Breaking NEWSGeneralJalandharLatest newsLatest update NewsludhianaNewsPunjabTop NewsTOP STORIESVillage NEWS

ਆਰ.ਟੀ.ਏ., ਲੁਧਿਆਣਾ ਵਲੋਂ ਰੋਜਾਨਾ ਸਖ਼ਤੀ ਨਾਲ ਕੀਤੀ ਜਾ ਰਹੀ ਚੈਕਿੰਗ

Spread the News

ਲੁਧਿਆਣਾ, 30, ਜੁਲਾਈ (ਦੀਪਕ ਸਿੰਘ) ਸਕੱਤਰ ਆਰ.ਟੀ.ਏ., ਪੂਨਮਪ੍ਰੀਤ ਕੌਰ ਵੱਲੋਂ ਲੁਧਿਆਣਾ ਦੀਆਂ ਵੱਖ-ਵੱਖ ਸੜਕਾਂ ‘ਤੇ ਅਚਨਚੇਤ ਚੈਕਿੰਗ ਕੀਤੀ ਗਈ।ਚੈਕਿੰਗ ਦੌਰਾਨ 02 ਕੈਂਟਰਾਂ ਦੇ ਓਵਰਲੋਡ ਅਤੇ ਦਸਤਾਵੇਜ਼ ਨਾ ਹੋਣ ਕਰਕੇ ਚਲਾਨ ਕੀਤੇ ਗਏ, 02 ਟਰੱਕਾਂ ਦੇ ਓਵਰਲੋਡ ਹੋਣ ਕਾਰਨ ਚਾਲਾਨ ਕੀਤੇ ਗਏ ਜਦਕਿ 01 ਕੈਂਟਰ ਦੇ ਦਸਤਾਵੇਜ਼ ਪੂਰੇ ਹੋਣ ਕਰਕੇ ਬੰਦ ਕੀਤਾ ਗਿਆ।

ਇਸ ਤੋਂ ਇਲਾਵਾ ਸਕੱਤਰ ਆਰ.ਟੀ.ਏ ਵੱਲੋਂ ਅੱਧੀ ਰਾਤ (2:30 ਵਜੇ ਦੇ ਕਰੀਬ) ਨੂੰ ਰੇਲਵੇ ਸਟੇਸ਼ਨ ਅਤੇ ਬਸ ਸਟੈਂਡ ਵਿਖੇ ਛਾਪਾ ਮਾਰਦੇ ਹੋਏ 01 ਇਲੈਕਟ੍ਰਿਕ ਗੱਡੀ ਜੋਕਿ ਨਿਉ-ਗੋ ਕੰਪਨੀ ਦੀ ਕੰਟੈ਼ਕਟ ਕੈਰਿਜ਼ ਬੱਸ ਸੀ ਜੋ ਆਲ ਇੰਡੀਆ ਟੂਰਿਸਟ ਦੀਆਂ ਅਣ-ਅਧਕਾਰਿਤ ਤੌਰ ‘ਤੇ ਸਵਾਰੀਆਂ ਚੱਕ ਰਹੀ ਸੀ ਜਿਸ ਨੂੰ ਧਾਰਾ 207 ਅੰਦਰ ਜਬਤ ਕੀਤਾ ਗਿਆ ਅਤੇ ਇਸ ਬੱਸ ਦੇ ਡਰਾਇਵਰ ਕੋਲ ਕਾਗਜ ਪੂਰੇ ਨਾ ਹੋਣ ਕਾਰਨ ਇਸਨੂੰ ਸਖ਼ਤ ਚੇਤਾਵਨੀ ਵੀ ਦਿੱਤੀ ਗਈ।
ਸਕੱਤਰ ਆਰ.ਟੀ.ਏ. ਵਲੋਂ ਮੌਕੇ ‘ਤੇ ਬੈਠੀਆਂ ਸਵਾਰੀਆਂ ਨੂੰ ਜੀ.ਐਮ. ਰੋਡਵੇਜ਼ ਦੀ ਬੱਸ ਰੁਕਵਾ ਕੇ ਉਨ੍ਹਾਂ ਸਵਾਰੀਆਂ ਨੂੰ ਸ਼ਿਫਟ ਕਰਵਾਇਆ ਤਾਂ ਜੋ ਕਿ ਸਵਾਰੀਆਂ ਨੂੰ ਕਿਸੇ ਤਰਾਂ੍ਹ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਚੈਕਿੰਗ ਦੌਰਾਨ ਸਕੱਤਰ ਆਰ.ਟੀ.ਏ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਸੜਕ ਚਾਲਕਾਂ ਵੱਲੋਂ ਕਿਸੇ ਵੀ ਤਰਾਂ੍ਹ ਦੇ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ, ਕਿਸੇ ਵੀ ਤਰਾਂ੍ਹ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਟਰਾਂਸਪੋਰਟ ਯੂਨੀਅਨਾਂ ਨੂੰ ਵੀ ਕਿਹਾ ਗਿਆ ਕਿ ਉਹ ਆਪਣੀ ਗੱਡੀਆਂ ਦੇ ਕਾਗਜ ਅਤੇ ਬਣਦੇ ਟੈਕਸ ਪੂਰੇ ਰੱਖਣ ਅਤੇ ਅਸਲ ਦਸਤਾਵੇਜ਼ ਸਮੇਂ ਸਿਰ ਅਪਡੇਟ ਕਰਵਾਉਣ। ਉਨ੍ਹਾਂ ਕਿਹਾ ਕਿ ਬਿਨਾਂ ਦਸਤਾਵੇਜ਼ਾਂ ਤੋਂ ਕੋਈ ਵੀ ਗੱਡੀ ਸੜਕਾਂ ਤੇ ਚਲਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜ਼ੋ ਆਏ ਦਿਨ ਹੋ ਰਹੇ ਹਾਦਸਿਆਂ ਕਾਰਨ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।