ਜਲੰਧਰ ਮੋਨਿਕਾ ਟਾਵਰ ਵਿੱਚ THE LAVA LOUNGE ਰੈਸਟੋਰੈਂਟ ਅੰਦਰ ਹੁੱਕਾ ਪੀਂਦੇ ਮੁੰਡਿਆ ਨੂੰ ਕਾਬੂ ਕੀਤਾ ਗਿਆ ਪੜੋ ਪੂਰੀ ਜਾਣਕਾਰੀ।
ਜਲੰਧਰ 17ਮਾਰਚ ਕਰਨਬੀਰ ਸਿੰਘ
ਮਾਣਯੌਗ ਕਮਿਸ਼ਨਰ ਆਫ ਪੁਲਿਸ ਸ੍ਰੀ ਕੁਲਦੀਪ ਸਿੰਘ ਚਾਹਲ, IPS, ਜੀ ਦੇ ਦਿਸ਼ਾਨਿਰਦੇਸ਼ਾ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS, DCP/Inv, ਜੀ ਦੀ ਨਿਗਰਾਨੀ ਹੇਠ ਸ਼੍ਰੀ ਕੰਵਲਪ੍ਰੀਤ ਸਿੰਘ,ਚਾਹਲ PPS, ADCP-Inv, ਅਤੇ ਸ਼੍ਰੀ ਪਰਮਜੀਤ ਸਿੰਘ, PPS ACP-Detective ਜੀ ਦੀ ਯੋਗ ਅਗਵਾਈ ਹੇਠ SIਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ THE LAVA LOUNGE ਰੈਸਟੋਰੈਂਟ,ਦੀ ਆੜ ਵਿੱਚ ਗੈਰ-ਕਾਨੂੰਨੀ ਹੁੱਕਾ ਬਾਰ ਚਾਲਉਣ ਅਤੇ ਹੁੱਕਾ ਪੀਣ ਦੇ ਦੋਸ਼ਾਂ ਵਿੱਚ 08 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ,ਉਨਾਂ ਪਾਸੋ 05 ਚੁੱਕੇ ਸਮੇਤ ਪਾਇਪਾਂ ਅਤੇ ਤੰਬਾਕੂ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਮਿਤੀ 17-03-2023 ਨੂੰ ਦੇਰ ਰਾਤ CIA STAFF-1 ਦੀ ਪੁਲਿਸ ਟੀਮ SIਅਸ਼ੋਕ ਕੁਮਾਰ ਦੀ ਨਿਗਰਾਨੀ ਹੇਠ ਬ੍ਰਾਏ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਮਿਲਾਪ ਚੋਕ ਜਲੰਧਰ ਮੌਜੂਦ ਸੀ ਕਿ ਮੁਖਬਰ ਖਾਸ ਨੇ ਹਾਜਰ ਆ ਕੇ ਇਤਲਾਹ ਦਿੱਤੀ ਕਿ ਰਵਿੰਦਰ ਕੁਮਾਰ ਜਿਸ ਨੇ ਕਿ ਮੋਨਿਕਾ ਟਾਵਰ ਦੀ ਦੂਸਰੀ,ਮੰਜਲ ਉੱਪਰ ਰੈਸਟੋਰੈਂਟ ਖੋਲਿਆ ਹੋਇਆ ਹੈ। ਜੋ ਕਿ ਰੈਸਟੋਰੈਂਟ ਦੀ ਆੜ ਵਿੱਚ ਯੰਗ ਜੇਨਰੇਸ਼ਨ ਨੂੰ ਹੁਕਾ ਪਿਆ ਰਿਹਾ,ਹੈ। ਜੇਕਰ ਹੁਣੇ ਹੀ ਮੋਕਾ ਪਰ ਰੇਡ ਕੀਤਾ ਜਾਵੇ ਤਾਂ ਉਕਤ ਮੈਨੇਜਰ ਸਮੇਤ ਹੁੱਕਾ ਪੀ ਰਹੇ 07 ਹੋਰ ਵਿਅਕਤੀ ਕਾਬੂ ਆ,ਸਕਦੇ ਹਨ। ਮੁੱਖਬਰੀ ਦੇ ਅਧਾਰ ਪਰ ਹੇਠ ਲਿਖੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਡਵੀਜਨ ਨੰਬਰ 4ਜਲੰਧਰ ਵਿਖੇ ਮੁੱਕਦਮਾ ਨੰਬਰ 26 ਮਿਤੀ 17-03-2023 U/s 188 IPC, 4-A,21-A The
Cigaerettes And Other Tobacco Products Prohibition Of Advertisement
And Regulation Commerce Production Supply And Distribution Punjab
Amendment Act 2018 ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਮੁੱਢਲੀ ਪੁੱਛ-ਗਿੱਛ ਤੋ ਪਤਾ ਲੱਗਾ ਹੈ ਕਿ ਰਵਿੰਦਰ ਕੁਮਾਰ ਨਾਮ ਦੇ ਸ਼ਖਸ ਜਿਸਨੇ ਕਿ ਦੂਸਰੀ ਮੰਜਿਲ ਮੋਨਕਾ ਟਾਵਰ,ਮਿਲਾਪ ਚੋਕ ਵਿਖੇ THE LAVA LOUNGE ਦੇ ਨਾਮ ਤੋ ਰੈਸਟੋਰੈਂਟ ਖੋਲਿਆ ਹੋਇਆ ਸੀ। ਜੋ ਕਿ ਰੈਸਟੋਰੈਂਟ ਦੀ,ਆੜ ਵਿੱਚ ਗੈਰ ਕਾਨੂੰਨੀ ਹੁੱਕਾ ਪਿਆ ਰਿਹਾ ਸੀ।
ਅਨੁਮਾਨ ਮੁਕੱਦਮਾ ਨੰਬਰ
| ਗ੍ਰਿਫਤਾਰ ਦੋਸ਼ੀ
ਮੁਕੱਦਮਾ ਨੰਬਰ 26 ਮਿਤੀ 17-03-2023 U/s U/S 188 IPC, 4-A,21-A The
Cigaerettes And Other Tobacco Products Prohibition Of
Advertisement And Regulation Commerce Production Supply And
Distribution Punjab Amendment Act 2018ਥਾਣਾ ਡਵੀਜਨ ਨੰਬਰ 4 ਜਲੰਧਰ।
ਗ੍ਰਿਫਤਾਰੀ ਮਿਤੀ
ਗ੍ਰਿਫਤਾਰੀ ਦੀ ਜਗਾ
1. ਰਵਿੰਦਰ ਕੁਮਾਰ ਪੁੱਤਰ ਬਾਲ ਕ੍ਰਿਸ਼ਨ ਵਾਸੀ ਮਕਾਨ ਨੰਬਰ 13, ਗਲੀ ਨੰਬਰ 13
ਨਿਊ ਅਵਤਾਰ ਨਗਰ ਜਲੰਧਰ।
2. ਹਨੀ ਨਈਅਰ ਪੁੱਤਰ ਸੁਭਾਸ਼ ਚੰਦਰ ਵਾਸੀ ਮਕਾਨ ਨੰਬਰ EC-102 ਕਾਜ਼ੀ ਮੁਹੱਲਾ
ਜਲੰਧਰ।
3. ਮਨਦੀਪ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ # 7 ਮੁਹੱਲਾ ਹਰਗੋਬਿੰਦ ਪੁਰੀ ਜਲੰਧਰ
4. ਕੁਨਾਲ ਪੁੱਤਰ ਹਰਜਿੰਦਰ ਕੁਮਾਰ ਵਾਸੀ # ਬੀ-9 ਮੁਹੱਲਾ ਸੰਤੋਖਪੁਰਾ ਜਲੰਧਰ।
5. ਸਾਹਿਲ ਪੁੱਤਰ ਮੋਹਿੰਦਰ ਵਾਸੀ # 264 ਪੱਕਾ ਬਾਗ ਜਲੰਧਰ।
6. ਦਮਨ ਪੁੱਤਰ ਰਾਮ ਕੁਮਾਰ ਵਾਸੀ # EQ-75 ਪੱਕਾ ਬਾਗ ਜਲੰਧਰ।
7. ਅਭਿਸ਼ੇਕ ਪੁੱਤਰ ਨਿਰਮਲ ਦਾਸ ਵਾਸੀ # 233 ਨਵੀ ਅਬਾਦੀ ਜੱਲੋਵਾਲ ਜਲੰਧਰ।
8. ਰੋਹਿਤ ਪੁੱਤਰ ਰਾਮ ਲੁਭਾਇਆ ਵਾਸੀ ਜਲੋਵਾਲ ਅਬਾਦੀ ਜਲੰਧਰ।
ਪਹਿਲਾਂ ਤੋ ਦਰਜ ਮੁਕੱਦਮੇ ਕੋਈ ਨਹੀ
| ਬ੍ਰਾਮਦਗੀ
| 05 ਚੁੱਕੇ ਸਮੇਤ ਪਾਇਪਾਂ ਅਤੇ ਤੰਬਾਕੂ
17-03-2023
THE LAVA LOUNGE ਰੈਸਟੋਰੈਂਟ ਦੂਜੀ ਮੰਜਲ ਮੋਨਕਾ ਟਾਵਰ ਮਿਲਾਪ ਚੋਕ ਜਲੰਧਰ