ਲਤੀਫ਼ਪੁਰਾ ਮੁੜ ਵਸੇਬਾ ਸਾਝੇ ਮੋਰਚੇ ਦੀ ਅਗਵਾਈ ਹੇਠ ਸੰਘਰਸ਼ੀ ਲੋਕ ਮੋਰਚੇ ਤੇ ਡਟੇ ਹੋਏ ਹਨ
ਜਲੰਧਰ,26 ਦਸੰਬਰ, ਕਰਨਬੀਰ ਸਿੰਘ ।(ਦੋਆਬਾ ਦਸਤਕ ਨਿਊਜ਼ਪੇਪਰ)
ਲਤੀਫ਼ਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਵਲੋਂ ਮੋਰਚਾ ਸਥਾਨ ‘ਤੇ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਹਨ ਅਤੇ ਉਜਾੜੇ ਵਾਲੀ ਜ਼ਮੀਨ ਉੱਪਰ ਹੀ ਪੀੜਤ ਲੋਕਾਂ ਨੂੰ ਮੁੜ ਵਸਾਉਣ ਅਤੇ ਪੀੜਤਾਂ ਦੇ ਹੋਏ ਨੁਕਸਾਨ ਦੀ ਪੂਰਤੀ ਕਰਨ ਅਤੇ ਲੋਕਾਂ ਨਾਲ ਵਧੀਕੀ ਕਰਨ ਵਾਲੇ ਡੀਸੀਪੀ ਜਸਕਰਨ ਜੋਤ ਸਿੰਘ ਤੇਜਾ ਖਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈਕੇ 1 ਜਨਵਰੀ ਨੂੰ ਪੀਏਪੀ ਚੌਕ ਵਿਖੇ ਹਾਈਵੇ ਜਾਮ ਕਰਨ ਲਈ ਤਿਆਰੀਆਂ ਚੱਲ ਰਹੀਆਂ ਹਨ।
ਮੋਰਚੇ ਦੀ ਕਮੇਟੀ ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਤਰਸੇਮ ਸਿੰਘ ਵਿੱਕੀ ਜੈਨਪੁਰ,ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ,ਸੰਤੋਖ ਸਿੰਘ ਸੰਧੂ, ਕਸ਼ਮੀਰ ਸਿੰਘ ਘੁੱਗਸ਼ੋਰ,ਹੰਸ ਰਾਜ ਪੱਬਵਾਂ, ਸੁਖਜੀਤ ਸਿੰਘ ਡਰੋਲੀ,ਡਾਕਟਰ ਗੁਰਦੀਪ ਸਿੰਘ ਭੰਡਾਲ ਆਦਿ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਤੀਫ਼ਪੁਰਾ ਮਸਲੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵੱਟੀ ਚੁੱਪ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰ ਰਹੀ ਹੈ। ਕੜਕਦੀ ਠੰਡ ਦੇ ਚੱਲ ਰਹੇ ਪ੍ਰਕੋਪ ਤੇ ਸ਼ਹੀਦੀ ਦਿਹਾੜਿਆਂ ਮੌਕੇ ਪੀੜਤਾਂ ਅਤੇ ਜਥੇਬੰਦੀਆਂ ਦੇ ਸਿਦਕ ਨੂੰ ਪਰਖਿਆਂ ਜਾ ਰਿਹਾ ਹੈ। ਉਨ੍ਹਾਂ ਕਿਹਾ ਗੁਰੂ ਦੇ ਵਾਰਸ ਸਰਕਾਰ ਦੇ ਭਰਮ ਨੂੰ ਤੋੜਦੇ ਹੋਏ ਸੰਘਰਸ਼ ਵਿੱਚ ਕਾਮਯਾਬ ਹੋ ਕੇ ਦਮ ਲੈਣਗੇ।
ਰੌਜ਼ਾਨਾ ਦੀ ਤਰ੍ਹਾਂ ਪੂਰੀ ਦ੍ਰਿੜਤਾ ਨਾਲ ਪੀੜਤਾਂ ਸਮੇਤ ਜਥੇਬੰਦੀਆਂ ਦੇ ਲੋਕ ਮੋਰਚੇ ਉੱਪਰ ਡਟੇ ਰਹੇ ਅਤੇ ਸ਼ਾਮ ਵੇਲੇ ਸੂਬਾ ਸਰਕਾਰ ਦਾ ਪੁਤਲਾ ਫ਼ੂਕ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ।
ਜਾਰੀ ਕਰਤਾ,
ਤਰਸੇਮ ਸਿੰਘ ਵਿੱਕੀ ਜੈਨਪੁਰ,
ਕਸ਼ਮੀਰ ਸਿੰਘ ਘੁੱਗਸ਼ੋਰ