ਹੋਲੀ ਤੋਂ ਪਹਿਲਾਂ ਸਰਕਾਰ ਵੱਲੋਂ ਤੋਹਫਾ ਵਧੇਗੀ 17 ਫੀਸਦੀ ਸੈਲਰੀ ਵਧਾਉਣ ਦਾ ਐਲਾਨ ਪੜੋ ਪੂਰਾ ਵੇਰਵਾ।
ਸਰਕਾਰੀ ਕਰਮਾਰੀਆਂ ਲਈ ਖੁਸਖਬਰੀ 7th Pay Commission: ਕਰਨਾਟਕ ਦੇ ਸਰਕਾਰੀ ਕਰਮਚਾਰੀਆਂ (govt employees) (salary hike) ਹੈ। ਦਰਅਸਲ, ਸੂਬੇ ਦੇ ਮੁੱਖ ਮੰਤਰੀ ਬਸਵਰਾਜ ਬੋਮੱਈ ਨੇ ਹੋਲੀ ਤੋਂ ਪਹਿਲਾਂ ਸੂਬੇ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਅੰਤਰਿਮ ਰਾਹਤ ਵਜੋਂ ਸਰਕਾਰੀ ਮੁਲਾਜ਼ਮਾਂ ਲਈ 17 ਫੀਸਦੀ ਤਨਖਾਹ (salary) ਵਾਧੇ ਦਾ ਐਲਾਨ ਕੀਤਾ ਹੈ।ਬੋਮੱਈ ਨੇ ਕਿਹਾ ਕਿ ਵਧੀਕ ਮੁੱਖ ਸਕੱਤਰ (ਵਿੱਤ) ਦੀ ਪ੍ਰਧਾਨਗੀ ਹੇਠ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਹੋਰ ਰਾਜਾਂ ਵਿਚ ਨਵੀਂ ਪੈਨਸ਼ਨ ਸਕੀਮ, ਵਿੱਤੀ ਮਾਮਲਿਆਂ ਅਤੇ ਹੋਰਨਾਂ ਮੁੱਦਿਆਂ ਦਾ ਅਧਿਐਨ ਕਰੇਗੀ ਅਤੇ ਫਿਰ ਇੱਕ ਵਿਸਤ੍ਰਿਤ ਰਿਪੋਰਟ ਪੇਸ਼ ਕਰੇਗੀ।ਕਰਨਾਟਕ ‘ਚ ਸਰਕਾਰੀ ਕਰਮਚਾਰੀਆਂ ਨੇ ਤਨਖਾਹਾਂ ‘ਚ ਵਾਧੇ ਵਰਗੀਆਂ ਮੰਗਾਂ ਨੂੰ ਲੈ ਕੇ ਸਰਕਾਰ ਤੋਂ ਭਰੋਸਾ ਮਿਲਣ ਪਿੱਛੋਂ ਆਪਣੀ ਅਣਮਿੱਥੇ ਸਮੇਂ ਲਈ ਹੜਤਾਲ ਖਤਮ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਅਤੇ ਮੁਲਾਜ਼ਮ ਯੂਨੀਅਨ ਦਰਮਿਆਨ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।ਰਾਜ ਸਰਕਾਰ ਦੇ ਕਰਮਚਾਰੀਆਂ ਨੇ ਵੀ 7ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਬੈਂਗਲੁਰੂ ਦੇ ਬ੍ਰੁਹਤ ਬੈਂਗਲੁਰੂ ਮਹਾਨਗਰ ਪਾਲਿਕਾ (ਬੀਬੀਐੱਮਪੀ) ਕੰਪਲੈਕਸ ‘ਚ ਪ੍ਰਦਰਸ਼ਨ ਕੀਤਾ।ਮੁਲਾਜ਼ਮਾਂ ਨੇ ਕਰਨਾਟਕ ਸਰਕਾਰ ਅੱਗੇ 3 ਵੱਡੀਆਂ ਮੰਗਾਂ ਰੱਖੀਆਂ ਸਨ, ਜਿਨ੍ਹਾਂ ਵਿਚ ਸੱਤਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਅਤੇ ਘੱਟੋ-ਘੱਟ 40 ਫੀਸਦੀ ਫਿਟਮੈਂਟ ਸੁਵਿਧਾਵਾਂ ਸਥਾਪਤ ਕਰਨਾ ਸ਼ਾਮਲ ਹਨ।ਨਵੀਂ ਪੈਨਸ਼ਨ ਸਕੀਮ (ਐਨਪੀਐਸ) ਨੂੰ ਰੱਦ ਕਰਨ ਅਤੇ ਓਪੀਐਸ ਨੂੰ ਵਾਪਸ ਲਿਆਉਣ ਦੀ ਮੰਗ ‘ਤੇ, ਸਰਕਾਰ ਨੇ ਕਿਹਾ ਕਿ ਵਧੀਕ ਮੁੱਖ ਸਕੱਤਰ ਦੀ ਅਗਵਾਈ ਵਾਲੀ ਕਮੇਟੀ ਇਸ ਦੀ ਸੰਭਾਵਨਾ ਦਾ ਅਧਿਐਨ ਕਰੇਗੀ।