Breaking NEWSCrimeJalandharLatest newsPunjabTOP STORIESTrendingVillage NEWS

ਜਲੰਧਰ ਕਮਿਸ਼ਨਰ ਪੁਲਿਸ CIA ਸਟਾਫ਼ ਵੱਲੋਂ SI ਅਸ਼ੋਕ ਕੁਮਾਰ ਵੱਲੋਂ 150 ਗ੍ਰਾਮ ਹੈਰੋਇਨ ਨਾਲ 2 ਤਸਕਰਾਂ ਨੂੰ ਕਾਬੂ ਕੀਤਾ ਗਿਆ

Spread the News

6ਫਰਬਰੀ। ਜਲੰਧਰ  (ਕਰਨਬੀਰ ਸਿੰਘ) ਸ਼੍ਰੀ ਕੁਲਦੀਪ ਸਿੰਘ ਚਾਹਲ IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS,DCP/Inv, ਜੀ ਦੀ ਨਿਗਰਾਨੀ ਹੇਠ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ PPS, ADCP-Inv, ਅਤੇ ਸ਼੍ਰੀ ਪਰਮਜੀਤ ਸਿੰਘ, PPS ACP-Detective ਜੀ ਦੀ ਯੋਗ ਅਗਵਾਈ ਹੇਠ SI ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ 02 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨਾਂ ਪਾਸੋ 150 ਗ੍ਰਾਮ ਹੈਰੋਇੰਨ ਸਮੇਤ 01 SWIFT DZIRE ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਮਿਤੀ 03-02-2023 ਨੂੰ CIA STAFF ਦੀ ਪੁਲਿਸ ਟੀਮ SI ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਦੀ ਅਗਵਾਈ ਹੇਠ ਬ੍ਰਾਏ ਨਾਕਾ ਬੰਦੀ ਅਤੇ ਗਸ਼ਤ ਟਰਾਂਸਪੋਰਟ ਚੋਕ ਜਲੰਧਰ ਮੋਜੂਦ ਸੀ ਕਿ ਬੱਲੇ-ਬੱਲੇ ਫਾਰਮ ਸਾਇਡ ਤਰਫੋਂ ਇੱਕ ਕਾਰ SWIFT DZIRE ਰੰਗ ਚਿੱਟਾ ਨੰਬਰੀ PB-25-D 8248 ਜਿਸ ਵਿੱਚ ਦੋ ਮੋਨੇ
ਨੋਜਵਾਨ ਬੈਠੇ ਆਉਂਦੀ ਦਿਖਾਈ ਦਿੱਤੀ। ਜੋ ਸਾਹਮਣੇ ਤੋਂ ਆ ਰਹੀ ਪੁਲਿਸ ਪਾਰਟੀ ਨੂੰ ਦੇਖਕੇ ਕਾਰ ਚਾਲਕ ਕਾਰ ਨੂੰ ਯੱਕਦਮ
ਰੋਕ ਕੇ ਪਿੱਛੇ ਨੂੰ ਮੋੜਨ ਲੱਗਾ। ਜਿਨਾਂ ਨੂੰ CIA STAFF ਦੀ ਟੀਮ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜੋ ਕਾਰ ਚਾਲਕ ਨੇ
ਆਪਣਾ ਨਾਮ ਅਮ੍ਰਿਤ ਸਿੰਘ ਪੁੱਤਰ ਤਜਿੰਦਰ ਸਿੰਘ ਵਾਸੀ ਪਿੰਡ ਪਿੰਡ ਸਰਹਾਲੀ ਮੰਡ ਜਿਲਾ ਤਰਨ-ਤਾਰਨ ਅਤੇ ਨਾਲ ਵਾਲੀ
ਸੀਟ ਪਰ ਬੈਠੇ ਨੋਜਵਾਨ ਨੇ ਆਪਣਾ ਨਾਮ ਹਰਬੰਸ ਸਿੰਘ ਪੁੱਤਰ ਉਰਫ ਬੰਸਾ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਚੰਗਾਲੀ
ਕਦੀਮ ਜਿਲਾ ਫਿਰੋਜਪੁਰ ਦੱਸਿਆ। ਜਿਨਾ ਨੂੰ ਜਲੰਧਰ ਸਾਇਡ ਆਉਣ ਬਾਰੇ ਪੁੱਛਿਆ ਗਿਆ। ਜਿਸ ਸਬੰਧੀ ਉਹ ਦੋਵੇ ਕੋਈ
ਸਪੱਸ਼ਟ ਜਵਾਬ ਨਹੀਂ ਦੇ ਸਕੇ। ਜਿਸ ਤੇ ਸਾਥੀ ਕਰਮਚਾਰੀਆਂ ਦੀ ਹਾਜਰੀ ਵਿੱਚ ਕਾਰ ਦੀ ਚੰਗੀ ਤਰਾ ਤਲਾਸ਼ੀ ਦੋਰਾਨ ਗੇਅਰ
ਬਾਕਸ ਲਿਵਰ ਦੇ ਥੱਲਿਉ ਇੱਕ ਪਲਾਸਟਿਕ ਦੇ ਲਿਫਾਫਾ ਜਿਸ ਨੂੰ ਖੋਲ ਕੇ ਚੈਕ ਕਰਨ ਤੇ ਉਸ ਵਿਚੋ 150 ਗ੍ਰਾਮ ਹੈਰੋਇੰਨ
ਬ੍ਰਾਮਦ ਹੋਈ। ਜਿਸਤੇ ਦੋਸ਼ੀਆਂਨ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਡਵੀਜਨ ਨੰਬਰ 8 ਜਲੰਧਰ ਵਿਖੇ ਮੁਕੱਦਮਾ
ਨੰਬਰ 20 ਮਿਤੀ 03-02-2023 ਅ/ਧ: 21,NDPS ACT ਦਰਜ ਰਜਿਸਟਰ ਕੀਤਾ ਗਿਆ ਅਤੇ ਹੇਠ
ਲਿਖੇ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ।
ਗ੍ਰਿਫਤਾਰ ਦੋਸ਼ੀਆਨ ਦਾ ਨਾਮ ਪਤਾ:-
1. ਅਮ੍ਰਿਤ ਸਿੰਘ ਪੁੱਤਰ ਤਜਿੰਦਰ ਸਿੰਘ ਵਾਸੀ ਪਿੰਡ ਪਿੰਡ ਸਰਹਾਲੀ ਮੰਡ ਥਾਣਾ ਪੱਟੀ ਜਿਲਾ ਤਰਨ-ਤਾਰਨ
(ਗ੍ਰਿਫਤਾਰੀ ਮਿਤੀ 03-02-2023)
2. ਹਰਬੰਸ ਸਿੰਘ ਪੁੱਤਰ ਉਰਫ ਬੰਸਾ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਚੰਗਾਲੀ ਕਦੀਮ ਥਾਣਾ ਕੁਲਗੜੀ ਜਿਲਾ
ਫਿਰੋਜਪੁਰ ।(ਗ੍ਰਿਫਤਾਰੀ ਮਿਤੀ 03-02-2023)
ਗ੍ਰਿਫਤਾਰੀ ਦੀ ਜਗਾ :- ਨੇੜੇ ਟਰਾਂਸਪੋਰਟ ਨਗਰ ਚੋਕ ਜਲੰਧਰ।
ਰਿਕਵਰੀ
150 ਗ੍ਰਾਮ ਹੈਰੋਇੰਨ
* ਕਾਰ SWIFT DZIRE ਰੰਗ ਚਿੱਟਾ ਨੰਬਰੀ PB-25-D 8248
203
ਗ੍ਰਿਫਤਾਰ ਦੋਸ਼ੀਆਨ ਦੀ ਪੁੱਛ-ਗਿੱਛ:-
ਦੋਸ਼ੀ ਅਮ੍ਰਿਤ ਸਿੰਘ ਉਮਰ ਕ੍ਰੀਬ 21 ਸਾਲ ਹੈ। ਦੋਸ਼ੀ ਨੇ 10ਵੀਂ ਕਲਾਸ ਤੱਕ ਦੀ
ਪੜਾਈ ਸਰਹਾਲੀ ਤੋ ਕੀਤੀ ਹੈ। ਦੋਰਾਨੇ ਪੁੱਛ-ਗਿੱਛ ਦੋਸ਼ੀ ਅਮ੍ਰਿਤ ਸਿੰਘ ਨੇ ਦੱਸਿਆ ਕਿ ਉਹ ਪੜਾਈ ਕਰਨ ਤੋ ਬਾਅਦ
ਵਿਦੇਸ਼ ਡੁਬੱਈ ਚਲਾ ਗਿਆ। ਜਿੱਥੇ ਕੰਮ-ਕਾਰ ਘੱਟ ਹੋਣ ਕਾਰਨ ਦੋਸ਼ੀ ਵਾਪਸ ਪੰਜਾਬ ਆ ਗਿਆ ਅਤੇ ਆਪਣੇ ਸਾਥੀ ਨਾਲ
ਮਿਲਕੇ ਹੈਰੋਇੰਨ ਵੇਚਣ ਲੱਗ ਪਿਆ।
ਦੋਸ਼ੀ ਹਰਬੰਸ ਸਿੰਘ ਦੀ ਉਮਰ ਕ੍ਰੀਬ 23 ਸਾਲ ਹੈ। ਦੋਸ਼ੀ ਨੇ 10ਵੀ ਕਲਾਸ ਤੱਕ ਦੀ ਪੜਾਈ ਵਲਟੋਹਾ ਤੋ ਕੀਤੀ ਹੈ। ਦੋਸ਼ੀ
ਨੇ ਦੱਸਿਆ ਉਹ ਵੀ ਪੜਾਈ ਤੋ ਬਾਅਦ ਵਿਦੇਸ਼ ਡੁਬੱਈ ਚਲਾ ਗਿਆ ਜਿੱਥੋ ਉਹ ਵਾਪਸ ਪੰਜਾਬ ਆ ਗਿਆ ਅਤੇ ਆਪਣੇ
ਸਾਥੀ ਅਮ੍ਰਿਤ ਨਾਲ ਮਿਕੇ ਤਰਨ-ਤਾਰਨ ਦੇ ਸਮਗਲਰਾਂ ਪਾਸੋ ਹੈਰੋਇੰਨ ਲੈ ਕੇ ਵੇਚਣ ਲੱਗ ਪਿਆ।
ਗ੍ਰਿਫਤਾਰ ਦੋਸ਼ੀਆਨ ਨੇ ਦੱਸਿਆ ਕਿ ਉਹ ਬਾਰਡਰ ਰੇਂਜ ਤਰਨ-ਤਾਰਨ ਦੇ ਜਾਣਕਾਰ ਸਮਗਲਰ ਪਾਸੋ ਹੈਰੋਇੰਨ
2200,2500/- ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਹੈਰੋਇੰਨ ਲਿਆ ਕੇ ਆਪਣਾ ਪ੍ਰੋਫਿਟ ਕੱਢ ਕੇ ਅੱਗੇ 4000,4200/- ਪ੍ਰਤੀ
ਗ੍ਰਾਮ ਦੇ ਹਿਸਾਬ ਨਾਲ, ਆਪਣੇ ਸਾਥੀ ਨਾਲ ਉਸ ਪਾਸੋ ਜਿੱਥੇ ਕੋਈ ਹੈਰੋਇੰਨ ਦੀ ਮੰਗ ਕਰਦਾ ਤਾਂ ਉਹ ਬਿਆਸ ਜਲੰਧਰ ਦੇ
ਆਸ-ਪਾਸ ਏਰੀਏ ਵਿੱਚ ਵੇਚਦੇ ਸਨ।
ਗ੍ਰਿਫਤਾਰ ਦੋਸ਼ੀਆਨ ਪੁਲਿਸ ਰਿਮਾਂਡ ਅਧੀਨ ਹਨ ਅਤੇ ਇਨਾ ਦੇ ਫਾਰਵੱਡ/ਬੈਂਕਵਰਡ ਲਿੰਕੇਜ਼ ਚੈਕ ਕਰਕੇ ਇਨਾ ਦੇ ਸਾਥੀ
ਸਮਗਲਰਾਂ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜੋ ਨਸ਼ਾ ਸਮਗਲਰਾਂ ਦੀ ਚੈਨ ਬਰੇਕ ਕੀਤੀ ਜਾ ਸਕੇ