ਡਾ: ਪੰਪੋਸ਼ ਨੂੰ ਆਤਮ ਹੱਤਿਆ ਲਈ ਮਜ਼ਬੂਰ ਕਰਨ ਵਾਲੇ ਡਾਕਟਰਾਂ ਤੇ ਹੋਵੇ ਸਖਤ ਕਾਰਵਾਈ –
ਜੰਡਿਆਲਾ ਗੁਰੂ – ਅਪ੍ਰੈਲ ( ਜੀਵਨ ਸਰਮਾਂ ਬਿਉਰੋ ) ਦੁਨੀਆਂ ਦੇ ਕਿਸੇ ਵੀ ਹੋਰ ਮੁਲਕ ਵਿੱਚ ਇਨਾ ਧਾਰਮਿਕ ਅਤੇ ਜਾਤੀਉਤਪੀੜਨ ਨਹੀਂ ਹੈ ਜਿਨ੍ਹਾਂ ਭਾਰਤ ਵਿਚ ਪਾਇਆ ਜਾਂਦਾ ਹੈ।1947 ਵਿੱਚ ਧਰਮਾਂ ਦੇ ਨਾਂ ਤੇ ਮਨੁੱਖਤਾ ਦਾ ਖੂਨ ਮੀਂਹ ਦੇ ਪਰਨਾਲੇ ਵਾਂਗ ਵਹਾਇਆ ਗਿਆ ਅੱਜ ਜਿੱਥੇ ਧਰਮ ਨੂੰ ਆਧਾਰ ਬਣਾਕੇ ਨਿੱਤ ਦੰਗੇ ਕਰਵਾਏ ਜਾ ਰਹੇ ਹਨ ਅਤੇ ਕੀਮਤੀ ਜਾਨਾਂ ਨੂੰ ਫ਼ਿਰਕੂ ਅੱਗ ਵਿੱਚ ਹੋਲਾਂ ਦੀ ਤਰਾਂ ਭੁਨਿਆ ਜਾ ਰਿਹਾ ਹੈ ਉਥੇ ਜਾਤੀ ਜਬਰ ਦਾ ਹਥੋੜਾ ਵੀ ਨਿੱਤ ਦਲਿਤ, ਸ਼ੂ ਦਰ ਸਮਝੇ ਕਹੇ ਜਾਂਦੇ ਲੋਕਾਂ ਦੀ ਗਰਦਨ ਤੇ ਚਲਾਇਆ ਜਾ ਰਿਹਾ ਹੈ।ਮੰਨੂੰ ਸਿਮਰਤੀ ਦੀ ਆਰੀ ਨਾਲ ਟੋਟੇ ਟੋਟੇ ਕੀਤੇ ਭਾਰਤੀ ਸਮਾਜਿਕ ਰੁੱਖ ਦੇ ਇੱਕ ਹਿੱਸੇ ਨੂੰ ਫਿਰ ਤੋਂ ਗੁਲਾਮੀ ਦੀਆਂ ਜੰਜੀਰਾਂ ਵਿਚ ਜਕੜਨ ਲਈ ਡਰ ,ਸਹਿਮ , ਤਸ਼ੱਦਦ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ।ਇਸਦੀ ਤਾਜਾ ਤੇ ਆਹਲਾ ਉਦਾਹਰਣ ਹੈ ਐਮ.ਬੀ.ਬੀ.ਐਸ.ਡਾਕਟਰ ਪੰਪੋਸ਼ ਜੋ ਗਰੀਬ ਪਰਿਵਾਰ ਵਿਚੋਂ ਤੰਗੀਆਂ ਤੁਰਸ਼ੀਆਂ ਨਾਲ ਪੜ੍ਹਕੇ ਬਹੁਤ ਮਿਹਨਤ ਨਾਲ 90% ਨੰਬਰ ਲੈ ਕੇ ਪਾਸ ਹੋਈ ਜੋ ਬਹੁਤ ਮਹਾਨਤਾ ਵਾਲੀ ਗੱਲ ਹੈ। ਪਰ ਉੱਚ ਜਾਤੀਆਂ ਅਹੰਕਾਰੀ ਮੰਨੂੰ ਵਾਦੀਆਂ ਨੂੰ ਸ਼ਾਇਦ ਇਹ ਸਭ ਹਜ਼ਮ ਨਹੀਂ ਹੋ ਰਿਹਾ। ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਰਮਲ ਛੱਜਲਵੱਡੀ ਨੇ ਅੱਗੋਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਐਮ.ਬੀ.ਬੀ.ਐਸ ਦੀ ਡਿਗਰੀ ਕਰਦਿਆਂ ਜਦੋਂ ਪੰਪੋਸ਼ ਨੂੰ ਉਸਦੇ ਸਹਿ-ਪਾਠੀ ਡਾਕਟਰਾਂ ਅਤੇ ਕੁਝ ਪ੍ਰੋਫੈਸਰਾਂ ਵਲੋਂ ਜਾਤੀ ਤੌਰ ਤੇ ਜ਼ਲੀਲ ਕੀਤਾ ਜਾਂਦਾ ਰਿਹਾ ਤਾਂ ਇਸਦੀ ਸ਼ਿਕਾਇਤ ਡਾਕਟਰ ਪੰਪੋਸ਼ ਦੇ ਨਾਨਾ ਜੀ ਵੱਲੋਂ ਪਿ੍ਸੀਪਲ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਕੀਤੀ ਜਾਂਦੀ ਰਹੀ ਪਰ ‘ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ’ ਹੀ ਰਿਹਾ, ਦੋਸ਼ੀਆਂ ਤੇ ਕੋਈ ਕਾਰਵਾਈ ਸ਼ਾਇਦ ਨਾ ਕੀਤੀ ਗਈ। ਜਦੋਂ ਜ਼ਲਾਲਤ ਦੀਆਂ ਹੱਦਾਂ ਪਾਰ ਕਰ ਦਿਤੀਆਂ ਗਈਆਂ ਤੇ ਬੇਇਜ਼ਤੀ ਦੇ ਮਾਨਸਿਕ ਜ਼ਖ਼ਮ ਨਾ ਸਹਾਰਦੀ ਹੋਈ ਡਾਕਟਰ ਪੰਪੋਸ਼ 9 ਮਾਰਚ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੀ ਹੈ। ਭਾਰਤ ਵਿਚ ਇਹ ਵਰਤਾਰਾ ਨਿੱਤ ਵਾਪਰ ਰਿਹਾ ਹੈ ਕਿਧਰੇ ਟੌਹੜਾ ਪਿੰਡ ਦੀ ਵੀਰ ਕੌਰ ਸਭ ਤੋਂ ਪਿਛਲੇ ਤੇ ਬੈਠਣ ਲਈ ਉਸਦੀਆਂ ਅਧਿਆਪਕਾਵਾਂ ਵਲੋਂ ਮਜਬੂਰ ਕੀਤਾ ਜਾਂਦਾ ਹੈ ਤੇ ਉਸਨੂੰ ਕਿਹਾ ਜਾਂਦਾ ਹੈ ਕਿ ਤੂੰ ਪੜ੍ਹ ਕੇ ਕੀ ਲੈਣਾ ਤੂੰ ਤਾਂ ਸ਼ੂਦਰਾਂ ਦੀ ਕੁੜੀ ਹੈ ਤੂੰ ਕਿਹੜਾ ਅਫ਼ਸਰ ਬਣ ਜਾਣਾ ਹੈ ਕਿਧਰੇ ਅਬੋਹਰ ਵਿਚ ਬੂਟੇ ਹੇਠ ਡਿੱਗੇ ਕਿਨੂੰ ਚੁਗ ਕੇ ਖਾਣ ਤੋਂ ਦਲਿਤ ਬੱਚੀਆਂ ਦਾ ਕੁਟਾਪਾ ਚਾੜ੍ਹਿਆ ਜਾਂਦਾ ਹੈ। ਇਹ ਘਿਣਾਉਣਾ ਵਰਤਾਰਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਛੱਜਲਵੱਡੀ ਨੇ ਕਿਹਾ ਮਜ਼ਦੂਰ ਮੁਕਤੀ ਮੋਰਚਾ ਦਲਿਤ, ਸ਼ੂਦਰ ਨਾਵਾਂ ਨਾਲ ਨੀਵੇਂ ਸਮਝੇ ਜਾਂਦੇ ਲੋਕਾਂ ਦੀ ਵੱਡੇ ਪੱਧਰ ਤੇ ਲਾਮਬੰਦੀ ਕਰਕੇ ਸਮਾਜਿਕ ਬਰਾਬਰੀ ਲਈ ਸੁਹਿਰਦ ਲੋਕਾਂ ਨੂੰ ਨਾਲ ਲੈਕੇ ਜਿੱਥੇ ਡਾਕਟਰ ਪੰਪੋਸ਼ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦਾ ਸਰਜਤਨ ਕਰੇਗੀ ਉਥੇ ਅਜਿਹੇ ਵਰਤਾਰਿਆਂ ਨੂੰ ਰੋਕਣ ਲਈ ਸਿਰੜੀ ਸੰਘਰਸ਼ ਲਾਮਬੰਦ ਕਰੇਗੀ ।