Breaking NEWSCrimeJalandharLatest newsNewsPunjabTrending

ਜਲੰਧਰ ਦਿਹਾਤੀ ਦੇ ਥਾਣਾ ਲਾਬੜਾ ਪੁਲਿਸ ਵੱਲੋਂ ਨਸ਼ਾ ਤਸਕਰ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਗ੍ਰਿਫਤਾਰ

Spread the News

ਜਲੰਧਰ ਦਿਹਾਤੀ ਲਾਬੜਾ ( ਕਰਨਬੀਰ ਸਿੰਘ)

ਸ੍ਰੀ ਸਵਰਨਦੀਪ ਸਿੰਘ,ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾੜੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੇੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ਼੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਨੇ 01 ਨਸ਼ਾ ਤਸਕਰ ਨੂੰ 50 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਗ੍ਰਿਫਤਾਰ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਰਿੰਦਰਪਾਲ ਧੋਗੜੀ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ $1 ਜੀਤ ਸਿੰਘ ਥਾਣਾ ਲਾਂਬੜਾ ਸਮੇਤ ਪੁਲਿਸ ਪਾਰਟੀ ਦੇ ਨਸ਼ਿਆਂ ਦੀ ਰੋਕਥਾਮ ਸਬੰਧੀ ਲਾਂਬੜਾ ਤੋਂ ਵਡਾਲਾ ਸਾਈਡ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਪਿੰਡ ਬਾਜੜਾ ਵੱਲ ਨੂੰ ਮੁੜੀ ਤਾਂ ਸਾਹਮਣੇ ਤੋਂ ਇੱਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ।ਜਿਸਨੇ ਪੁਲਿਸ ਪਾਰਟੀ ਨੂੰ ਦੇਖ ਕੇ ਅਪਣੇ ਹੱਥ ਵਿੱਚ ਫੜੇ ਕਾਲੇ ਰੰਗ ਦੇ ਲਿਫਾਫੇ ਨੂੰ ਸੁੱਟ ਦਿੱਤਾ ਅਤੇ ਯੱਕਦਮ ਪਿੱਛੇ ਨੂੰ ਮੁੜ ਪਿਆ।ਜਿਸਨੂੰ SI ਜੀਤ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਉਸਦਾ ਨਾਮ ਪਤਾ ਪੁਛਿਆ ਜਿਸਨੇ ਆਪਣਾ ਨਾਮ ਹਰਪ੍ਰੀਤ ਲਾਲ ਉਰਫ ਹੈਪੀ ਪੁੱਤਰ ਮਹਿੰਗਾ ਰਾਮ ਵਾਸੀ ਪਿੰਡ ਮਲਕੋ ਥਾਣਾ ਲਾਂਬੜਾ ਜਿਲਾ ਜਲੰਧਰ ਦੱਸਿਆ।ਜਿਸ ਵੱਲੋਂ ਸੁੱਟੇ ਗਏ ਲਿਫਾਫੇ ਨੂੰ ਚੈੱਕ ਕਰਨ ਤੇ ਉਸ ਵਿੱਚੋਂ 50 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ।ਜਿਸ ਤੇ ਹਰਪ੍ਰੀਤ ਉਕਤ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਸਦੇ ਖਿਲਾਫ ਮੁਕੱਦਮਾ ਨੰਬਰ 94 ਮਿਤੀ 19.11.2022 ਜੁਰਮ 22-61-85 NDPS ACT ਥਾਣਾ ਲਾਂਬੜਾ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬ੍ਰਾਮਦਗੀ:-

1. 50 ਨਸ਼ੀਲੀਆਂ ਗੋਲੀਆਂ । ਦੋਸ਼ੀ ਖਿਲਾਫ ਹੋਰ ਦਰਜ ਮੁਕੱਦਮੇ

1. ਮੁਕੱਦਮਾ ਨੰਬਰ 22 ਮਿਤੀ 27.02.2003 ਜੁਰਮ 379,411 IPC ਥਾਣਾ ਡਵੀਜਨ ਨੰ 07:3 ਜਲੰਧਰ

2. ਮੁਕੱਦਮਾ ਨੰਬਰ (05 ਮਿਤੀ 04.02.2003 ਜੁਰਮ 381 IPC ਥਾਣਾ ਲਾਂਬੜਾ ਜਲੰਧਰ

3. ਮੁਕੱਦਮਾ ਨੰਬਰ 216 ਮਿਤੀ 15.09.13 ਜੁਰਮ 22 NDPS Act ਥਾਣਾ ਲਾਂਬੜਾ ਜਲੰਧਰ

4. ਮੁਕੱਦਮਾ ਨੰਬਰ 118 ਮਿਤੀ 25.11.14 ਜੁਰਮ 22 NDPS Act ਥਾਣਾ ਲਾਂਬੜਾ ਜਲੰਧਰ

5. ਮੁਕੱਦਮਾ ਨੰਬਰ 112 ਮਿਤੀ 10.12.15 ਜੁਰਮ 61- Excise Act ਥਾਣਾ ਲਾਂਬੜਾ ਜਲੰਧਰ

6. ਮੁਕੱਦਮਾ ਨੰਬਰ 56 ਮਿਤੀ 17.04.15 ਜੁਰਮ 15,18,21,22 NDPS Act ਥਾਣਾ ਮਕਸੂਦਾਂ ਜਲੰਧਰ