ਪੀ.ਓ ਸਟਾਫ ਕਮਿਸ਼ਨਰਰੇਟ ਜਲੰਧਰ ਵੱਲੋ 2018 ਦਾ ਭਗੋੜਾ ਕਾਬੂ ਕੀਤਾ ਗਿਆ ਪੜੋ ਪੂਰਾ ਵੇਰਵਾ।
ਜਲੰਧਰ 16ਫਰਬਰੀ (ਡੀਡੀ ਨਿਊਜ਼ਪੇਪਰ )। ਮਾਣਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS ਡੀ.ਸੀ.ਪੀ ਇੰਨਵੈਸਟੀਗੇਸ਼ਨ ਜਲੰਧਰ, ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ PPS ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ ਜਲੰਧਰ ਅਤੇ ਸ਼੍ਰੀ ਪਰਮਜੀਤ ਸਿੰਘ PPSਏ.ਸੀ.ਪੀ ਡਿਟੈਕਟਿਵ ਜਲੰਧਰ ਜੀ ਦੀ ਯੋਗ ਅਗਵਾਈ ਹੇਠ ਸਬ-ਇੰਸਪੈਕਟਰ ਸੁਰਜੀਤ ਸਿੰਘ ਜੌੜਾ ਇੰਚਾਰਜ ਪੀ.ਓ ਸਟਾਫ ਜਲੰਧਰ ਵੱਲੋਂ ਸਮੇਤ ਸਟਾਫ ਮੁਕੱਦਮਾ ਨੰਬਰ 192 ਮਿਤੀ 26.09.2018 ਅ/ਧ 61-1-14 EXACT ਥਾਣਾ ਡਵੀਜ਼ਨ ਨੰਬਰ 7 ਕਮਿਸ਼ਨਰੇਟ ਜਲੰਧਰ ਵਿੱਚ ਦੋਸ਼ੀ ਜਰਨੈਲ ਸਿੰਘ ਉਰਫ ਸੋਨੂੰ ਮੋਨੂੰ ਪੁੱਤਰ ਸਰਵਨ ਸਿੰਘ ਉਰਫ ਵਿਕਰਮਜੀਤ ਸਿੰਘ ਵਾਸੀ ਮਕਾਨ ਨੰਬਰ 72 ਫਗਵਾੜੀ ਮੁਹੱਲਾ ਗੜਾ ਜਲੰਧਰ ਜਿਸਨੂੰ ਮਾਣਯੋਗ ਅਦਾਲਤ ਵੱਲੋ ਮਿਤੀ 15.02.2020 ਨੂੰ 299 ਸੀ.ਆਰ.ਪੀ.ਸੀ ਤਹਿਤ ਭਗੌੜਾ ਕਰਾਰ
ਦਿੱਤਾ ਗਿਆ ਸੀ ਜੋ ਇਸ ਦੋਸ਼ੀ ਨੂੰ ਮੁਖਬਰ ਖਾਸ ਦੀ ਇਤਲਾਹ ਪਰ ਇਸਦੇ ਘਰੋਂ ਕਾਬੂ ਕੀਤਾ ਗਿਆ ਹੈ।
ਗ੍ਰਿਫਤਾਰ ਸ਼ੁਦਾ ਭਗੋੜੇ ਦੋਸ਼ੀ ਦਾ ਨਾਮ ਅਤੇ ਪਤਾ :-
ਜਰਨੈਲ ਸਿੰਘ ਉਰਫ ਸੋਨੂੰ ਮੋਨੂੰ ਪੁੱਤਰ ਸਰਵਨ ਸਿੰਘ ਉਰਫ ਵਿਕਰਮਜੀਤ ਸਿੰਘ ਵਾਸੀ ਮਕਾਨ ਨੰਬਰ 72
ਫਗਵਾੜੀ ਮੁਹੱਲਾ ਗੜਾ ਜਲੰਧਰ।