Breaking NEWSGeneralJalandharLatest newsPunjabSchool newsTrendingVillage NEWS

ਮੁਲਾਜ਼ਮਾਂ ਸੰਘਰਸ਼ਾਂ ਦੇ ਮੋਢੀ ਸਾਥੀ ਰਾਣਾ ਦੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

Spread the News

ਜਲੰਧਰ:31ਜਨਵਰੀ(ਡੀਡੀ, ਨਿਊਜ਼ਪੇਪਰ ‌) ‌‌ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਮੋਢੀ,ਹੱਕ ਸੱਚ ਇਨਸਾਫ਼ ਦੀ ਜ਼ਿੰਦਗੀ ਭਰ ਲੜਾਈ ਲੜਨ ਵਾਲੇ ਅਤੇ ਮੈਗਜ਼ੀਨ ਮੁਲਾਜ਼ਮ ਲਹਿਰ ਦੇ ਬਾਨੀ ਆਗੂ ਸਾਥੀ ਤਰਲੋਚਨ ਸਿੰਘ ਰਾਣਾ ਜੀ 91 ਸਾਲਾਂ ਦੀ ਉਮਰ ਵਿੱਚ ਕੁੱਝ ਸਮਾਂ ਬੀਮਾਰ ਰਹਿਣ ਮਗਰੋਂ ਆਪਣੀ ਸੰਘਰਸ਼ਮਈ ਜ਼ਿੰਦਗੀ ਦੇ ਯੁੱਧ ਸਾਥੀਆਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਦਾ ਸਦਾ ਲਈ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਹਨ।ਇਸ ਅਤਿ ਦੁੱਖਦਾਈ ਸਮੇਂ ਸਾਥੀ ਰਾਣਾ ਜੀ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ,ਜਨਰਲ ਸਕੱਤਰ ਗਣੇਸ਼ ਭਗਤ, ਐਕਟਿੰਗ ਸਕੱਤਰ ਸੁਖਵਿੰਦਰ ਸਿੰਘ ਮੱਕੜ,ਵਿੱਤ ਸਕੱਤਰ ਹਰਮਨਜੋਤ ਸਿੰਘ ਆਹਲੂਵਾਲੀਆ, ਪ੍ਰੈੱਸ ਸਕੱਤਰ ਰਗਜੀਤ ਸਿੰਘ,ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਸੂਬਾ ਕਮੇਟੀ ਮੈਂਬਰ ਤਰਸੇਮ ਮਾਧੋਪੁਰੀ, ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ,ਵਿੱਤ ਸਕੱਤਰ ਅਕਲ ਚੰਦ ਸਿੰਘ, ਪ੍ਰੈੱਸ ਸਕੱਤਰ ਪਰਨਾਮ ਸਿੰਘ ਸੈਣੀ, ਕੁਲਵੰਤ ਰਾਮ ਰੁੜਕਾ,ਮਨੋਜ ਕੁਮਾਰ ਸਰੋਏ ,ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਕੁਲਦੀਪ ਵਾਲੀਆ,ਕੋ ਕਨਵੀਨਰ ਦਿਲਬਾਗ ਸਿੰਘ, ਸੰਦੀਪ ਰਾਜੋਵਾਲ,ਵੇਦ ਰਾਜ, ਪਰੇਮ ਖਲਵਾੜਾ,ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਜਲੰਧਰ ਦੇ ਆਗੂਆਂ ਕਰਨੈਲ ਸਿੰਘ ਸੰਧੂ, ਕੁਲਦੀਪ ਸਿੰਘ ਕੌੜਾ,ਰਾਮ ਪਾਲ ਮਹੇ, ਰਾਜਿੰਦਰ ਸ਼ਰਮਾ, ਬਲਵਿੰਦਰ ਕੁਮਾਰ, ਦਵਿੰਦਰ ਸਿੰਘ ਥਿਆੜਾ,ਸੀਤਲ ਰਾਮ ਬੰਗਾ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਜਲੰਧਰ ਦੀ ਪ੍ਰਧਾਨ ਕਮਲਜੀਤ ਕੌਰ,ਜਨਰਲ ਸਕੱਤਰ ਸੁਰਿੰਦਰ ਕੌਰ ਸਹੋਤਾ,ਵਿੱਤ ਸਕੱਤਰ ਮਨਜਿੰਦਰ ਕੌਰ ਹਜ਼ਾਰਾ,ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਦੀਆਂ ਆਗੂ ਸਿਮਰਨਜੀਤ ਪਾਸਲਾ, ਕਸ਼ਮੀਰ ਕੌਰ ਢੇਸੀ,ਸਵੀਟੀ ਤੱਖਰ, ਸੁਖਵਿੰਦਰ ਕੌਰ ਸਰਹਾਲ ਮੁੰਡੀ, ਅਮਰਜੀਤ ਕੌਰ ਨਗਰ, ਜਸਵਿੰਦਰ ਕੌਰ ਟਾਹਲੀ ਆਦਿ ਕਿਹਾ ਕਿ ਜਿੱਥੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਯੋਗ ਘਾਟਾ ਪਿਆ ਹੈ, ਉੱਥੇ ਸੰਘਰਸ਼ਸ਼ੀਲ ਜਥੇਬੰਦੀਆਂ ਵੀ ਜ਼ਿੰਦਗੀ ਭਰ ਸੰਘਰਸ਼ਸੀਲ ਅਤੇ ਮੁਲਾਜ਼ਮ ਘੋਲਾਂ ਦੀ ਯੋਗ ਅਗਵਾਈ ਕਰਦੇ ਰਹੇ ਇੱਕ ਸੂਝਵਾਨ, ਸਿਦਕ ਦਿਲੀ ਵਾਲੇ ਜੁਝਾਰੂ ਸਾਥੀ ਦੀ ਅਗਵਾਈ ਤੋਂ ਸਦਾ ਸਦਾ ਲਈ ਵਿਰਵੀਆਂ ਹੋ ਗਈਆਂ ਹਨ।ਸਾਥੀ ਰਾਣਾ ਜੀ ਨੇ ਜਥੇਬੰਦੀਆਂ ਦੀ ਉਸਾਰੀ ਕਰਕੇ ਅਤੇ ਉਹਨਾਂ ਨੂੰ ਯੋਗ ਅਗਵਾਈ ਦਿੰਦੇ ਹੋਏ ਅਨੇਕਾਂ ਸੰਘਰਸ਼ ਲੜੇ ਅਤੇ ਜ਼ਿੰਦਗੀ ਭਰ ਨਾ ਭੁੱਲਣ ਯੋਗ ਪ੍ਰਾਪਤੀਆਂ ਕਰਕੇ ਦਿੱਤੀਆਂ, ਜਿਹਨਾਂ ਦੇ ਕਾਰਨ ਉਹਨਾਂ ਨੂੰ ਹਰ ਵਿਚਾਰ ਧਾਰਾ ਦੀਆਂ ਮੁਲਾਜ਼ਮ ਸਫ਼ਾਂ ਵਿੱਚ ਸਦਾ ਹੀ ਸਤਿਕਾਰ ਦਿੱਤਾ ਜਾਂਦਾ ਰਹੇਗਾ ਅਤੇ ਯਾਦ ਕੀਤਾ ਜਾਂਦਾ ਰਹੇਗਾ। ਇੱਥੇ ਹੋਰ ਵੀ ਮਾਣ ਅਤੇ ਸਤਿਕਾਰ ਵਾਲੀ ਜ਼ਿੰਦਗੀ ਹੈ ਕਿ ਉਹਨਾਂ ਨੇ ਸਦੀਵੀ ਵਿਛੋੜੇ ਉਪਰੰਤ ਵੀ ਆਪਣਾ ਮ੍ਰਿਤਕ ਸਰੀਰ ਮੈਡੀਕਲ ਸਿੱਖਿਆ ਦੇ ਵਿਦਿਆਰਥੀਆਂ ਲਈ ਪੀ.ਜੀ.ਆਈ.ਚੰਡੀਗੜ੍ਹ ਸੌਂਪਿਆ ਹੋਇਆ ਸੀ ਤਾਂ ਜ਼ੋ ਉਹਨਾਂ ਦਾ ਮ੍ਰਿਤਕ ਸਰੀਰ ਵੀ ਸਮਾਜ ਦੇ ਕੰਮ ਆ ਸਕੇ। ਕੱਲ੍ਹ ਉਹਨਾਂ ਦੀ ਜ਼ਿੰਦਗੀ ਭਰ ਦੇ ਯੁੱਧ ਸਾਥੀਆਂ ਅਤੇ ਪਰਿਵਾਰਕ ਮੈਂਬਰ ਮਾਣ ਅਤੇ ਸਤਿਕਾਰ ਸਹਿਤ ਉਹਨਾਂ ਦਾ ਮ੍ਰਿਤਕ ਸਰੀਰ ਸੂਹੇ ਝੰਡਿਆਂ ਦੀ ਛਾਇਆ ਹੇਠ ਕਾਫ਼ਲੇ ਦੇ ਰੂਪ ਵਿੱਚ ਪ੍ਰਸ਼ਾਸਨ ਪੀ.ਜੀ.ਆਈ.ਚੰਡੀਗੜ੍ਹ ਦੇ ਸਪੁਰਦ ਕਰਨਗੇ ਅਤੇ ਇੰਨਕਲਾਬੀ ਸਦੀਵੀ ਵਿਦਾਇਗੀ ਦੇਣਗੇ। (