Breaking NEWSGood newsLatest newsNewsPunjabTop NewsTrending

ਪੰਜਾਬ ਸਰਕਾਰ ਵੱਲੋਂ ਰਜਿਸਟਰੀਆਂ ਦੇ ਸਟਾਮ ਡਿਊਟੀ ਤੇ ਵੱਡੀ ਛੁੱਟ ਦਿੱਤੀ ਪੜੋ ਪੂਰੀ ਜਾਣਕਾਰੀ।

Spread the News

ਡੀਡੀ ਨਿਊਜ਼ਪੇਪਰ।

ਸ਼ਟਾਮ ਡਿਊਟੀ ਨੂੰ ਲੈ ਕੇ ਪੰਜਾਬੀਆਂ ਲਈ ਇੱਕ ਵੱਡੀ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਰਜਿਸਟਰੀ ਫੀਸ ਵਿੱਚ ਸਵਾ 2 ਫੀਸਦੀ ਦੀ ਕਟੌਤੀ ਕੀਤੀ ਹੈ। ਪੰਜਾਬ ਸਰਕਾਰ ਨੇ ਰਜਿਸਟਰੀ ਕਰਵਾਉਣ ਵੇਲੇ ਲੱਗਣ ਵਾਲੀ ਕੁਲ ਫੀਸ ਵਿੱਚ ਸਵਾ 2 ਫੀਸਦੀ ਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ, ਜੋਕਿ ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਭਰੀ ਖਬਰ ਹੈ।ਦੱਸ ਦੇਈਏ ਕਿ ਰਜਿਸਟਰੀ ਲਈ ਲੱਗਣ ਵਾਲੀ ਕੁਲ ਫੀਸ ਵਿੱਚੋਂ ਹੁਣ ਲੋਕਾਂ ਨੂੰ ਸਵਾ 2 ਫੀਸਦੀ ਘੱਟ ਫੀਸ ਅਦਾ ਕਰਨੀ ਹੋਵੇਗੀ ਪਰ ਪੰਜਾਬ ਸਰਾਕਰ ਨੇ ਇਹ ਛੋਟ ਸਿਰਫ ਇੱਕ ਮਹੀਨੇ ਲਈ ਯਾਨੀ 31 ਮਾਰਚ ਤੱਕ ਦਿੱਤੀ ਹੈ, ਤਾਂਕਿ ਵੱਧ ਤੋਂ ਵੱਧ ਰੈਵੇਨਿਊ ਇਕੱਠਾ ਕੀਤਾ ਜਾ ਸਕੇ। ਸਰਕਾਰ ਦੀ ਕੋਸ਼ਿਸ਼ ਰਹਿੰਦੀ ਹੈ ਕਿ ਇਸ ਮਹੀਨੇ ਵਿੱਚ ਵੱਧ ਤੋਂ ਵੱਧ ਰੈਵੇਨਿਊ ਇਕੱਠਾ ਕੀਤਾ ਜਾ ਸਕੇ, ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅਸ਼ਟਾਮ ਡਿਊਟੀ ਵਿੱਚ ਕਟੌਤੀ ਕਰਨ ਦਾ ਫੈਸਲਾ ਲਿਆ ਹੈ।