ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ ਨਜਾਇਜ ਮਾਈਨਿੰਗ ਤੇ 01 ਟਰੈਕਟਰ ਸਮੇਤ ਟਰਾਲੀ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।
ਜਲੰਧਰ ਦਿਹਾਤੀ 3ਫ਼ਰਵਰੀ ਮਹਿਤਪੁਰ (ਡੀਡੀ ਨਿਊਜ਼ਪੇਪਰ ) । ਸ੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਤੇ ਨਜਾਇਜ ਮਾਈਨਿੰਗ ਕਰਨ ਵਾਲਿਆ ਦੇ ਖਿਲਾਫ ਚਲਾਈ ਗਈ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਗੁਰਪ੍ਰੀਤ ਸਿੰਘ, ਪੀ.ਪੀ.ਐਸ. ਉੱਪ ਪੁਲਿਸ ਕਪਤਾਨ,ਸਬ ਡਵੀਜਨ ਸ਼ਾਹਕੋਟ ਦੀ ਹਦਾਇਤ ਹੇਠ ਐਸ.ਆਈ. ਬਲਰਾਜ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਵੱਲੋ ਨਜਾਇਜ ਮਾਈਨਿੰਗ 01 ਟਰੈਕਟਰ ਸਮੇਤ ਟਰਾਲੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ,ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ASI ਸਰਵਣ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਪਿੰਡ ਖੁਰਲਾਪੁਰ ਤੋ ਨਜਾਇਜ ਮਾਈਨਿੰਗ ਕਰਨ ਤੇ 01 ਟਰੈਕਟਰ ਸਵਰਾਜ 855 ਸਮੇਤ ਰੇਤਾ ਨਾਲ ਲੋਡ ਟਰਾਲੀ ਜਿਸਦਾ ਡਰਾਇਵਰ ਗੁਰਪ੍ਰੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਬਾਗੀਵਾਲ ਥਾਣਾ ਮਹਿਤਪੁਰ ਨੂੰ ਕਾਬੂ ਕਰਕੇ ਜੁਰਮ 75 ਮਾਈਨਿੰਗ ਐਕਟ ਤਹਿਤ ਜੁਰਮਾਨਾ ਪਵਾਇਆ ਗਿਆ।
ਬ੍ਰਾਮਦਗੀ-
1, 01 ਟਰੈਕਟਰ ਸਮੇਤ ਰੇਤਾ ਨਾਲ ਲੋਡ ਟਰਾਲੀ