ਵੱਡੀ ਖ਼ਬਰ: ਆਖਿਰ ਕਿਉਂ ਭਗਵੰਤ ਸਿੰਘ ਮਾਨ ਨੇ ਗਵਰਨਰ ਰਾਜ ਦਾ ਸ਼ੱਕ ਪ੍ਰਗਟਾਇਆ ਪੜੋ ਪੂਰੀ ਖ਼ਬਰ!
ਡੀਡੀ ਨਿਊਜ਼ਪੇਪਰ।
ਪੰਜਾਬ ਦੇ ਅੰਦਰ ਕੀ ਗਵਰਨਰ ਰਾਜ ਲਾਗੂ ਹੋਣ ਜਾ ਰਿਹਾ ਹੈ? ਦਰਅਸਲ, ਇਹ ਸਵਾਲ ਸਾਡਾ ਨਹੀਂ ਬਲਕਿ ਸੀਐਮ ਭਗਵੰਤ ਮਾਨ ਦੀ ਇੱਕ ਸ਼ੰਕਾ ਹੈ। ਮਾਨ ਨੇ ਟਵੀਟ ਕਰਕੇ ਇਹ ਸ਼ੰਕਾ ਪ੍ਰਗਟਾ ਹੀ ਦਿੱਤੀ ਹੈ ਕਿ, ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਪੰਜਾਬ ਦੇ ਵੱਡੇ ਲੀਡਰ ਰਾਜਪਾਲ ਨੂੰ ਸੂਬੇ ਦੇ ਅੰਦਰ ਗਵਰਨਰ ਰਾਜ ਲਾਗੂ ਕਰਨ ਦੀਆਂ ਗੱਲਾਂ ਕਰ ਰਹੇ ਹਨ।ਸੀਐਮ ਮਾਨ ਦੀ ਇਹ ਗੱਲ ਤੋਂ ਸਾਫ਼ ਹੋ ਜਾਂਦਾ ਹੈ ਕਿ, ਕਿਤੇ ਨਾ ਕਿਤੇ ਉਕਤ ਭਾਜਪਾਈ ਰਾਜਪਾਲ ਨਾਲ ਗਿੱਟਮਿੱਟ ਕਰਕੇ ਸੂਬੇ ਅੰਦਰ ਗਵਰਨਰ ਰਾਜ ਲਾਗੂ ਕਰਨ ਦੀਆਂ ਚਾਲਾਂ ਚੱਲ ਰਹੇ ਹਨ।ਦੱਸ ਦਈਏ ਕਿ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਲੋਂ ਟਵੀਟ ਕਰਕੇ ਲਿਖਿਆ ਗਿਆ ਕਿ, ਕੈਪਟਨ ਅਮਰਿੰਦਰ ਸਿੰਘ, ਕੇਵਲ ਢਿੱਲੋਂ, ਬਲਬੀਰ ਸਿੱਧੂ, ਫ਼ਤਿਹ ਜੰਗ ਬਾਜਵਾ, ਰਾਜ ਕੁਮਾਰ ਵੇਰਕਾ, ਗੁਰਪੑੀਤ ਕਾਂਗੜ , ਰਾਣਾ ਸੋਢੀ (ਸਾਰੇ ਕਾਂਗਰਸੀ ਅੱਜ ਕੱਲ੍ਹ ਭਾਜਪਾ) ਅਕਸਰ ਰਾਜਪਾਲ ਦੇ ਘਰ ਦੇ ਨੇੜੇ-ਤੇੜੇ ਦੇਖੇ ਜਾ ਸਕਦੇ ਨੇ। ਪੰਜਾਬ ਚ ਗਵਰਨਰ ਰਾਜ ਦੀ ਗੱਲ ਕਰ ਰਹੇ ਨੇ। ਪੰਜਾਬ ਦੇ ਲੋਕ ਸਭ ਜਾਣਦੇ ਨੇ ਇਹ ਹਮੇਸ਼ਾ ਪੰਜਾਬ ਵਿਰੋਧੀ ਰਹੇ ਹਨ।