ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲੋਹੀਆਂ ਦੀ ਪੁਲਿਸ ਪਾਰਟੀ ਵੱਲੋ ਸਪੈਸ਼ਲ ਨਾਕਾ ਬੰਦੀ ਦੌਰਾਨ 02 ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾ ਪਾਸੋ 01 ਪਿਸਟਲ ਦੇਸੀ 32 ਬੋਰ ਸਪੈਸ਼ਲ ਲੋਡਿਡ 06 ਰੋਦ ਜਿੰਦਾ 7.65 MM ਅਤੇ ਦਾਤਰ ਲੋਹਾ, 01 ਮੋਬਾਇਲ ਟੱਚ ਸਕਰੀਨ ਅਤੇ ਮੋਟਰਸਾਈਕਲ ਪਲਸਰ ਨੰਬਰੀ PB09-AK- 4842 ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਜਲੰਧਰ ਦਿਹਾਤੀ ਲੋਹੀਆਂ (ਵਰਿੰਦਰ ਵਿੱਕੀ )
ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਅਤੇ ਮੌਜੂਦਾ ਹਲਾਤਾਂ ਨੂੰ ਮੱਧੇਨਜਰ ਰੱਖਦੇ ਹੋਏ ਸ੍ਰੀ ਸਰਬਜੀਤ ਸਿੰਘ ਬਾਹੀਆ PPS ਪੁਲਿਸ ਕਪਤਾਨ (ਤਫਤੀਸ਼), ਸ੍ਰੀ ਗੁਰਪ੍ਰੀਤ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਮੁੱਖ ਅਫਸਰ ਥਾਣਾ ਲੋਹੀਆਂ ਦੀ ਪੁਲਿਸ ਪਾਰਟੀ ਵੱਲੋਂ ਸਮੇਤ ਪੈਰਾਮਿਲਟਰੀ ਫੋਰਸ ਸਪੈਸ਼ਲ ਨਾਕਾ ਬੰਦੀ ਟੋਲ ਪਲਾਜਾ ਗਿੱਦੜਪਿੰਡੀ ਕੀਤੀ ਹੋਈ ਸੀ ਜੋ ਦੌਰਾਨ ਚੈਕਿੰਗ ਵਹੀਕਲਾਂ ਮੋਟਰਸਾਈਕਲ ਸਵਾਰ 2 ਵਿਅਕਤੀਆ ਨੂੰ ਨਾਕਾਬੰਦੀ ਤੋਂ ਦੌੜਨ ਲੱਗਿਆ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 01 ਪਿਸਟਲ ਦੇਸੀ 32 ਬੋਰ ਸਪੈਸ਼ਲ ਸਮੇਤ ਲੋਡਿਡ ਮੈਗਜ਼ੀਨ 06 ਰੋਦ ਜਿੰਦਾ 7.65 MM (01 ਦਾਤਰ ਲੋਹਾ, 01 ਮੋਬਾਇਲ ਟਚ ਸਕਰੀਨ ਅਤੇ ਮੋਟਰਸਾਈਕਲ ਪਲਸਰ ਨੰਬਰੀ PB09-AK-4842 ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆਂ ਕਿ ਮਿਤੀ 27,03.2023 ਨੂੰ ਮੁੱਖ ਅਫਸਰ ਥਾਣਾ ਲੋਹੀਆਂ ਦੀ ਹਦਾਇਤ ਤੇ ਏ.ਐਸ.ਆਈ ਮੋਹਨ ਸਿੰਘ ਥਾਣਾ ਲੋਹੀਆ ਨੇ ਸਮੇਤ ਕਰਮਚਾਰੀਆਂ ਅਤੇ ਪੈਰਾਮਿਲਟਰੀ ਫੋਰਸ ਹਾਈਟੈੱਕ ਨਾਕਾ ਟੋਲ ਪਲਾਜਾ ਗਿਦੜਪਿੰਡੀ ਵਿਖੇ ਸਪੈਸ਼ਲ ਨਾਕਾ ਬੰਦੀ ਕੀਤੀ ਹੋਈ ਸੀ ਜੋ ਇਸ ਦੌਰਾਨ ਮੋਟਰਸਾਈਕਲ ਪਲਸਰ ਰੰਗ ਕਾਲਾ ਨੰਬਰੀ PB09-AK-4842 ਪਰ ਸਵਾਰ ਰਜਿੰਦਰ ਸਿੰਘ ਉਰਫ ਜਿੰਦੂ ਪੁੱਤਰ ਚਰਨ ਸਿੰਘ ਵਾਸੀ ਭੋਗਾ ਵਾਲਾ ਥਾਣਾ ਸਦਰ ਕਪੂਰਥਲਾ ਅਤੇ ਗੁਰਵਿੰਦਰ ਸਿੰਘ ਉਰਫ ਮਿੰਟੂ ਪੁੱਤਰ ਦਲਵੀਰ ਸਿੰਘ ਵਾਸੀ ਗਲੀ ਨੰਬਰ 01 ਬਾਬਾ ਨਾਮਦੇਵ ਕਲੋਨੀ ਕਪੂਰਥਲਾ ਥਾਣਾ ਸਿਟੀ ਕਪੂਰਥਲਾ ਨੂੰ ਕਾਬੂ ਕਰਕੇ ਗੁਰਵਿੰਦਰ ਸਿੰਘ ਉਰਫ ਮਿੰਟੂ ਉਕਤ ਪਾਸੋ ਇੱਕ ਪਿਸਟਲ ਦੇਸੀ 32 ਬੋਰ ਸਪੈਸ਼ਲ ਸਮੇਤ ਲੋਡਿਡ ਮੈਗਜ਼ੀਨ 06 ਰੋਦ ਜਿੰਦਾ 7.55 MM ਬਰਾਮਦ ਕੀਤਾ ਅਤੇ ਰਜਿੰਦਰ ਸਿੰਘ ਉਰਫ ਜਿੰਦੂ ਉਕਤ ਪਾਸੋਂ ਦਾਤਰ ਲੋਹਾ, ਇੱਕ ਮੋਬਾਇਲ ਟੱਚ ਸਕਰੀਨ ਅਤੇ ਮੋਟਰਸਾਈਕਲ ਪਲਸਰ ਰੰਗ ਕਾਲਾ ਨੰਬਰੀ PB09-AK-4842 ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਜਿਸ ਤੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 30 ਮਿਤੀ 27.03,2023 ਜੁਰਮ 25-54-59 A.ACT ਥਾਣਾ ਲੋਹੀਆਂ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਦੌਰਾਨੇ ਪੁੱਛਗਿੱਛ ਦੋਸ਼ੀਆਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਵੇਂ ਵਿਅਕਤੀ ਕ੍ਰਿਮੀਨਲ ਬਿਰਤੀ ਦੇ ਮਾਲਕ ਹਨ ਅਤੇ ਇਹਨਾ ਤੇ ਹੀਨੀਅਸ ਕਰਾਇਮ ਦੇ ਮੁਕੱਦਮੇ ਦਰਜ ਹਨ ਜੋ ਇਹ ਅੱਜ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਘੁੰਮ ਰਹੇ ਸੀ ਕਾਬੂ ਆ ਗਏ ਅਗਰ ਇਹ ਪਕੜੇ ਨਾਂ ਜਾਂਦੇ ਤਾਂ ਇਹ ਕੋਈ ਵੀ ਵੱਡੀ ਵਾਰਦਾਤ ਕਰਕੇ ਮਹੋਲ ਖਰਾਬ ਕਰ ਸਕਦੇ ਸੀ।ਦੋਸ਼ੀਆਂ ਉਕਤਾਨ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾ ਪਾਸੋਂ ਗਹਿਰਾਈ ਨਾਲ ਪੁੱਛਗਿਛ ਕਰਕ, ਇਹਨਾ ਦੇ ਹੋਰ ਸਾਥੀਆਂ ਸਬੰਧੀ ਸੁਰਾਗ ਲਗਾ ਕੇ ਅਤੇ ਹੋਰ ਅਹਿਮ ਖੁਲਾਸੇ ਅਤੇ ਬਰਾਮਦੀ ਹੋਣ ਦੀ ਸੰਭਾਵਨਾ ਹੈ।
ਬ੍ਰਾਮਦਗੀ :-
1. ਪਿਸਟਲ ਦੇਸੀ 32 ਬੋਰ ਸਪੈਸ਼ਲ ਸਮੇਤ 06 ਰੋਦ ਜਿੰਦਾ 7.65 MM
2. ਦਾਤਰ ਲੋਹਾ, ਮੋਬਾਇਲ ਟੱਚ ਸਕਰੀਨ
3. ਮੋਟਰਸਾਈਕਲ ਪਲਸਰ ਰੰਗ ਕਾਲਾ ਨੰਬਰੀ PB09 AK-4842
ਦੋਸ਼ੀ ਗੁਰਵਿੰਦਰ ਸਿੰਘ ਉਰਫ ਮਿੰਟੂ ਖਿਲਾਫ ਪਹਿਲਾਂ ਦਰਜ ਮੁਕੱਦਮੇ =
1. FIR.No. 173 Dt. 11.07.2019 U/S 22.29-61-85 NDPS ACT PS City Kapurthala
2. FIR.No. 53 Dt. 21.03.2022 U/S 306 IPC PS City Kapurthala
3. FIR No. 30 Dr. 27.03.2023 U/S 25-54-59 A.ACT PS Lohian
ਦੋਸ਼ੀ ਰਜਿੰਦਰ ਸਿੰਘ ਉਰਫ ਜਿੰਦੂ ਦੋਸ਼ੀ ਖਿਲਾਫ ਪਹਿਲਾਂ ਦਰਜ ਮੁਕੱਦਮੇ =
1.FIR.No. 82 Dt. 01.10.2015 U/S 25.54.59A. ACT PS Kabirpur Dist Kapurthala
2. FIR.No. 52 Dt. 06.05.2017 U/S S 25.54.59A. ACT
3. FIR.No. 298 Dt. 27.10.2018 U/S 399, 402,IPC 25.54.59A.ACT PS Sultanpur Lodhi Dist Kapurthala
4.FIR.No.13 Dt.31.01.2020 U/S 22,29-61-85 NDPS ACT PS Sadar Kapurthal
5. FIR.No. 248 Dt. 09.11.2020 U/S 379-B,411,395 IPC PS Sadar Kapurthala
6. FIR.No. 185 Dt. 04.11.2021 U/S 306,34 IPC PS Sadar Kapurthala
7. FIR No. 30 D1. 27.03.2023 U/S 25-54-59 A.ACT PS Lohian