ਰਾਜਨਾਥ ਸਿੰਘ ਇਸ ਦਿਨ ਕਰਣਗੇ ਚੰਡੀਗੜ੍ਹ ਦਾ ਦੌਰਾ
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਸੌਮਵਾਰ ਯਾਨੀ ਕਿ 8 ਮਈ ਨੂੰ ਚੰਡੀਗੜ੍ਹ ਦਾ ਦੌਰਾ ਕਰਣਗੇ। ਜਾਣਕਾਰੀ ਮੁਤਾਬਕ ਚੰਡੀਗੜ੍ਹ ‘ਚ ਉਹ ਏਅਰਫੋਰਸ ਹੈਰੀਟੇਜ ਸੈਂਟਰ ਦਾ ਉਦਘਾਟਨ ਕਰਣਗੇ। ਇਸੇ ਦੇ ਚੱਲਦੇ ਹੁਣ ਆਮ ਜਨਤਾ ਨੂੰ ਸਲਾਹ ਦਿੱਤੀ ਗਈ ਹੈ ਕਿ ਜਾਮ ਤੋਂ ਬਚਣ ਲਈ ਬਦਲਵਾਂ ਰਸਤਾ ਆਪਣਾਓ।
ਦੱਸਣਯੋਗ ਹੈ ਕਿ ਚੰਡੀਗੜ੍ਹ ਟ੍ਰੈਫਿਕ ਪੁਲਸ ਵੱਲੋ ਜਾਮ ਤੋਂ ਬਚਣ ਲਈ ਰੂਟ ਡਾਇਵਰਟ ਜਲਦ ਹੀ ਲੋਕਾਂ ਨੂੰ ਅਪਡੇਟ ਕੀਤਾ ਜਾਵੇਗਾ। ਪ੍ਰੋਗਰਾਮ ‘ਚ ਆਉਣ ਵਾਲੇ ਮਹਿਮਾਨਾ, ਅਧਿਕਾਰੀ ਅਤੇ ਹੋਰ ਮੁਲਾਜ਼ਮ ਆਪਣੇ ਵਾਹਨ ਤੈਅ ਪਾਰਕਿੰਗ ‘ਚ ਪਾਰਕ ਕਰਨ। ਟ੍ਰੈਫਿਕ ਪੁਲਸ ਨੇ ਕਿਹਾ ਕਿ ਜੇਕਰ ਕੋਈ ਸਾਈਕਲ ਟਰੈਕ ’ਤੇ ਵਾਹਨ ਪਾਰਕ ਕਰੇਗਾ ਤਾਂ ਪੁਲਸ ਉਸ ਦਾ ਚਲਾਨ ਕਰੇਗੀ।