ਥਾਣਾ ਰਾਮਾਮੰਡੀ ਦੀ ਪੁਲੀਸ ਵਲੋਂ ਟਰੈਵਲ ਏਜੰਟ ਕੁਲਵਿੰਦਰ ਨੂੰ ਠੱਗੀ ਦੇ ਆਰੋਪ ਵਿੱਚ ਕਾਬੂ
ਜਲੰਧਰ, 30/ਜੁਲਾਈ ਡੀਡੀ ਨਿਊਜ਼ਪੇਪਰ ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਹਿਲ, IPS, ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ADCP-1 ਸਾਹਿਬ ਜਲੰਧਰ ਸ. ਬਲਵਿੰਦਰ ਸਿੰਘ ਰੰਧਾਵਾ PPS, ACP ਸੈਂਟਰਲ ਸਾਹਿਬ ਸ. ਨਿਰਮਲ ਸਿੰਘ PPS ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲ ਸਮੇਂ ਸਿਰ ਮਿਲ ਰਹੀਆ ਹਦਾਇਤਾਂ ਅਨੁਸਾਰ ਜਲੰਧਰ ਸ਼ਹਿਰ ਵਿੱਚ ਵਿਦੇਸ਼ ਭੇਜਣ ਦੇ ਨਾਮ ਪਰ ਭੋਲੇ ਭਾਲੇ ਲੋਕਾਂ ਪਾਸੋਂ ਪੈਸਿਆ ਦੀ ਠੱਗੀ ਮਾਰਨ ਵਾਲੇ ਅਣ-ਅਧਿਕਾਰਿਤ ਟ੍ਰੈਵਲ ਏਜੰਟਾਂ ਨੂੰ ਕਾਬੂ ਕਰਨ ਵਿੱਚ ਥਾਣਾ ਰਾਮਾਮੰਡੀ ਜਲੰਧਰ ਨੂੰ ਕਾਮਯਾਬੀ ਹਾਸਲ ਹੋਈ ਹੈ।
ਇੱਕ ਦਰਖਾਸਤ ਬ੍ਰਹਮਜੀਤ ਸ਼ਰਮਾ ਪਤਨੀ ਅਸ਼ੀਸ਼ ਸ਼ਰਮਾ ਵਾਸੀ ਫਲੈਟ ਨੰਬਰ 1008-C ਬਲਾਕ, AIG ਸਕਾਈ ਗਾਰਡਨ ਬੈਕਸਾਇਡ ਹਵੇਲੀ ਰੈਸਟੋਰੈਂਟ ਜੀ.ਟੀ. ਰੋਡ ਜਲੰਧਰ ਨੇ ਬਰਖਿਲਾਫ ਕੁਲਵਿੰਦਰ ਸਿੰਘ ਚੀਮਾ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਖੋਖਰ ਮਿਆਣੀ ਰੋਡ ਨੇੜੇ ਗੁਰੂਦੁਆਰਾ ਸਾਹਿਬ ਹੁਸ਼ਿਆਰਪੁਰ, ਮਾਨਯੋਗ ਕਮਿਸ਼ਨਰ ਸਾਹਿਬ ਜਲੰਧਰ ਜੀ ਦੇ ਪੇਸ਼ ਹੋ ਕੇ ਬਾਬਤ 33,60,000 ਰੁਪਏ ਦੀ ਠੱਗੀ ਮਾਰਨ ਸਬੰਧੀ ਦਿੱਤੀ ਸੀ ਜੋ ਦੋਰਾਨੇ ਇੰਨਕੁਆਰੀ ਇਹ ਗੱਲ ਸਾਹਮਣੇ ਆਈ ਕਿ ਦਰਖਾਸਤ ਕਰਤੀ ਬ੍ਰਹਮਜੀਤ ਸ਼ਰਮਾ ਅਤੇ ਉਸਦਾ ਪਤੀ ਤੇ ਪਰਿਵਾਰ ਵਿਦੇਸ਼ ਕੈਨੇਡਾ ਜਾਣ ਦੇ ਚਾਹਵਾਨ ਸੀ ਜਿਸ ਸਬੰਧੀ ਉਹਨਾਂ ਵੱਲੋਂ ਵਿਦੇਸ਼ ਕੈਨੇਡਾ ਦਾ ਵੀਜਾ ਵੀ ਅਪਲਾਈ ਕੀਤਾ ਸੀ ਜੋ 2 ਵਾਰ ਰਿਫਿਊਜ਼ ਹੋ ਚੁੱਕਾ ਸੀ। ਜਿਸ ਤੋਂ ਬਾਅਦ ਕੁਲਵਿੰਦਰ ਸਿੰਘ ਚੀਮਾ ਨੇ ਬ੍ਰਹਮਜੀਤ ਸ਼ਰਮਾ ਨਾਲ ਵਿਦੇਸ਼ ਕੈਨੇਡਾ ਭੇਜਣ ਲਈ ਗੱਲ ਕੀਤੀ। ਜਿਸ ਪਰ ਕੁਲਵਿੰਦਰ ਸਿੰਘ ਚੀਮਾ ਨੇ ਉਹਨਾਂ ਨੂੰ ਪਰਿਵਾਰ ਸਮੇਤ ਵਿਦੇਸ਼ ਕੈਨੇਡਾ ਭੇਜਣ ਲਈ 40 ਲੱਖ ਰੁਪਏ ਵਿੱਚ ਗੱਲਬਾਤ ਕੀਤੀ। ਇਸ ਤੋਂ ਬਾਅਦ ਵੱਖ ਵੱਖ ਮਿਤੀਆ ਨੂੰ ਟ੍ਰੈਵਲ ਏਜੰਟ ਕੁਲਵਿੰਦਰ ਸਿੰਘ ਚੀਮਾ ਵੱਲੋ 33,60,000/- ਰੁਪਏ ਹਾਸਲ ਕੀਤੇ ਗਏ ਸਨ ਜਿਨ੍ਹਾਂ ਵਿੱਚੋ ਕਰੀਬ 16,00,000/- ਵਾਪਸ ਕੀਤੇ ਹਨ ਜਦਕਿ ਬਾਕੀ ਰਕਮ ਵਾਪਸ ਨਹੀਂ ਕੀਤੀ ਹੈ ਅਤੇ ਨਾ ਹੀ ਉਹਨਾਂ ਨੂੰ ਕੈਨੇਡਾ ਦਾ ਵਿਜੀਟਰ ਵੀਜਾ ਲਗਵਾ ਕੇ ਦਿੱਤਾ ਹੈ ਜਿਸਤੇ ਬਾਅਦ ਇੰਨਕੁਆਰੀ ਮੁਕੱਦਮਾ ਨੰਬਰ 218 ਮਿਤੀ 26-07-2023 ਅੱਧ 406,420 ਭ:ਦ, 13 Punjab Travel Professional Regulation Act 2014 ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕਰਕੇ ਸਹਾਇਕ ਕਮਿਸ਼ਨਰ ਪੁਲਿਸ ਸੈਂਟਰਲ ਸ. ਨਿਰਮਲ ਸਿੰਘ PPS ਵੱਲੋ ਮੁਕਦਮਾ ਦੀ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਜਿਨ੍ਹਾਂ ਵੱਲੋਂ ਮਿਤੀ 26-07-2023 ਨੂੰ ਮੁਕੱਦਮਾ ਵਿੱਚ ਦੋਸ਼ੀ ਕੁਲਵਿੰਦਰ ਸਿੰਘ ਚੀਮਾ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਖੋਖਰ ਮਿਆਣੀ ਰੋਡ ਨੇੜੇ ਗੁਰੂਦੁਆਰਾ ਸਾਹਿਬ ਹੁਸ਼ਿਆਰਪੁਰ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰ ਲਿਆ ਗਿਆ ਸੀ। ਦੋਸ਼ੀ ਨੂੰ ਅੱਜ ਮਿਤੀ 27-07-2023 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 01 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌਰਾਨੇ ਪੁਲਿਸ ਰਿਮਾਂਡ, ਕੁਲਵਿੰਦਰ ਸਿੰਘ ਚੀਮਾ ਕੋਲੋਂ ਮੁਦੱਈ ਮੁਕੱਦਮਾ ਪਾਸੋਂ ਠੱਗੀ ਮਾਰ ਕੇ ਹਾਸਲ ਕੀਤੀ ਗਈ ਰਕਮ ਬਾਰੇ ਸਖਤੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।ਅਨੁਮਾਨ ਮੁਕੱਦਮਾ| ਮੁਕੱਦਮਾ ਨੰਬਰ 218 ਮਿਤੀ 26-07-2023 ਅ/ਧ 406,420 ਭ:ਦ, 13 Punjab Travel Professional Regulation Act 2014 ਥਾਣਾ ਰਾਮਾਮੰਡੀ ਜਲੰਧਰ ਕੁਲਵਿੰਦਰ ਸਿੰਘ ਚੀਮਾ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਖੋਖਰ ਮਿਆਣੀ ਰੋਡ ਨੇੜੇ | ਗੁਰੂਦੁਆਰਾ ਸਾਹਿਬ ਹੁਸ਼ਿਆਰਪੁਰ
ਗ੍ਰਿਫਤਾਰ ਦੋਸ਼ੀ ਬ੍ਰਾਮਦਗੀ ਪਹਿਲਾਂ ਦਰਜ ਮੁਕੱਦਮਾ ਨੰਬਰ 285/22 ਅ/ਧ 420 ਭ:ਦ ਥਾਣਾ ਭੇਵੇਂ ਜਿਲ੍ਹਾ ਕੁਰੂਕਸ਼ੇਤਰਾ ਹਰਿਆਣਾ ਮੁਕੱਦਮੇ ਗ੍ਰਿਫਤਾਰੀ ਮਿਤੀ ਤੇ ਜਗਾ26-07-2023ਪ੍ਰਤਾਪ ਪੈਲੇਸ ਚੋਂਕ ਜਲੰਧਰ ਕੋਈ ਨਹੀਂ