ਦੀ ਕਲਾਸਫੋਰ ਗੋਰਮਿੰਟ ਇੰਮਪਲਾਈਜ ਯੂਨੀਅਨ ਸਬ ਕਮੇਟੀ ਪਸ਼ੂ ਪਾਲਣ ਵਿਭਾਗ ਦੇ ਦਰਜਾਚਾਰ ਕ੍ਰਮਚਾਰੀਆ ਵਲੋਂ ਸੂਬਾ ਪੱਧਰੀ ਮੰਗ-ਪੱਤਰ ਦਿੱਤਾ ਗਿਆ।
ਅੱਜ 16ਦਸੰਬਰ (ਕਰਨਬੀਰ ਸਿੰਘ) ਜਲੰਧਰ ਵਿਖੇ ਪਸ਼ੂ ਪਾਲਣ ਵਿਭਾਗ ਸੂਬਾ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਬਰਨਾਲਾ ਦੀ ਰਹਿਨੁਮਾਨੀ ਹੇਠ ਮਿਤੀ 12-12-2022 ਤੋ16-12-2022 ਤੱਕ ਮੈਮੋਰੈਂਡਮ ਅਤੇ ਮੰਗ ਪੱਤਰ ਦਿੱਤੇ ਜਾਣੇ ਹਨ ਅਤੇ ਜਿਲ੍ਹਾ ਪ੍ਰਧਾਨ ਸੁਰਿੰਦਰਪਾਲ ਪਸੂ ਪਾਲਣ ਵਿਭਾਗ ਜਲੰਧਰ ਅਤੇ ਸੈਕਟਰੀ ਗੁਰਪ੍ਰੀਤ ਸਿੰਘ ਜਨਰਲ ਸਕੱਤਰ ਅਮਿਤ ਕੁਮਾਰ ਖਜ਼ਾਨਚੀ ਪੰਕਜ ਕੁਮਾਰ ਸਲਾਹਕਾਰ ਗੁਰਮੁੱਖ ਸਿੰਘ ਸਲਾਹਕਾਰ ਸੁਖਵਿੰਦਰ ਸਲਾਹਕਾਰ ਬਲਵਿੰਦਰ ਕੁਮਾਰ ਅਤੇ ਸਲਾਹਕਾਰ ਸ਼ਾਲਿਕ ਰਾਮ ਦੀ ਪ੍ਰਧਾਨਗੀ ਹੇਠ ਗੇਟ ਮੀਟਿੰਗ ਕਰਕੇ ਜਿਲ੍ਹਾ ਪੱਧਰ ਡਿਪਟੀ ਡਾਇਰੈਕਟਰ,ਪਸੂ ਪਾਲਣ ਵਿਭਾਗ ਜਲੰਧਰ ਨੂੰ ਮੈਮੋਰੈਂਡਮ ਅਤੇ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਪਸ਼ੂ ਪਾਲਣ ਵਿਭਾਗ ਦੀ ਜਿਲ੍ਹਾ ਕਮੇਟੀ ਅਤੇ ਸਮੂਹ ਦਰਜਾਚਾਰ ਕਰਮਚਾਰੀਆ ਦੀਆਂ ਮੰਗਾਂ ਪ੍ਰਤੀ ਸਰਕਾਰ ਨੂੰ ਜਾਣੂ ਕਰਵਾਇਆ ਗਿਆ ਜਿਵੇ ਕਿ ਸਾਡੇ ਕੱਚੇ ਕਰਮਚਾਰੀ ਡੇਲੀ ਵੇਜਿਜ਼ ਕੰਟਰੈਕਟ ਵੇਸ ਅਤੇ ਆਊਟਸੋਰਸ ਆਦਿ ਮੰਗਾਂ ਸਬੰਧੀ ਮੈਮੋਰੈਂਡਮ ਦਿੱਤਾ ਗਿਆ ਅਤੇ ਜਿਹੜੇ ਦਰਜਾਚਾਰ ਕਰਮਚਾਰੀ ਰੇਗੂਲਰ ਹਨ ਉਹਨਾ ਦੀ ਤਰੱਕੀ ਚੈਨਲ ਖੋਲੀਆ ਜਾਣ।ਜੋ ਕਿ 20-25 ਸਾਲਾਂ ਸਨ ਕਈ ਦੂਜੇ ਵਿਭਾਗਾ ਵਿੱਚ ਤਰੱਕੀ ਚੈਨਲ ਚੱਲ ਰਿਹਾ ਹੈ ਜੀ ਅਤੇ ਜਿਲ੍ਹਾ ਪ੍ਰਧਾਨ ਨੇ ਸਰਕਾਰ ਅਤੇ ਵਿਭਾਗ ਕੋਲੋ ਮੰਗ ਕੀਤੀ ਹੈ ਜੋ ਕਿ ਸਾਲ 2004 ਤੋ ਬਾਅਦ ਨਿਯੁਕਤ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ।ਜੋ ਕਿ ਸਾਡੀ मुवा ਕਮੇਟੀ ਨੂੰ ਗੱਲਬਾਤ ਕਰਨ ਲਈ ਸੱਦਾ ਪੱਤਰ ਦਿੱਤਾ ਜਾਵੇ ਤਾਂ ਜੋ ਕਿ ਵਿਭਾਗ ਵਿੱਚ ਦਰਜਾਚਾਰ ਦੀਆਂ ਮੁਸ਼ਕਿਲਾ ਅਤੇ ਤਰੱਕੀ ਚੈਨਲ ਦੀ ਗੱਲਬਾਤ ਹੋ ਸਕੇ ਤਾਂ ਜੋ ਸਾਨੂੰ ਮਜ਼ਬੂਰ ਹੋਕੇ ਸੰਘਰਸ ਨਾ ਕਰਨਾ ਪਵੇ। ਜਿਲ੍ਹਾ ਪ੍ਰਧਾਨ ਸੁਰਿੰਦਰਪਾਲ ਅਤੇ ਸਮੂਹ ਕਰਮਚਾਰੀਆ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜੇ ਸਰਕਾਰ ਨੇ ਦਰਜਾਚਾਰ ਮੁਲਾਜਮਾਂ ਦੀਆਂ ਮੰਗਾਂ ਨਾ ਮੰਨੀਆ ਤਾਂ ਜੋ ਕਿ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।ਜਲਦੀ ਸਮਾਂ ਦੇਕੇ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ ਜੀ। ਜਲੰਧਰ ਜਿਲ੍ਹਾ ਦੇ ਅਹੁਦੇਦਾਰ ਅਤੇ ਸਾਥੀ ਹਾਜ਼ਰ ਰਹੇ ਗੋਰਵ ਕੁਮਾਰ,ਪੂਰਨ,ਜਸਪਾਲ,ਦਵਿੰਦਰ,ਗੰਸਰਾਜ,ਰਾਜਕੁਮਾਰ,ਰਾਕੇਸ਼ ਕੁਮਾਰ,ਅਮੀਰ ਮਸੀਹ,ਬਲਵੀਰ ਕੁਮਾਰ,ਰਾਹੁਲ ਗਿੱਲ,ਵੀਰਪ੍ਰਤਾਪ,ਜੇਮਸ ਸਾਗਰ,ਸੁਖਵਿੰਦਰ,ਜਸਵਿੰਦਰ, ਅਤੇ ਹੋਰ ਜਿਲ੍ਹਾ ਜਲੰਧਰ ਦੇ ਸਮੂਹ ਦਰਜਾਚਾਰ ਕਰਮਚਾਰੀ ਹਾਜ਼ਰ ਰਹੇ।