ਜਲੰਧਰ ਥਾਣਾ ਡਿਵੀਜ਼ਨ ਨੰਬਰ ਦੋ ਵੱਲੋ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਹੈਰੋਇਨ ਬਰਾਮਦ ਕੀਤੀ ਗਈ।
ਜਲੰਧਰ 31 ਜਨਵਰੀ (ਕਰਨਬੀਰ ਸਿੰਘ)।ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS ਕਮਿਸ਼ਨਰ ਪੁਲਿਸ ਜਲੰਧਰ
ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ੇ ਦੀ ਰੋਕਥਾਮ ਲਈ ਚਲਾਈ ਗਈ ਮੁਹਿੰਮ ਨੂੰ ਜਾਰੀ ਰੱਖਦਿਆ
ਸ਼੍ਰੀ ਬਲਵਿੰਦਰ ਸਿੰਘ (PPS)-ADCP-1 ਅਤੇ ਸ਼੍ਰੀ ਨਿਰਮਲ ਸਿੰਘ (PPS)- ACP Central ਦੀਆ
ਹਦਾਇਤਾ ਤੇ SI ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰ 2 ਜਲੰਧਰ ਦੀ ਦੇਖ ਰੇਖ ਹੇਠ ਇੱਕ
ਅਰੋਪੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 8 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਅੱਜ ਮਿਤੀ 30.01.2023 ਨੂੰ ASI ਗੁਰਸ਼ਰਨ ਸਿੰਘ ਸਮੇਤ ਸਾਥੀ ਕਰਮਚਾਰੀਆ ਗਸ਼ਤ ਦੇ
ਸਬੰਧ ਵਿਚ ਗੁਲਾਬ ਦੇਵੀ ਰੋਡ ਜਲੰਧਰ ਮੋਜੂਦ ਸੀ ਤਾ ਬਰਲਟਨ ਪਾਰਕ ਦੇ ਗੇਟ ਕੋਲ ਇੱਕ ਮੋਨਾ ਨੌਜਵਾਨ
ਪੁਲਿਸ ਪਾਰਟੀ ਨੂੰ ਦੇਖ ਕੇ ਭੱਜ ਪਿਆ ਅਤੇ ਆਪਣੀ ਜੇਬ ਵਿੱਚੋ ਇੱਕ ਲਿਫਾਫਾ ਥੱਲੇ ਸੁੱਟ ਦਿਤਾ ਜਿਸ ਨੂੰ
ASI ਨੇ ਸਾਥੀ ਕਰਮਚਾਰੀ ਦੀ ਮੱਦਦ ਨਾਲ ਕਾਬੂ ਕਰਕੇ ਸੁੱਟੇ ਹੋਏ ਲਿਫਾਫੇ ਦੀ ਤਲਾਸ਼ੀ ਕਰਨ ਤੇ ਉਸ ਵਿੱਚੋ
ਹੈਰੋਇਨ ਸੀ ਜੋ ਤੋਲਣ ਤੇ 8 ਗ੍ਰਾਮ ਹੈਰੋਇਨ ਹੋਈ ਜਿਸ ਤੇ ਅਰੋਪੀ ਦੀਪਕ ਉਰਫ ਕਾਕਾ ਖਿਲਾਫ ਮੁਕਦਮਾ
ਨੰਬਰ 10 ਮਿਤੀ 30.01.2023 ਅ/ਧ 21 NDPS Act ਥਾਣਾ ਡਵੀਜ਼ਨ ਨੰਬਰ 2 ਕਮਿਸ਼ਨਰੇਟ ਜਲੰਧਰ ਦਰਜ
ਰਜਿਸਟਰ ਕੀਤਾ ਗਿਆ।
ਨਾਮ ਪਤਾ ਦੋਸ਼ੀ:-
ਦੀਪਕ ਉਰਪ ਕਾਕਾ ਕੁੰਗ ਪੁੱਤਰ ਰਮੇਸ਼ ਲਾਲ ਵਾਸੀ ਮਕਾਨ ਨੰ 120 ਬੈਕ ਸਾਇਡ ਟੈਗੋਰ ਹਸਪਤਾਲ
ਬੰਦਾ ਬਾਹਦਰ ਨਗਰ ਜਲੰਧਰ ( ਗ੍ਰਿਫ 30.01.2023)
ਬ੍ਰਾਮਦਗੀ ਦਾ ਵੇਰਵਾ :- 8 Gm Heroin
ਨਾਮ ਖਿਲਾਫ ਪਹਿਲਾ ਦਰਜ ਮੁਕੱਦਮੇ:-
‘ ਮੁਕੱਦਮਾ ਨੰ 106 ਮਿਤੀ 14.03.2019 ਅ//ਧ 21 NDPS Act ਥਾਣਾ ਡਵੀਜ਼ਨ ਨੰਬਰ 2 ਜਲੰਧਰ
>
ਮੁਕੱਦਮਾ ਨੰ 93 ਮਿਤੀ 09.06.2022 ਅ//ਧ 21 NDPS Act ਥਾਣਾ ਡਵੀਜ਼ਨ ਨੰਬਰ 2 ਜਲੰਧਰ