈ ਕਰਦਿਆ ਜ਼ਿਲ੍ਹਾ ਪ੍ਰਧਾਨ ਜਗਦੀਸ਼ ਸਿੰਘ ਮਨਸਾ ਨੇ ਦਸਿਆ ਕਿ ਅੱਜ ਫਾਜ਼ਿਲਕਾ ਹਲਕੇ ਦੇ ਮੌਜੂਦਾ ਐਮ ਐਲ ਏ ਨਰਿੰਦਰਪਾਲ ਸਿੰਘ ਸਵਨਾ ਅਤੇ ਜਲਾਲਾਬਾਦ ਹਲਕੇ ਦੇ ਐਮ ਐਲ ਏ ਗੋਲਡੀ ਕੰਬੋਜ਼ ਤੇ ਘਰਾਂ ਦਾ 12 ਤੋ 4 ਵਜੇ ਦਾ ਘਿਰਾਓ ਕੀਤਾ ਗਿਆ। 17 ਦਿਨ ਹੋਣ ਦੇ ਬਾਅਦ ਵੀ ਸਰਕਾਰ ਨੇ ਕਿਸਾਨਾਂ ਮਜਦੂਰਾਂ ਦੀਆ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ। ਜਿਸ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਹੋਰ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕੀਤਾ। ਅਤੇ ਕਿਹਾ 15 ਦਸੰਬਰ ਤੋ ਪੂਰੇ ਪੰਜਾਬ ਦੇ ਟੋਲ ਪਲਾਜ਼ੇ ਬੰਦ ਕਰਕੇ ਟੋਲ ਫਰੀ ਕਰਾਂਗੇ। ਅਤੇ ਫਾਜ਼ਿਲਕਾ ਦੇ ਨੇੜੇ ਲਗਦਾ ਥੇਹ ਕਲੰਦਰ ਟੋਲ ਪਲਾਜ਼ਾ ਵੀ ਟੋਲ ਫਰੀ ਕੀਤਾ ਜਾਵੇਗਾ। ਸੂਬਾ ਪ੍ਰਧਾਨ ਸਰਦਾਰ ਸਤਨਾਮ ਸਿੰਘ ਪੰਨੂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਤੇ ਸਰਕਾਰ ਨੂੰ ਘੇਰਦਿਆ ਕਿਹਾ ਜਿਸ ਤਰਾ ਸਰਕਾਰ ਸ਼ਹੀਦ ਫ਼ੌਜੀ ਪਰਿਵਾਰਾਂ ਨੂੰ 1-1 ਕਰੋੜ ਦਾ ਮੁਆਵਜ਼ਾ ਦਿੰਦੀ ਹੈ। ਉਸੇ ਤਰਾ ਸਹੀਦ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵੀ 10-10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਅਤੇ ਮਜਦੂਰ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਜੋਂ ਬਲਵਿੰਦਰ ਸਿੰਘ ਪਿੰਡ ਗਿੱਲ ਵੜੈਚ ਦਾ ਕਿਸਾਨ ਡੀਸੀ ਦੇ ਮੋਰਚੇ ਦੌਰਾਨ ਤਰਨਤਾਰਨ ਡੀਸੀ ਦਫ਼ਤਰ ਅੱਗੇ ਸ਼ਹੀਦ ਹੋਇਆ ਸੀ। ਉਸ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ , ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ। ਇਸ ਮੌਕੇ ਗੁਰਚਰਨ ਸਿੰਘ ਤੇਜਾ ਰੁਹੇਲਾ, ਬੀਬੀ ਕੈਲਾਸ਼ ਕੌਰ ਗੰਜੁਆਣਾ , ਸੁਨੀਤਾ ਰਾਣੀ , ਕੁਲਵੰਤ ਸਿੰਘ ਜ਼ਿਲ੍ਹਾ ਮੁੱਖ ਸਕੱਤਰ, ਜੋਨ ਜਲਾਲਾਬਾਦ ਪ੍ਰਧਾਨ ਸੁਖਦੇਵ ਸਿੰਘ, ਸਰਬਜੀਤ ਸਿੰਘ ਆਦਿ ਆਗੂ ਵੀ ਮੌਜੂਦ ਸਨ।