ਨਰਿੰਦਰ ਮੁਲਤਾਨੀ ਫਾਰਮਰ ਪ੍ਰਡਿਊਸਰ ਕੰਪਨੀ ਦੇ ਚੇਅਰਮੈਨ ਚੁਣੇ ਗਏ
10, ਜੂਨ ਡੀਡੀ ਨਿਊਜ਼ਪੇਪਰ ਮੁਕੇਰੀਆਂ ।
ਮੁਕੇਰੀਆਂ ਫੈਡ ਫਾਰਮਰ ਪ੍ਰਡਿਊਸਰ ਕੰਪਨੀ ਲਿਮਟਿਡ ਦੇ ਬੋਰਡ ਆਫ ਡਾਇਰੈਕਟਰਜ਼ ਦੀ ਹੋਈ ਚੋਣ ਵਿੱਚ ਨਰਿੰਦਰ ਸਿੰਘ ਮੁਲਤਾਨੀ ਨੂੰ ਸਰਬਸੰਮਤੀ ਨਾਲ ਚੇਅਰਮੈਨ ਚੁਣ ਲਿਆ ਗਿਆ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਸੀਬੀਬੀਓ ਅਨੁਜ਼ ਸੂਦ ਨੇ ਕੀਤੀ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਨੂੰ ਫਸਲੀ ਬੀਜ਼, ਖਾਦਾਂ ਅਤੇ ਲਾਗਤ ਵਸਤਾਂ ਸਰਟੀਫਾਈਡ ਤੇ ਸਸਤੇ ਰੇਟ ‘ਤੇ ਮੁਹੱਈਆ ਕਰਵਾਉਣਾ ਕੰਪਨੀ ਦੀ ਤਰਜੀਹ ਹੋਵੇਗਾ। ਜਹਿਰ ਮੁਕਤ ਖੇਤੀ ਕਰਨ ਲਈ ਕਿਸਾਨਾਂ ਨੂੰ ਉਤਸਾਹਿਤ ਕੀਤਾ ਜਾਵੇਗਾ ਅਤੇ ਅਜਿਹੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਕਰਕੇ ਹੋਰ ਕਿਸਾਨਾਂ ਨੂੰ ਇਸ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੰਪਨੀ ਦਾ ਟੀਚਾ ਫਸਲੀ ਵਿਭਿੰਨਤਾ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣਾ ਅਤੇ ਖੇਤੀਬਾੜੀ ਮਸ਼ੀਨਰੀ ਸਬਸਿਡੀ ‘ਤੇ ਮੁਹੱਈਆ ਕਰਾਉਣ ਲਈ ਉਨ੍ਹਾਂ ਦੀ ਮੱਦਦ ਕਰਨਾ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨੀ ਨੂੰ ਲਾਹੇਬੰਦ ਧੰਦਾ ਬਣਾਉਣ ਲਈ ਖੇਤੀ ਸਹਾਇਕ ਧੰਦੇ ਅਪਣਾਏ ਜਾਣ ਅਤੇ ਲੋੜ ਤੋਂ ਵਧੇਰੇ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ। ਇਸ ਮੌਕੇ ਡਾਇਰੈਕਟਰ ਕੇਸਰ ਸਿੰਘ ਮੰਝਪੁਰ, ਮਨਜੀਤ ਸਿੰਘ ਪਲਾਕੀ, ਬਲਵਿੰਦਰ ਸਿੰਘ ਪਨਖੂਹ, ਇੰਜੀਨੀਅਰ ਸੇਵਾ ਸਿੰਘ, ਸਰਪੰਚ ਬਲਵਿੰਦਰ ਸਿੰਘ, ਰਣਧੀਰ ਸਿੰਘ ਖਿੱਚੀਆਂ, ਤਰਲੋਕ ਸਿੰਘ ਕਾਲੂ ਚਾਂਗ, ਅਮਨਦੀਪ ਕੌਰ ਘੋਤੜਾ, ਗੁਰਵਿੰਦਰ ਸਿੰਘ ਗੁਰਾਇਆ, ਨਿਰਭੈ ਸਿੰਘ ਗੋਲੜਾ ਸਮੇਤ ਸਾਰੇ ਡਾਇਰੈਕਟਰਜ਼ ਮੌਜੂਦ ਸਨ।