ਗੌਰਮਿੰਟ ਟੀਚਰਜ਼ ਯੂਨੀਅਨ ਜਲੰਧਰ ਨੇ ਪਰਮੋਟਿਡ ਲੈਕਚਰਾਰਾਂ ਅਤੇ ਪ੍ਰਿੰਸੀਪਲਾਂ ਦੀਆਂ ਸਲਾਨਾ ਤਰੱਕੀਆਂ ਲਗਾਉਣ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੂੰ ਦਿੱਤਾ ਅਜ਼ੰਡਾ
ਜਲੰਧਰ:17ਮਾਰਚ( ਕਰਨਬੀਰ ਸਿੰਘ ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਜ਼ਿਲ੍ਹਾ ਜਲੰਧਰ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ.ਗੁਰਸ਼ਰਨ ਸਿੰਘ ਜੀ ਨੂੰ ਅਧਿਆਪਕਾਂ ਦੀਆਂ ਹੱਕੀ ਅਤੇ ਜਾਇਜ ਸਮੱਸਿਆਵਾਂ ਦੇ ਹੱਲ ਕਰਵਾਉਣ ਦੇ ਸੰਬੰਧ ਵਿੱਚ ਮਿਲਣ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਲੰਧਰ/ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ ਦਫ਼ਤਰ ਸੁਪਰਡੈਂਟ ਦੇ ਚੋਣ ਡਿਊਟੀ ਦੇ ਸੰਬੰਧ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਮੀਟਿੰਗ ਵਿੱਚ ਗਏ ਹੋਣ ਦੇ ਕਾਰਨ ਸਮੱਸਿਆਵਾਂ ਸੰਬੰਧੀ ਅਜ਼ੰਡਾ ਲਿਖਤੀ ਰੂਪ ਵਿੱਚ ਅਸਿਸਟੈਂਟ ਸੁਪਰਡੈਂਟ ਸ੍ਰੀ ਸੁਧੀਰ ਕੁਮਾਰ ਨੂੰ ਦਿੱਤਾ ਗਿਆ। ਉਹਨਾਂ ਨਾਲ ਅਜੰਡੇ ਵਿੱਚ ਦਰਜ਼ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਉਹਨਾਂ ਨੇ ਅਜੰਡੇ ਦੀਆਂ ਸਮੱਸਿਆਵਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕੋਲ ਪੁੱਜਦਾ ਕਰਨ ਦਾ ਭਰੋਸਾ ਦਿੱਤਾ। ਅਜੰਡੇ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ ਨੇ ਦੱਸਿਆ ਕਿ ਪਰਮੋਟਿਡ ਲੈਕਚਰਾਰਾਂ ਅਤੇ ਪ੍ਰਿੰਸੀਪਲ ਦੀਆਂ ਸਲਾਨਾ ਤਰੱਕੀਆਂ ਲਗਾਉਣ ਸੰਬੰਧੀ,ਪੇਪਰ ਮਾਰਕਿੰਗ ਦੀ ਡਿਊਟੀ ਬਲਾਕ ਪੱਧਰ ਤੇ ਲਗਾਉਣ, ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਾ ਲੈਣ,ਕੁੱਝ ਪ੍ਰਿੰਸੀਪਲਾਂ ਵਲੋਂ ਅਧਿਆਪਕਾਂ ਦੀ ਬਿਨਾਂ ਕਾਰਨ ਰੋਕੀ ਸਲਾਨਾ ਤਰੱਕੀ ਸੰਬੰਧੀ,ਸ੍ਰੀ ਕਪਿਲ ਕੁਮਾਰ ਬੀ ਐਮ ਮੈੱਥ ਨੂੰ ਉਸਦੇ ਪਿਤਰੀ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਈਸ਼ਰਵਾਲ ਵਿਖੇ ਭੇਜਣ ਬਾਰੇ, ਸਰਕਾਰੀ ਹਾਈ ਸਕੂਲ ਮਾਓ ਸਾਹਿਬ ਅਤੇ ਹਰੀਪੁਰ ਖਾਲਸਾ ਦੀਆਂ ਡੀ ਡੀ ਓ ਪਾਵਰਾਂ ਸੰਬੰਧੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਅਜ਼ੰਡਾ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਜੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਉਪਰੋਕਤ ਸਮੱਸਿਆਵਾਂ ਦੇ ਯੋਗ ਹੱਲ ਲਈ ਨਿੱਜੀ ਤੌਰ ‘ਤੇ ਧਿਆਨ ਦੇ ਕੇ ਉਪਰਾਲੇ ਤੇਜ਼ ਨਾ ਕੀਤੇ ਤਾਂ ਜਥੇਬੰਦੀ ਨੂੰ ਭਵਿੱਖ ਵਿੱਚ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਜਿਸ ਦੀ ਸਮੁੱਚੀ ਜ਼ਿੰਮੇਵਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਲੰਧਰ ਦੀ ਨਿੱਜੀ ਤੌਰ ‘ਤੇ ਹੋਵੇਗੀ।ਇਸ ਸਮੇਂ ਹੋਰਨਾਂ ਤੋਂ ਇਲਾਵਾ ਤੀਰਥ ਸਿੰਘ ਬਾਸੀ,ਨਿਰਮੋਲਕ ਸਿੰਘ ਹੀਰਾ, ਕੁਲਦੀਪ ਵਾਲੀਆ,ਕਰਨੈਲ ਸਿੰਘ ਸੰਧੂ, ਕੁਲਦੀਪ ਸਿੰਘ ਕੌੜਾ ਅਤੇ ਬੂਟਾ ਰਾਮ ਅਕਲਪੁਰ ਵੀ ਹਾਜ਼ਰ ਹੋਏ।