Breaking NEWSDelhiGood newsIndiaInternationalLatest newsTrending

G-20 ਸਮਾਰੋਹ ਦੀ ਸਮਾਪਤੀ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਵਿਚਾਰਾਂ ਨੇ ਵਿਸ਼ਵ ਪੱਧਰੀ ਨੇਤਾਵਾਂ ਦਾ ਧਿਆਨ ਖਿੱਚਿਆ- ਭਾਜਪਾ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ

Spread the News

ਲੁਧਿਆਣਾ 19 ਨਵੰਬਰ 2022 (ਦੀਪਕ ਸਿੰਘ)

ਇੰਡੋਨੇਸ਼ੀਆ ਦੇ ਬਾਲੀ ‘ਚ G-20 ਸਮਾਰੋਹ ਦੀ ਸਮਾਪਤੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਜਿਹੜੇ ਵਿਚਾਰ ਪੇਸ਼ ਕੀਤੇ ਗਏ ਉਨ੍ਹਾਂ ਤੋਂ ਸਾਬਿਤ ਹੁੰਦਾ ਹੈ ਕਿ ਭਾਰਤ ਨੂੰ ਇੱਕ ਵਿਚਾਰਵਾਨ ਤੇ ਪ੍ਰਭਾਵਸ਼ਾਲੀ ਅਜਿਹਾ ਨੇਤਾ ਮਿਲਿਆ ਹੈ ਜਿਸ ਨੇ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਕੌਮੀ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਅੱਜ ਪੱਤਰਕਾਰਾਂ ਨਾਲ ਸਾਂਝਾ ਕੀਤਾ। ਉਨਾਂ ਕਿਹਾ ਕਿ ਜੀ-20 ਦੀ 2023 ਦੀ ਪ੍ਰਤੀਨਿਧਤਾ ਭਾਰਤ ਨੂੰ ਮਿਲਣਾ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ।
ਜੀ-20 ਇੱਕ ਅਜਿਹਾ ਮੰਚ ਹੈ ਜਿਸ ਨੂੰ ਗਰੁੱਪ ਆਫ ਟਵੰਟੀ ਵੀ ਕਿਹਾ ਜਾਂਦਾ ਹੈ ਤੇ ਜਿਹੜਾ ਵਿਸ਼ਵ ਪੱਧਰ ‘ਤੇ ਆਰਥਿਕ ਵਿਕਾਸ ਨਾਲ ਸਬੰਧਿਤ ਹੈ ਅਤੇ ਇਸ ਵਿੱਚ 19 ਦੇਸ਼ ਸ਼ਾਮਿਲ ਹਨ।
ਪ੍ਰਧਾਨ ਮੰਤਰੀ ਵੱਲੋਂ ਇਸ ਸਮਾਰੋਹ ‘ਚ ਜਿਨ੍ਹਾਂ ਗੱਲਾਂ ਅਤੇ ਮੁੱਦਿਆਂ ‘ਤੇ ਜੋਰ ਦਿੱਤਾ ਗਿਆ ਉਨਹਾਂ ਵਿੱਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਨਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਵਿਚਾਰਧਾਰਾ ਨੂੰ ਮੁੜ ਦੁਹਰਾਇਆ ਜਿਹੜੀ ਕਿ ਸ੍ਰੀ ਮੋਦੀ ਦੇ ਸਭ ਕਾ ਸਾਥ ਤੇ ਸਭ ਕਾ ਵਿਕਾਸ ਦੇ ਸੰਕਲਪ ਨੂੰ ਉਭਾਰਦੀ ਹੈ। ਉਨਾਂ ਵੱਲੋਂ ਡਿਜੀਟਲ ਖੇਤਰ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਡਿਜੀਟਲ ਦਾ ਲਾਭ ਦੇਸ਼ ਦੇ ਹਰ ਨਾਗਰਿਕ ਨੂੰ ਮਿਲਣਾ ਚਾਹੀਦਾ ਹੈ ਇਹ ਕੁੱਝ ਲੋਕਾਂ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ। ਇਸ ਤੋਂ ਇਲਾਵਾ ਭਾਰਤ ਦੀਆਂ G20 ਤਰਜੀਹਾਂ ਵਿੱਚ ਸਮਾਵੇਸ਼ੀ, ਬਰਾਬਰੀ ਅਤੇ ਟਿਕਾਊ ਵਿਕਾਸ, ਔਰਤਾਂ ਦਾ ਸਸ਼ਕਤੀਕਰਨ, ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਅਤੇ ਤਕਨੀਕੀ-ਸਮਰਥਿਤ ਵਿਕਾਸ, ਜਲਵਾਯੂ ਵਿੱਤ, ਗਲੋਬਲ ਭੋਜਨ ਸੁਰੱਖਿਆ ਅਤੇ ਊਰਜਾ ਸੁਰੱਖਿਆ ਆਦਿ ਸ਼ਾਮਿਲ ਸਨ।
ਗਰੇਵਾਲ ਨੇ ਕਿਹਾ ਉਪਰੋਕਤ ਸਾਰੀਆਂ ਗੱਲਾਂ ਅਤੇ ਵਿਚਾਰ ਪ੍ਰਧਾਨ ਮੰਤਰੀ ਦੀ ਦੇਸ਼ ਹੀ ਨਹੀਂ ਸਗੋਂ ਵਿਸ਼ਵ ਪ੍ਰਤੀ ਸਕਾਰਤਮਕ ਸੋਚ ਦਾ ਪ੍ਰਤੀਕ ਹਨ। ਗਰੇਵਾਲ ਨੇ ਦੇਸ਼ ‘ਚ ਕੋਵਿਡ-19 ਮਹਾਂਮਾਰੀ ਦੌਰਾਨ ਸ੍ਰੀ ਮੋਦੀ ਦੀ ਦੂਰ-ਅੰਦੇਸ਼ੀ ਦਾ ਜਿਕਰ ਕਰਦਿਆ ਕਿਹਾ ਕਿ ਜੇ ਭਾਰਤ ਵਿੱਚ ਕੋਵਿਡ ਤੋਂ ਪਹਿਲਾਂ ਡਿਜੀਟਲ ਤਕਨੀਕ ਵਿਕਸਤ ਨਾ ਹੁੰਦੀ ਤਾਂ ਕੋਵਿਡ ਦੇ ਨਤੀਜੇ ਦੇਸ਼ ਲਈ ਘਾਤਕ ਸਿੱਧ ਹੋਣੇ ਸਨ, ਪਰ ਸ੍ਰੀ ਮੋਦੀ ਵੱਲੋਂ ਡਿਜੀਟਲ ਇੰਡੀਆ ਦੇ ਨਾਅਰੇ ਹੇਠ ਜਿਹੜੇ ਕਦਮ ਚੁੱਕ ਲਏ ਗਏ ਸਨ ਉਨਹਾਂ ਨਾਲ ਭਾਰਤ ਕੋਵਿਡ ‘ਚੋਂ ਸੌਖ ਨਾਲ ਉਭਰਿਆ ਹੀ ਨਹੀਂ ਸਗੋਂ ਕਰੋੜਾਂ ਦੀ ਗਿਣਤੀ ਵਿੱਚ ਕੋਵਿਡ-ਟੀਕਾ-ਕਰਣ ਅਤੇ ਹੋਰ ਦੇਸ਼ਾਂ ਨੂੰ ਇਨ੍ਹਾਂ ਟੀਕਿਆ ਦੀ ਸਪਲਾਈ ਨਾਲ ਭਾਰਤ ਦੀ ਇਕਜੁਟਤਾ ਵਾਲੀ ਸੋਚ ਨੂੰ ਵਿਸ਼ਵ ਪੱਧਰ ‘ਤੇ ਸਾਹਮਣੇ ਰੱਖਿਆ ਆਈ ਹੈ। ਗਰੇਵਾਲ ਵੱਲੋਂ ਵਿਸ਼ਵ ਪੱਧਰ ‘ਤੇ ਭਾਰਤ ਦੀ ਠੋਸ ਨੁਮਾਇੰਦਗੀ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।