ਪੰਜਾਬ ਵਿੱਚ ਫਾਸਟ ਟੈਗ ਜਾਂ ਮੁਸੀਬਤ ਬਣੀ ਹੋਈ ਹੈ ਭਵਾਨੀਗੜ੍ਹ ਏਰੀਏ ਚ ਘਰ ਖੜੀ ਕਾਰ ਦਾ ਚੰਡੀਗੜ੍ਹ ਨੇੜੇ ਕੱਟਿਆ ਗਿਆ ਟੋਲ।
ਭਵਾਨੀਗੜ੍ਹ ਦੋਆਬਾ ਦਸਤਕ ਨਿਊਜ਼। (ਬਲਵਿੰਦਰ ਬਾਲੀ ) ਡਿਜੀਟਲ ਇੰਡੀਆ ਤਹਿਤ ਵਾਹਨ ਚਾਲਕਾਂ ਨੂੰ ਟੋਲ ਪਲਾਜ਼ਾ ’ਤੇ ਫਾਸਟੈਗ ਦੇ ਰੂਪ ’ਚ ਮਿਲੀ ਸੁਵਿਧਾ ਕਈ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਦੀ ਜਾ ਰਹੀ ਹੈ। ਭਵਾਨੀਗੜ੍ਹ ਨੇੜਲੇ ਇਕ ਪਿੰਡ ’ਚ ਘਰ ਦੇ ਗੈਰਾਜ ’ਚ ਖੜ੍ਹੀ ਇਕ ਵਿਅਕਤੀ ਦੀ ਕਾਰ ਦਾ ਫਾਸਟੈਗ ਰਾਹੀਂ ਉਸ ਦੇ ਖਾਤੇ ’ਚੋਂ ਚੰਡੀਗੜ੍ਹ ਨੇੜਲਾ ਟੋਲ ਬੈਰੀਅਰ ਕਰਾਸ ਕਰਨ ਦੇ ਪੈਸੇ ਕੱਟ ਲਏ ਗਏ। ਖਾਤੇ ’ਚੋਂ ਪੈਸੇ ਕੱਟੇ ਜਾਣ ਸਬੰਧੀ ਮੋਬਾਈਲ ’ਤੇ ਮਿਲੇ ਮੈਸੇਜ ਤੋਂ ਬਾਅਦ ਵਿਅਕਤੀ ਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਿਹਾ।ਜਾਣਕਾਰੀ ਦਿੰਦਿਆਂ ਪਿੰਡ ਘਰਾਚੋਂ ਦੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਵੀਰਵਾਰ ਸਵੇਰੇ 9 ਵਜ ਕੇ 53 ਮਿੰਟ ’ਤੇ ਉਸ ਦੇ ਮੋਬਾਈਲ ’ਤੇ ਮੈਸੇਜ ਆਇਆ, ਜਿਸ ਵਿੱਚ ਦੱਸਿਆ ਗਿਆ ਕਿ ਫਾਸਟੈਗ ’ਤੇ ਉਨ੍ਹਾਂ ਦੀ ਰਜਿਸਟਰਡ ਕਾਰ ਨੰਬਰ ਪੀਬੀ13 ਏਐੱਫ 9013 ਭਾਗੋਮਾਜਰਾਟੋਲਪਲਾਜ਼ਾ ਤੋਂ ਕਰਾਸ ਕੀਤੀ ਹੈਸ ਜਿਸ ਦੀ ਇਵਜ਼ ’ਚ 100 ਰੁਪਏ ਕੱਟੇ ਗਏ ਹਨ, ਜਦੋਂਕਿ ਪ੍ਰਦੀਪ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਾਰ ਪਿਛਲੇ ਇਕ ਹਫਤੇ ਤੋਂ ਗੈਰਾਜ ’ਚ ਖੜ੍ਹੀ ਹੈ। ਹੋਰ ਤਾਂ ਹੋਰ ਅੱਜ ਤੱਕ ਉਨ੍ਹਾਂ ਦੀ ਕਾਰ ਘਰੋਂ ਕਰੀਬ 100 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਉਕਤ ਭਾਗੋਮਾਜਰਾ ਟੋਲ ਤੱਕ ਗਈ ਹੀ ਨਹੀਂ ਤਾਂ ਇਹ ਪੈਸੇ ਕਿੰਝ ਕੱਟ ਲਏ ਗਏ, ਸਮਝ ਤੋਂ ਬਾਹਰ ਹੈ।ਪੀੜਤ ਵਿਅਕਤੀ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਪੱਧਰ ’ਤੇ ਉਕਤ ਟੋਲ ਪਲਾਜ਼ਾ ਦੇਪ੍ਰਬੰਧਕਾਂ ਨਾਲ ਫੋਨ ’ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਤਾਂ ਅੱਗੋਂ ਬੋਲਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਨੇ 2 ਸਾਲ ਪਹਿਲਾਂ ਟੋਲ ਮੈਨੇਜਰ ਦੀ ਨੌਕਰੀ ਛੱਡ ਦਿੱਤੀ ਹੈ ਪਰ ਅੱਜ ਵੀ ਆਨਲਾਈਨ ਸਰਚ ਕਰਨ ’ਤੇ ਉਸ ਦਾ ਨੰਬਰ ਸ਼ੋਅ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਰੋਜ਼ਾਨਾ ਕਈ ਲੋਕਾਂ ਦੇ ਫੋਨ ਆਉਂਦੇ ਹਨ ਕਿ ਭਾਗੋਮਾਜਰਾ ਟੋਲ ਪਲਾਜ਼ਾ ਤੋਂ ਵਾਹਨ ਕਰਾਸ ਨਾ ਕਰਨ ਦੇ ਬਾਵਜੂਦ ਫਾਸਟੈਗ ਰਾਹੀਂ ਉਨ੍ਹਾਂ ਦੇ ਪੈਸੇ ਕੱਟੇ ਜਾ ਰਹੇ ਹਨ ਪਰ ਉਹ ਇਸ ਸਬੰਧੀ ਕੁਝ ਨਹੀਂ ਕਰ ਸਕਦੇ।ਉੱਧਰ, ਪ੍ਰਦੀਪ ਕੁਮਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਉਨ੍ਹਾਂ ਦੇ ਖਾਤੇ ’ਚੋਂ ਫਾਸਟੈਗ ਰਾਹੀਂ ਪੈਸੇ ਕੱਟੇ ਜਾਣਾ ਜਾਇਜ਼ ਨਹੀਂ ਹੈ ਤੇ ਉਹ ਮਾਮਲੇ ਸਬੰਧੀ ਇਨਸਾਫ਼ ਪਾਉਣ ਲਈ ਮਾਣਯੋਗਅਦਾਲਤ ਦਾ ਦਰਵਾਜ਼ਾ ਖੜਕਾਉਣ ਦਾ ਮਨ ਬਣਾ ਰਹੇ ਹਨ।