ਜਨਤਾ ਸੰਸਾਰ ਮੈਗਜ਼ੀਨ ਦੀ ਕਾਪੀ ਨੂੰ ਰਿਲੀਜ ਕਰਦਿਆ ਮੁੱਖ ਸੰਪਾਦਕ ਜਤਿੰਦਰ ਮੋਹਨ ਵਿਗ ।
ਜਲੰਧਰ (ਕਰਨਬੀਰ ਸਿੰਘ) । ਡੀਡੀਨਿਊਜ਼ਪੇਪਰ । ਜਨਤਾ ਸੰਸਾਰ ਮੈਗਜ਼ੀਨ ਦੀ ਕਾਪੀ ਨੂੰ ਰਿਲੀਜ ਕਰਦਿਆ ਮੁੱਖ ਸੰਪਾਦਕ ਜਤਿੰਦਰ ਮੋਹਨ ਵਿਗ । ਹਥਲੇ ਮੈਗਜ਼ੀਨ ਚ ਦੇਸ਼ ਵਿਚ ਪ੍ਰਧਾਨ ਮੰਤਰੀ ਵਿਰੁੱਧ ਬਣ ਰਹੇ ਕੌਮੀ ਫਰੰਟ ਦਾ ਮੁਕੰਮਲ ਵਿਸ਼ਲੇਸ਼ਣ ਅੰਕਿਤ ਹੈ, 2024 ਦੀਆਂ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੰਨਣ ਵਾਲੇ ਗਠਜੋੜ ਦਾ ਜ਼ਿਕਰ ਹੈ। ਇਹ ਅੰਕ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਦੇ ਨਾਲ ਸਾਹਿਤ, ਸਭਿਆਚਾਰ, ਸਿਆਸਤ ਦਾ ਵਿਸ਼ਲੇਸ਼ਣ ਬਾਖੂਬੀ ਪ੍ਰਕਾਸ਼ਿਤ ਕੀਤਾ ਗਿਆ ਹੈ। 48 ਸਫਿਆਂ ਦੇ ਐਡੀਸ਼ਨ ਚ ਰੰਗਦਾਰ ਅਤੇ ਛਪਾਈ ਪੱਖੋਂ ਸਫ਼ੇ ਬਹੁਤ ਹੀ ਦਿਲਚਸਪ, ਦਿਲਕਸ਼ ਹਨ। ਸਮੂਹ ਪਾਠਕਾਂ ਦੀ ਰੁਚੀ ਨੂੰ ਧਿਆਨ ਚ ਰਖਕੇ ਹੀ ਸਮਗਰੀ ਦੀ ਪ੍ਰਕਾਸ਼ਨਾ ਕੀਤੀ ਗਈ ਹੈ। ਪੁੰਗਰ ਰਹੇ ਸ਼ਾਇਰਾਂ ਦੇ ਨਾਲ ਸਥਾਪਿਤ ਸ਼ਾਇਰਾਂ ਨੂੰ ਵੀ ਛਾਪਿਆ ਗਿਆ ਹੈ। ਦਸਣ ਯੋਗ ਹੈ ਜਨਤਾ ਸੰਸਾਰ ਦੇ ਸਿਆਸੀ ਵਿਸ਼ਲੇਸ਼ਣ ਹਮੇਸ਼ਾ ਸੱਚ ਉਤੇ ਖ਼ਰੇ ਉਤਰੇ ਹਨ। ਮਿਆਰੀ ਪਤਰਕਾਰੀ ਨੂੰ ਲੈ ਕੇ ਹੀ ਕਲਮ ਅਜ਼ਮਾਈ ਹੈ।