ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਆਦਮਪੁਰ ਦੀ ਪੁਲਿਸ ਵੱਲੋਂ ਬੈਂਕ ਮੈਨੇਜਰਾ ਨਾਲ ਬੈਂਕਾਂ ਅਤੇ ATM ਦੀ ਸਕਿਊਟਰੀ ਸਬੰਧੀ ਕੀਤੀ ਮੀਟਿੰਗ।
ਜਲੰਧਰ ਦਿਹਾਤੀ ਆਦਮਪੁਰ । ਕਰਨਬੀਰ ਸਿੰਘ (ਡੀਡੀ ਨਿਊਜ਼ਪੇਪਰ )
ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਸਹਾਇਕ ਇੰਸ: ਸਿਕੰਦਰ ਸਿੰਘ ਵਿਰਕ ਮੁੱਖ ਅਫਸਰ ਥਾਣਾ ਆਦਮਪੁਰ ਵਲੋਂ ਥਾਣਾ ਹਜਾ ਦੇ ਏਰੀਆ ਵਿਚ ਪੈਦੀਆ ਬੈਂਕਾਂ ਦੇ ਮੈਨੇਜਰਾਂ ਨਾਲ ਬੈਂਕਾਂ ਅਤੇ ATM ਦੀ ਸਕਿਊਰਟਰੀ/ਸੁਰੱਖਿਆ ਸਬੰਧੀ ਮੀਟਿੰਗ ਕੀਤੀ ਗਈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਹਾਇਕ ਇੰਸ: ਸਿਕੰਦਰ ਸਿੰਘ ਵਿਰਕ ਮੁੱਖ ਅਫਸਰ ਥਾਣਾ ਆਦਮਪੁਰ ਨੇ ਦਸਿਆ ਕਿ ਥਾਣਾ ਆਦਮਪੁਰ ਏਰੀਆ ਦੇ ਬੈਂਕ ਮੈਨੇਜਰਾ ਨਾਲ ਥਾਣਾ ਵਿੱਚ ਬੈਂਕਾ ਦੀ ਸੁਰੱਖਿਆ ਸਬੰਧੀ ਮੀਟਿੰਗ ਕੀਤੀ ਗਈ ਅਤੇ ਹਦਾਇਤ ਕੀਤੀ ਗਈ ਕਿ ATM ਪਰ ਦਿਨ ਅਤੇ ਰਾਤ ਗਾਰਡ ਸਮੇਤ ਅਸਲਾ ਤਾਇਨਤ ਕੀਤੇ ਜਾਣ। ਜਿਨਾ Bank ਅਤੇ ATM ਵਿਚ ਗਾਰਡ ਨਹੀਂ ਹਨ ਉਹਨਾ ਪਰ ਜਲਦ ਤੋਂ ਜਲਦ ਗਾਰਡ ਲਗਾਏ ਜਾਣ।ਜੋ ATM 24 ਘੰਟੇ ਲਈ ਖੁੱਲੇ ਰਹਿੰਦੇ ਹਨ ਉਹਨਾ ATM ਪਰ ਗਾਰਡ ਅਸਲਾ ਸਮੇਤ ਤਾਇਨਾਤ ਕੀਤੇ ਜਾਣ।ਬੈਂਕ ਅਤੇ ATM ਵਿਚ 1P ਕੈਮਰੇ ਲਗਾਏ ਜਾਣ,ਸਾਇਰਨ ਲਗਾਏ ਜਾਣ। ਜੇਕਰ ਬੈਂਕ ਜਾਂ ATM ਦੇ ਬਾਹਰ ਕੋਈ ਸ਼ੱਕੀ ਵਿਅਕਤੀ ਘੁੰਮਦਾ ਦਿਖਾਈ ਦਿੰਦਾ ਹੈ ਜਾ ਕੋਈ ਸ਼ੱਕੀ ਵਹੀਕਲ ਖੜਾ ਦਿਖਾਈ ਦਿੰਦਾ ਹੈ ਤਾ ਇਸ ਦੀ ਸੂਚਨਾ ਤੁਰੰਤ ਮੁੱਖ ਅਫਸਰ ਥਾਣਾ ਅਤੇ ਪੁਲਿਸ ਕੰਟਰੋਲ ਰੂਮ ਜਲੰਧਰ ਦਿਹਾਤੀ ਨੂੰ ਤੁਰੰਤ ਸੂਚਾ ਦਿੱਤੀ ਜਾਵੇ।


