ਸਟੇਟ ਮੀਡੀਆ ਕਲੱਬ ਵਲੋਂ ਕੀਤੀ ਮਦਦ ਬਣੇਗੀ ਮਿਸਾਲ : ਅਰੁਣ ਸਰੀਨ
ਲੁਧਿਆਣਾ, 21 ਸਤੰਬਰ 2025 (ਦੀਪਕ ਸਿੰਘ) ਅੱਜ ਸਥਾਨਕ ਸਰਕਟ ਹਾਊਸ ਵਿਖੇ ਸਟੇਟ ਮੀਡੀਆ ਕਲੱਬ ਦੀ ਵਿਸ਼ੇਸ ਮੀਟਿੰਗ ਚੇਅਰਮੈਨ ਅਰੁਣ ਸਰੀਨ ਅਤੇ ਪ੍ਰਧਾਨ ਜਤਿੰਦਰ ਟੰਡਨ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਇਹ ਕਲੱਬ ਪੰਜਾਬ ਸੂਬੇ ਦਾ ਇੱਕ ਪੱਤਰਕਾਰਾ ਦਾ ਵੱਡਾ ਕਲੱਬ ਹੈ ਜਿਸ ਵਿੱਚ ਹੁਣ ਤੱਕ 1500 ਦੇ ਕਰੀਬ ਪੱਤਰਕਾਰ ਜੁੜ ਚੁੱਕੇ ਹਨ। ਅੱਜ ਦੀ ਮੀਟਿੰਗ ਵਿੱਚ ਸੈਕੜੇ ਪੱਤਰਕਾਰ ਹਾਜ਼ਿਰ ਹੋਏ।
ਪ੍ਰਧਾਨ ਜਤਿੰਦਰ ਟੰਡਨ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਲਈ ਸਟੇਟ ਮੀਡੀਆ ਕਲੱਬ ਦਿਨ ਰਾਤ ਹਮੇਸ਼ਾ ਤਿਆਰ ਰਹਿੰਦਾ ਹੈ। ਅੱਜ ਦੀ ਵਿਸ਼ੇਸ਼ ਮੀਟਿੰਗ ਪੰਜਾਬ ਵਿਚ ਹੜ ਆਉਣ ਨਾਲ ਹੋਈ ਤ੍ਰਾਸਦੀ ਨਾਲ ਬਹੁਤ ਨੁਕਸਾਨ ਹੋਇਆ ਹੈ ਜਿਸ ਲਈ ਸਮੇਂ ਦੀ ਸਰਕਾਰ ਅਤੇ ਕੇਂਦਰ ਸਰਕਾਰ ਨੇ ਕਰੋੜਾਂ ਰੁਪਏ ਦੇਣ ਦਾ ਐਲਾਨ ਕੀਤਾ ਹੈ ਇਸ ਤਰਾ ਪੰਜਾਬ ਵਿੱਚ ਪਹਿਲੀ ਵਾਰ ਪੱਤਰਕਾਰ ਭਾਈਚਾਰੇ ਵਲੋਂ ਆਪਣੀ ਨੈਤਿਕ ਜਿੰਮੇਵਾਰੀ ਨਿਭਾਉਦੇ ਹੋਏ ਮਾਨਯੋਗ ਡੀਸੀ ਲੁਧਿਆਣਾ ਹਿਮਾਂਸ਼ੂ ਜੈਨ ਰਾਹੀਂ ਹੜ ਪੀੜਤਾਂ ਲਈ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਜੋਕਿ ਜਲਦ ਹੀ ਡੀਸੀ ਲੁਧਿਆਣਾ ਨੂੰ ਸੌਪਿਆ ਜਾਵੇਗਾ।
ਅੱਜ ਦੀ ਮੀਟਿੰਗ ਵਿੱਚ ਕੌਰ ਕਮੇਟੀ ਵਲੋ ਆਏ ਪੱਤਰਕਾਰਾਂ ਨੂੰ ਆਈ ਡੀ ਕਾਰਡ ਅਤੇ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਜਤਿੰਦਰ ਟੰਡਨ, ਚੇਅਰਮੈਨ ਅਰੁਣ ਸਰੀਨ, ਵਾਈਸ ਚੇਅਰਮੈਨ ਪੰਕਜ ਮਦਾਨ, ਵਾਈਸ ਚੇਅਰਮੈਨ ਅਸ਼ੋਕ ਭਾਰਤੀ, ਵਾਈਸ ਪ੍ਰਧਾਨ ਨਰੇਸ਼ ਕਪੂਰ, ਚੇਅਰਪਰਸਨ ਦਿਲਪ੍ਰੀਤ ਬਾਜਵਾ, ਜਰਨਲ ਸਕੱਤਰ ਨਿਤਿਨ ਗਰਗ, ਸਟੇਟ ਵਾਈਸ ਪ੍ਰਧਾਨ ਸਰਬਜੀਤ ਬੱਬੀ, ਜੁਆਇੰਟ ਸਕੱਤਰ ਸ਼ੁਸੀਲ ਮੁਚਾਨ, ਕੈਸ਼ੀਅਰ ਮਨਦੀਪ ਮਹਿਰਾ, ਸਕੱਤਰ ਨੀਰਜ ਕੁਮਾਰ, ਸਕੱਤਰ ਅਮਰੀਕ ਸਿੰਘ, ਜਿਲਾ ਵਾਈਸ ਪ੍ਰਧਾਨ ਅਨਿਲ ਗਾਧਰਾ, ਕੌਰ ਕਮੇਟੀ ਮੈਬਰ ਅਜੇ ਵਰਮਾ, ਵਿਵੇਕ ਬਖਸ਼ੀ, ਅਮਨ ਤੱਗੜ, ਹਿਮਾਂਸ਼ੂ ਸ਼ਰਮਾ, ਮਨਜੀਤ ਰੋਮਾਣਾ, ਸੰਜੀਵ ਸ਼ਰਮਾ, ਜਸਵਿੰਦਰ ਵਰਮਾ ਸੰਨੀ, ਮਿੱਥਣ, ਰਿੰਕੂ ਕੁਮਾਰ, ਰਵਿੰਦਰ ਜਿੰਮੀ, ਰਾਜੀਵ ਕੁਮਾਰ ਅਤੇ ਸੈਂਕੜੇ ਪੱਤਰਕਾਰ ਹਾਜਿਰ ਹੋਏ।






