ਜਲੰਧਰ ਕਮਿਸ਼ਨਰ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ 2 ਨਸ਼ਾ ਤਸਕਰਾਂ ਕੋਲੋ 1ਕਿਲੋ 100ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਜਲੰਧਰ, ਡੀਡੀ ਨਿਊਜ਼ਪੇਪਰ (ਕਰਨਬੀਰ ਸਿੰਘ )। ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਜਸਕਿਰਨਜੀਤ ਸਿੰਘ ਤੇਜਾ, PPS, DCP-Investigation, ਦੀ ਯੋਗ ਅਗਵਾਈ ਅਤੇ ਸ਼੍ਰੀ
ਕੰਵਲਪ੍ਰੀਤ ਸਿੰਘ, PPS, ADCP-Inv, ਸ਼੍ਰੀ ਨਿਰਮਲ ਸਿੰਘ,PPS, ACP-Central, ਸ਼੍ਰੀ ਪਰਮਜੀਤ ਸਿੰਘ, PPS ACP-
Detective ਦੀ ਨਿਗਰਾਨੀ ਹੇਠ ਥਾਣੇਦਾਰ ਅਸ਼ੋਕ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਵੱਲੋਂ 02 ਨਸ਼ਾ ਤਸਕਰਾਂ ਨੂੰ
ਸਵਿਫਟ ਡਿਜ਼ਾਇਰ ਕਾਰ ਨੰਬਰੀ PB02-BE-9163 ਸਮੇਤ ਕਾਬੂ ਕਰਕੇ ਇਹਨਾਂ ਪਾਸੋਂ 01 ਕਿੱਲੋ 100 ਗ੍ਰਾਮ ਹੈਰੋਇਨ ਬ੍ਰਾਮਦ
ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਮਿਤੀ 10.02.2023 ਨੂੰ ਥਾਣੇਦਾਰ ਅਸ਼ੋਕ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਬਾ-ਸਿਲਸਲਾ
ਗਸਤ ਬਾ-ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਲੱਧੇਵਾਲੀ ਯੂਨੀਵਰਸਿਟੀ ਤੋਂ ਜੰਡੂ ਸਿੰਘਾ ਰੋਡ, ਜਲੰਧਰ ਵਿਖੇ ਮੌਜੂਦ ਸੀ ਤਾਂ ਪੈਟਰੋਲ ਪੰਪ ਰੋਡ ਚੌਂਕ ਤੋਂ ਸੁੱਚੀ ਪਿੰਡ ਵੱਲੋਂ ਆ ਰਹੀ ਸਵਿਫਟ ਡਿਜ਼ਾਇਰ ਕਾਰ ਨੰਬਰੀ PB02-BE-9163 ਰੰਗ ਚਿੱਟਾ ਨੂੰ ਸ਼ੱਕ
ਦੀ ਬਿਨਾਹ ਪਰ ਰੋਕ ਕੇ ਇਸ ਵਿੱਚ ਸਵਾਰ ਤਰਸੇਮ ਸਿੰਘ ਮੱਲੀ ਉਰਫ ਸੋਮਾ ਪੁੱਤਰ ਸੁਖਰਾਜ ਸਿੰਘ ਵਾਸੀ ਸੁਹਰਾ, ਲੋਪੋਕੇ
ਅੰਮ੍ਰਿਤਸਰ ਅਤੇ ਹਰਪਾਲ ਸਿੰਘ ਉਰਫ ਭਾਲੂ ਪੁੱਤਰ ਕਸ਼ਮੀਰ ਸਿੰਘ ਵਾਸੀ ਮਾਦੋਕੇ, ਲੋਪੋਕੇ ਜਿਲਾ ਅਮ੍ਰਿਤਸਰ ਨੂੰ ਕਾਬੂ ਕਰਕੇ
ਸ਼੍ਰੀ ਨਿਰਮਲ ਸਿੰਘ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ, ਸੈਂਟਰਲ ਜਲੰਧਰ ਦੀ ਹਾਜਰੀ ਵਿੱਚ ਇਹਨਾਂ ਪਾਸੋਂ 01 ਕਿੱਲੋ
100 ਗ੍ਰਾਮ ਹੈਰੋਇਨ ਬ੍ਰਾਮਦ ਕਰਵਾ ਕੇ ਇਹਨਾਂ ਨੂੰ ਮੁੱਕਦਮਾ ਨੰ. 49 ਮਿਤੀ 10.02.2023 ਅ/ਧ 21/61/85
ਐਨ.ਡੀ.ਪੀ.ਐਸ. ਐਕਟ ਥਾਣਾ ਰਾਮਾਮੰਡੀ ਜਲੰਧਰ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।
ਗ੍ਰਿਫਤਾਰੀ ਦੀ ਮਿਤੀ :-
ਗ੍ਰਿਫਤਾਰ ਦੋਸ਼ੀ ਦਾ ਨਾਮ ਪਤਾ:-
10.02.2023
1. ਤਰਸੇਮ ਸਿੰਘ ਮੱਲੀ ਉਰਫ ਸੋਮਾ ਪੁੱਤਰ ਸੁਖਰਾਜ ਸਿੰਘ ਵਾਸੀ ਸੁਹਰਾ, ਲੋਪੋਕੇ ਅਮ੍ਰਿਤਸਰ ਉਮਰ 31 ਸਾਲ
2. ਹਰਪਾਲ ਸਿੰਘ ਉਰਫ ਭਾਲੂ ਪੁੱਤਰ ਕਸ਼ਮੀਰ ਸਿੰਘ ਵਾਸੀ ਮਾਦੋਕੇ, ਲੋਪੋਕੇ ਜਿਲਾ ਅੰਮ੍ਰਿਤਸਰ ਉਮਰ 34 ਸਾਲ
ਗ੍ਰਿਫਤਾਰੀ ਦੀ ਜਗਾ:-
ਲੱਧੇਵਾਲੀ ਰੋਡ ਤੋਂ ਸੁੱਚੀ ਪਿੰਡ ਰੋਡ ਪਰ।
ਕੁੱਲ ਰਿਕਵਰੀ
:-
01 ਕਿੱਲੋ 100 ਗ੍ਰਾਮ ਹੈਰੋਇਨ
ਸਵਿਫਟ ਡਿਜ਼ਾਇਰ ਕਾਰ ਨੰਬਰੀ PB02-BE-9163 ਰੰਗ ਚਿੱਟਾ
ਦੋਸ਼ੀਆਂ ਦਾ ਸਾਬਕਾ ਰਿਕਾਰਡ :-
ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿੱਛ
ਕੀਤੀ ਜਾਵੇਗੀ, ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਕੋਈ ਨਹੀਂ