ਗੌਰਮਿੰਟ ਟੀਚਰਜ਼ ਯੂਨੀਅਨ ਜਿਲ੍ਹਾ ਜਲੰਧਰ ਵਲੋਂ ਜਿਲ੍ਹਾ ਸਿੱਖਿਆ ਦਫਤਰ ਪ੍ਰਾਇਮਰੀ ਜਲੰਧਰ ਨੂੰ 09 ਅਗਸਤ ਤੋਂ ਲੜੀਵਾਰ ਧਰਨੇ ਦਾ ਨੋਟਿਸ।
ਜਲੰਧਰ:- 5 ਅਗਸਤ (ਕਰਨਬੀਰ ਸਿੰਘ ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਜਲੰਧਰ ਵਲੋਂ ਬੀਤੇ ਦਿਨੀ ਜਿਲ੍ਹਾ ਸਿੱਖਿਆ ਦਫਤਰ ਪ੍ਰਾਇਮਰੀ ਜਲੰਧਰ ਵਿਰੁੱਧ ਅਧਿਆਪਕਾਂ ਦੀਆਂ ਮੰਗਾਂ ਲਈ ਰੋਸ ਪਰਦਰਸ਼ਨ ਕੀਤਾ ਸੀ ਤੇ ਉਸ ਦਿਨ ਉੱਪ ਜਿਲੵਾ ਸਿੱਖਿਆ ਅਫ਼ਸਰ ਗੁਰਚਰਨ ਸਿੰਘ ਮੁਲਤਾਨੀ ਨੇ ਮੰਗਾਂ ਦੇ ਨਬੇੜੇ ਵਾਸਤੇ ਦੋ ਦਿਨਾਂ ਦਾ ਸਮਾਂ ਮੰਗਿਆ ਸੀ, ਅੱਜ ਜਦੋਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਜਲੰਧਰ ਦੇ ਆਗੂ ਜਿਲ੍ਹਾ ਸਿੱਖਿਆ ਦਫਤਰ ਪ੍ਰਾਇਮਰੀ ਜਲੰਧਰ ਵਿਖੇ ਮੰਗਾਂ ਦੇ ਹੱਲ ਬਾਰੇ ਪਤਾ ਕਰਨ ਗਏ ਤਾਂ ਦਫਤਰ ਵਿੱਚ ਕੋਈ ਵੀ ਅਫ਼ਸਰ ਮੌਜੂਦ ਨਹੀਂ ਸਨ ਇਸ ਤੇ ਗੌਰਮਿੰਟ ਟੀਚਰਜ਼ ਯੂਨੀਅਨ ਜਿਲ੍ਹਾ ਜਲੰਧਰ ਦੇ ਆਗੂਆਂ ਨੇ ਮੌਕੇ ਤੇ ਹੀ ਸਲਾਹ ਮਸ਼ਵਰਾ ਕਰਨ ਉੱਪਰੰਤ ਦਫਤਰ ਨੂੰ ਲੜੀਵਾਰ ਧਰਨੇ ਦਾ ਨੋਟਿਸ ਦਿੱਤਾ ਗਿਆ। ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਤੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ ਨੇ ਕਿਹਾ ਕਿ ਜਿਲ੍ਹਾ ਸਿੱਖਿਆ ਦਫਤਰ ਪ੍ਰਾਇਮਰੀ ਜਲੰਧਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਮੰਨਣ ਤੋਂ ਵੀ ਇਨਕਾਰੀ ਹੈ, ਇਸ ਲਈ 09 ਅਗਸਤ ਤੋਂ ਦਫਤਰ ਅੱਗੇ ਲੜੀਵਾਰ ਧਰਨਾ ਸ਼ੁਰੂ ਕੀਤਾ ਜਾਵੇਗਾ ਜੋ ਮੰਗਾਂ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ। ਇਸ ਸਬੰਧੀ ਆਗੂਆਂ ਨੇ ਦੱਸਿਆ ਕਿ ਮੌਕੇ ਤੇ ਹੀ ਲੜੀਵਾਰ ਧਰਨੇ ਦੀਆਂ ਬਲਾਕ ਵਾਇਜ ਡਿਊਟੀਆਂ ਦੀ ਵੰਡ ਵੀ ਕਰ ਦਿੱਤੀ ਗਈ ਹੈ। ਇਸ ਸਮੇਂ ਪਸਸਫ ਦੇ ਜਿਲ੍ਹਾ ਸਕੱਤਰ ਨਿਰਮੋਲਕ ਸਿੰਘ ਹੀਰਾ, ਜਾਇੰਟ ਸਕੱਤਰ ਕੁਲਦੀਪ ਵਾਲੀਆ ਬਿਲਗਾ, ਸੂਰਤੀ ਲਾਲ ਭੋਗਪੁਰ, ਰਜਿੰਦਰ ਸਿੰਘ ਭੋਗਪੁਰ, ਕੁਲਵੰਤ ਰੁੜਕਾ, ਕੁਲਭੂਸ਼ਨ ਗੁਪਤਾ, ਵਿਕਾਸ ਕੁਮਾਰ, ਵਰਿੰਦਰ ਸਿੰਘ ਆਦਿ ਹਾਜ਼ਰ ਸਨ।