ਜਲੰਧਰ ਦਿਹਾਤੀ ਥਾਣਾ ਕਰਤਾਰਪੁਰ ਤੇ CIA ਸਟਾਫ਼ ਨੇ ਲੁੱਟਾ ਖੋਹਾਂ ਕਰਨ ਅਤੇ ਫਿਰੋਤੀਆ ਮੰਗਣ ਵਾਲੇ ਬਾਹਰਲੇ ਮੁਲਕ ਵਿੱਚ ਬੈਠੇ ਲਖਵੀਰ ਸਿੰਘ ਲੰਡਾ ਦੇ ਗੈਂਗ ਦੇ 04 ਗੁਰਗਿਆਂ ਨੂੰ ਸਮੇਤ ਅਸਲਾ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ।
ਜਲੰਧਰ ਦਿਹਾਤੀ ਕਰਤਾਰਪੁਰ । ਕਰਨਬੀਰ ਸਿੰਘ (ਡੀਡੀ ਨਿਊਜ਼ਪੇਪਰ ) ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ/ ਲੁਟਾਂ ਖੋਹਾਂ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਤਫਤੀਸ਼, ਸ਼੍ਰੀ ਸੁਰਿੰਦਰਪਾਲ ਧੋਗੜੀ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਅਤੇ ਇੰਸਪੈਕਟਰ ਸੁਖਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦਿਹਾਤੀ ਅਤੇ ਇਚਾਰਜ ਚੋਕੀ ਕਿਸ਼ਨਗੜ੍ਹ ਦੀ ਪੁਲਿਸ ਵਲੋਂ ਸਾਂਝੀ ਕਾਰਵਾਈ ਕਰਦੇ ਹੋਏ ਲੁੱਟਾ ਖੋਹਾ ਕਰਨ ਅਤੇ ਵਿਰੋਤੀਆ ਮੰਗਣ ਵਾਲੇ ਖਤਰਨਾਕ ਗਿਰੋਹ ਦੇ 04 ਲੁਟੇਰਿਆ ਨੂੰ 02 ਦੇਸੀ ਪਿਸਟਲ 32 ਬੋਰ ਸਮੇਤ ਜਿੰਦਾ ਰੌਂਦ 10 ਸਮੇਤ 02 ਮੈਗਜ਼ੀਨ ਵੱਖਰੇ, 01 ਦੋਸ਼ੀ ਪਿਸਟਲ 9 MM ਸਮੇਤ 02 ਰੋਂਦ ਜਿੰਦਾ, 01 ਕਟਾ 12 ਬੋਰ ਸਮੇਤ 11 ਰੌਂਦ ਜਿੰਦਾ ਅਤੇ 02 ਮੋਟਰ ਸਾਇਕਲ ਨਬਰੀ PB-08-DQ-9414 ਮਾਰਕਾ CRB ਰੰਗ ਕਾਲਾ ਅਤੇ ਦੂਸਰਾ ਮੋਟਰ ਸਾਇਕਲ ਬਿਨਾ ਨੰਬਰੀ ਮਾਰਕਾ R-15 ਰੰਗ ਕਾਲਾ ਅਸਲਾ ਸਮੇਤ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 08-02-2923 ਨੂੰ ਇੰਨਚਾਰਜ ਚੋਕੀ ਕਿਸ਼ਨਗੜ੍ਹ ASI ਬਲਵੀਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਪਾਸ ਦੌਰਾਨੇ ਨਾਕਾਬੰਦੀ ਇਕ ਸਮਾਜ ਸੇਵਕ ਨੇ ਹਾਜਰ ਆ ਕੇ ਇਤਲਾਹ ਦਿੱਤੀ ਕਿ ਵਿਜੈ ਕੁਮਾਰ ਪੁੱਤਰ ਦਲਵੀਰ ਸਿੰਘ ਵਾਸੀ ਭੀਖਾ ਨੰਗਲ ਥਾਣਾ ਕਰਤਾਰਪੁਰ ਜਿਲਾ ਜਲੰਧਰ ਰਾਹੁਲ ਪੁੱਤਰ ਰਜਿੰਦਰ ਕੁਮਾਰ ਵਾਸੀ H NO B/1034 ਬਸਤੀ ਮਿੱਠੂ, ਥਾਣਾ ਬਸਤੀ ਬਾਵਾ ਖੇਲ ਜਿਲਾ ਜਲੰਧਰ,ਅਮਰਦੀਪ ਸਿੰਘ ਉਰਫ ਪਟਵਾਰੀ ਪੁੱਤਰ ਹਰਜੀਤ ਸਿੰਘ ਵਾਸੀ ਢੰਡੋਰ ਥਾਣਾ ਪਤਾਰਾ ਜਿਲਾ ਜਲੰਧਰ ਅਤੇ ਸੂਰਜ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ H-NO-05, ਗਲੀ ਨੰਬਰ 03, ਬਸਤੀ ਪੀਰ ਦਾਸ ਥਾਣਾ ਬਸਤੀ ਬਾਵਾ ਖੇਲ ਜਿਲਾ ਜਲੰਧਰ 92 ਮੋਟਰ ਸਾਇਕਲਾ ਪਰ ਸਵਾਰ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਇਲਾਕੇ ਵਿਚ ਘੁੰਮ ਰਹੇ ਹਨ।ਜਿਹਨਾ ਪਾਸ ਨਜਾਇਜ਼ ਅਸਲਾ ਹੈ ਜੋ ਉਕਤਾਨ ਸਾਰੇ ਵਿਅਕਤੀ ਲੋਕਾਂ ਨੂੰ ਨਜਾਇਜ਼ ਅਸਲਾ ਦਿਖਾ ਕੇ ਡਰਾ ਧਮਕਾ ਕੇ ਸੋਟਾ ਮਾਰਕੇ ਲੁੱਟਾ ਖੋਹਾ ਕਰਦੇ ਅਤੇ ਫਿਰੋਤੀਆ ਮੰਗਦੇ ਹਨ।ਜੋ ਇਹ ਇਤਲਾਹ ਠੋਸ ਤੇ ਭਰੋਸੇਯੋਗ ਹੋਣ ਤੇ ASI ਬਲਵੀਰ ਸਿੰਘ ਨੇ ਮੁਕਦਮਾ ਨੰਬਰ 16 ਮਿਤੀ 08-02-2023 ਅੱਧ 379- B,386 392,506 IPC, 25 54-59 ਅਸਲਾ ਐਕਟ ਥਾਣਾ ਕਰਤਾਰਪੁਰ ਜਿਲਾ ਜਲੰਧਰ ਦਿਹਾਤੀ ਦਰਜ ਕਰਕੇ ਸਮੇਤ ਸਾਥੀ ਕਰਮਚਾਰੀਆ ਦੇ ਮੁਖਬਰ ਖਾਸ ਵੱਲੋਂ ਦੱਸੀ ਹੋਈ ਜਗ੍ਹਾ ਡਰੇਨ ਪੁੱਲੀ ਦੁੱਗਰੀ ਵਿਖੇ ਨਾਕਾਬੰਦੀ ਕੀਤੀ ਤਾਂ 02 ਮੋਟਰ ਸਾਇਕਲਾ ਪਰ ਸਵਾਰ ਵਿਅਕਤੀ ਜੋ ਪਿੰਡ ਰਸੂਲਪੁਰ ਦੀ ਤਰਫੋਂ ਆ ਰਹੇ ਸਨ ਜਿਹਨਾ ਨੂੰ ASI ਬਲਵੀਰ ਸਿੰਘ ਨੇ ਰੁਕਣ ਦਾ ਇਸ਼ਾਰਾ ਕੀਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿਛੇ ਮੁੜਨ ਲੱਗੇ ਜਿਸਤੇ ASI ਬਲਵੀਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਮੋਟਰ ਸਾਇਕਲਾਂ ਪਰ ਸਵਾਰ ਵਿਅਕਤੀਆਂ ਵਿਜੈ ਕੁਮਾਰ, ਰਾਹੁਲ, ਅਮਰਦੀਪ ਸਿੰਘ ਉਰਫ ਪਟਵਾਰੀ ਅਤੇ ਸੂਰਜ ਸਿੰਘ ਉਕਤਾਨ ਨੂੰ ਕਾਬੂ ਕਰਕੇ ਉਹਨਾਂ ਪਾਸੋਂ 02 ਦੇਸੀ ਪਿਸਟਲ 32 ਬੋਰ ਸਮੇਤ ਜਿੰਦਾ ਰੋਂਦ 10 ਸਮੇਤ 2 ਮੈਗਜ਼ੀਨ ਵੱਖਰੇ, 01 ਦੇਸੀ ਪਿਸਟਲ 9 MM ਸਮੇਤ 02 ਰੋਂਦ ਜਿੰਦਾ, 01, ਕੱਟਾ 12 ਬੋਰ ਸਮੇਤ 11 ਰੌਂਦ ਜਿੰਦਾ ਅਤੇ 02 ਮੋਟਰ ਸਾਇਕਲ ਨੰਬਰੀ PB-08-DQ-9414 ਮਾਰਕਾ CRB ਰੰਗ ਕਾਲਾ ਅਤੇ ਦੂਸਰਾ ਮੋਟਰ ਸਾਇਕਲ ਬਿਨਾ ਨੰਬਰੀ ਮਾਰਕਾ R-15 ਰੰਗ ਕਾਲਾ ਨੂੰ ਬ੍ਰਾਮਦ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ।
ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੁਟੇਰਿਆਂ ਵਿਚੋਂ ਵਿਜੈ ਕੁਮਾਰ ਅਤੇ ਅਮਰਦੀਪ ਸਿੰਘ ਉਰਫ ਪਟਵਾਰੀ ਨੇ ਆਪਣੇ ਹੋਰ ਸਾਥੀਆ ਨਾਲ ਮਿਲ ਕੇ ਜਿਲ੍ਹਾ ਕਪੂਰਥਲਾ ਦੇ ਥਾਣਾ ਢਿੱਲਵਾ ਦੇ ਪਿੰਡ ਗਾਜੀ ਗੁਡਾਣਾ ਦੇ ਵਿਅਕਤੀ ਲਖਵਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ ਨੂੰ ਅਗਵਾ ਕਰਕੇ 03 ਕਰੋੜ ਰੁਪਏ ਦੀ ਫਿਰੋਤੀ ਮੰਗੀ ਸੀ ਜਿਸਤੇ ਮੁਕਦਮਾ ਨੰਬਰ 02 ਮਿਤੀ 03-01 -2023 ਅਧ 354-A,343,212,148, 149,120-B IPC ਥਾਣਾ ਢਿਲਵਾ ਜਿਲ੍ਹਾ ਕਪੂਰਥਲਾ ਦਰਜ ਹੈ, ਜਿਸ ਵਿਚ ਇਹ ਵਿਅਕਤੀ ਭਗੜੇ ਹਨ।ਗ੍ਰਿਫਤਾਰ ਕੀਤੇ ਗਏ ਲੁਟੇਰਿਆਂ ਪਰ ਹੋਰ ਵੀ ਵੱਖ ਵੱਖ ਜਿਲ੍ਹਿਆਂ ਵਿਚ ਅਪਰਾਧਿਕ ਮੁਕਦਮੇ ਦਰਜ ਹਨ ਅਤੇ ਜਿਹਨਾਂ ਵਿਚ ਇਹ ਵਿਅਕਤੀ ਲੋੜੀਂਦੇ ਹਨ।ਗ੍ਰਿਫਤਾਰ ਕੀਤੇ ਲੁਟੇਰਿਆਂ ਨੂੰ ਮਿਤੀ 09-02-2023 ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਫੜੇ ਗਏ ਲੁਟੇਰਿਆਂ ਪਾਸੋ ਹੋਰ ਵੀ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਰਿਕਵਰੀ:-
1) 01 ਦੋਸ਼ੀ ਪਿਸਟਲ 9MM ਸਮੇਤ 02 ਜਿਦਾ ਰੋਂਦ 9MM
2) 02 ਦੇਸੀ ਪਿਸਟਲ 32 ਬੋਰ ਸਮੇਤ 10 ਜਿੰਦਾ ਰੌਂਦ 32 ਬਰ
3) 01 ਦੇਸੀ ਕੱਟਾ 12 ਬੋਰ ਅਤੇ 01 ਜਿੰਦਾ ਰੌਂਦ 12 ਬੋਰ
4) 02 ਖਾਲੀ ਮੈਗਜ਼ੀਨ 32 ਬੋਰ
5) 12 ਮੋਟਰ ਸਾਇਕਲ ਨੰਬਰੀ PB-08-DQ-9414 ਮਾਰਕਾ CBR ਰੰਗ ਕਾਲਾ ਅਤੇ ਦੂਸਰਾ ਮੋਟਰ ਸਾਇਕਲ ਬਿਨਾ ਨੰਬਰੀ ਮਾਰਕਾ R-15 ਰੰਗ ਕਾਲਾ