ਜਲੰਧਰ ਦੇ ਲੱਧੇਵਾਲੀ ਯੂਨੀਵਰਸਿਟੀ ਦੇ ਸਾਹਮਣੇ ਵੇਖੋ ਕਿਦਾ ਨਜ਼ਾਇਜ਼ ਉਸਾਰੀ, ਦਾ ਕੰਮ ਬਿਲਡਿੰਗ ਹਜੇ ਬਣੀ ਨੀ ਸ਼ਟਰ ਪਹਿਲਾਂ ਹੀ ਲਾਤਾ ਅੱਖਾਂ ਬੰਦ ਕਰਕੇ ਬੈਠੇ ਹਨ ਕਾਰਪੋਰੇਸ਼ਨ ਦੇ ਅਫਸਰ
ਜਲੰਧਰ ,3 ਜਨਵਰੀ (ਦੋਆਬਾ ਦਸਟਕ ਨਿਊਜ਼ਪੇਪਰ ) ਜਲੰਧਰ ਵਿਚ ਕਈ ਥਾਵਾਂ ਤੇ ਨਜਾਇਜ ਉਸਾਰੀਆਂ ਹੋਈਆਂ ਹਨ। ਕਈ ਥਾਵਾਂ ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਵੀ ਕੀਤੀ ਗਈ ਹੈ। ਪਰ ਫਿਰ ਵੀ ਇਨ੍ਹਾਂ ਬਿਲਡਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕੀ ਉਨ੍ਹਾਂ ਨੂੰ ਕਿਸੇ ਅਫਸਰ ਦਾ ਜਾਂ ਕਾਰਪੋਰੇਸ਼ਨ ਦਾ ਕੋਈ ਡਰ ਨਹੀਂ ਹੈ। ਤਾਜ਼ਾ ਮਾਮਲਾ ਲੱਧੇਵਾਲੀ ਤੋਂ ਯੂਨੀਵਰਸਿਟੀ ਦੇ ਸਾਹਮਣੇ ਤੋਂ ਆਇਆ ਹੈ। ਜਿੱਥੇ ਕੇ ਇੱਕ ਨਾਜਾਇਜ਼ ਉਸਾਰੀ ਦਾ ਕੰਮ ਚੱਲ ਰਿਹਾ ਹੈ। ਜਿਸ ਵਿਚ ਬਿਲਡਰਾਂ ਵੱਲੋਂ ਬੇਸਮੈਂਟ ਵੀ ਬਣਾ ਦਿੱਤੀ ਹੈ। ਅਤੇ ਪਹਿਲੀ ਮੰਜ਼ਲ ਅਤੇ ਦੁੱਜੀ ਮੰਜ਼ਿਲ ਤੇ ਲੈਂਟਰ ਪੈ ਚੁੱਕਾ ਹੈ ਅਤੇ ਤਿੱਜੀ ਮੰਜ਼ਿਲ ਦੀ ਤਿਆਰੀ ਹੈ। ਐਨਾ ਕੁਝ ਹੋਣ ਦੇ ਬਾਵਜੂਦ ਵੀ ਕਾਰਪੋਰੇਸ਼ਨ ਦੇ ਅਫਸਰ ਅੱਖਾਂ ਬੰਦ ਕਰ ਕੇ ਬੈਠੇ ਹਨ। ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਹੈ। ਲੋਕਾਂ ਵੱਲੋਂ ਬਾਰ-ਬਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਕਾਰਪੋਰੇਸ਼ਨ ਦੇ ਅਫਸਰ ਕੋਈ ਕਾਰਵਾਈ ਨਹੀਂ ਕਰ ਰਹੇ। ਕੀ ਨਵੇਂ ਆਏ ਕਮਿਸ਼ਨਰ ਇਸ ਉਤੇ ਕੋਈ ਕਾਰਵਾਈ ਕਰਨਗੇ ਜਾਂ ਨਹੀਂ? ਪਰ ਬਿਲਡਰਾਂ ਵੱਲੋਂ ਬੜੀ ਨਿਡਰਤਾ ਦੇ ਨਾਲ ਨਾਜਾਇਜ ਉਸਾਰੀ ਲਗਾਤਾਰ ਚੱਲ ਰਹੀ ਹੈ। ਇਸ ਬਿਲਡਿੰਗ ਦੀ ਪੰਜਾਬ ਪੋਰਟਲ ਗਰੀਵਿਆਂਸ ਤੇ ਵੀ ਸ਼ਿਕਾਇਤ ਕਰ ਦਿੱਤੀ ਗਈ ਹੈ। ਪਰ ਫਿਰ ਵੀ ਮੌਕੇ ਦੇ ਅਫ਼ਸਰਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਹੁਣ ਦੇਖਣਾ ਇਹ ਹੈ ਕਿ ਭਗਵੰਤ ਮਾਨ ਜੀ ਦੀ ਸਰਕਾਰ ਏਸ ਉੱਤੇ ਕੋਈ ਕਾਰਵਾਈ ਕਰਦੀ ਹੈ ਜਾਂ ਬਾਕੀ ਸ਼ਿਕਾਇਤਾਂ ਵਾਂਗ ਇਸ ਨੂੰ ਵੀ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ।