ਜੰਗ-ਏ-ਆਜ਼ਾਦੀ ਦੇ ਫਰਨੀਚਰ ਦੀ ਵਿਜੀਲੈਂਸ ਨੇ ਕੀਤੀ ਜਾਂਚ, ਠੇਕੇਦਾਰ ਨੂੰ ਪੁੱਛਗਿੱਛ ਲਈ ਬੁਲਾਇਆ
ਜਲੰਧਰ : ਕਰਤਾਰਪੁਰ ਸਥਿਤ ਜੰਗ-ਏ-ਆਜ਼ਾਦੀ ਕੰਪਲੈਕਸ ’ਚ ਵਿਜੀਲੈਂਸ ਨੇ ਮੰਗਲਵਾਰ ਨੂੰ ਜਾਂਚ ਕੀਤੀ। ਵਿਜੀਲੈਂਸ ਦੀ ਟੀਮ ਨੇ ਇਥੇ ਫਰਨੀਚਰ ਦੀ ਜਾਂਚ ਕੀਤੀ ਤੇ ਜਾਰੀ ਬਿਆਨ ਵਿਚ ਖ਼ਦਸ਼ਾ ਪ੍ਰਗਟਾਇਆ ਕਿ ਫਰਨੀਚਰ ’ਤੇ ਗੋਦਰੇਜ ਕੰਪਨੀ ਦਾ ਮਾਰਕਾ ਲੱਗਾ ਹੈ ਪਰ ਫਰਨੀਚਰ ਲੋਕਲ ਲੱਗ ਰਿਹਾ ਹੈ। ਨਾਲ ਹੀ ਵਿਜੀਲੈਂਸ ਟੀਮ ਨੇ ਇਹ ਵੀ ਸ਼ੱਕ ਜ਼ਾਹਰ ਕੀਤਾ ਕਿ ਜੰਗ-ਏ-ਆਜ਼ਾਦੀ ਮੈਮੋਰੀਅਲ ਵਿਚ ਵੱਖ-ਵੱਖ ਤਰ੍ਹਾਂ ਦੇ ਬੁੱਤ ਲਾਉਣ ਲਈ ਲੋੜ ਤੋਂ ਵੱਧ ਰਕਮ ਖਰਚੀ ਗਈ। ਮੌਕੇ ’ਤੇ ਵਾਟਰ ਸਪਲਾਈ ਵਿਭਾਗ ਦੇ ਐਕਸੀਅਨ ਰਜਤ ਗੋਪਾਲ ਨੇ ਵੀ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਤੇ ਸੀਵਰੇਜ ਸਿਸਟਮ ਦਾ ਰਿਕਾਰਡ ਜਾਂਚ ਲਈ ਮੰਗਿਆ। ਮੈਮੋਰੀਅਲ ਦਾ ਕੰਮ ਕਰਨ ਵਾਲੇ ਲੁਧਿਆਣਾ ਦੇ ਠੇਕੇਦਾਰ ਦੀਪਕ ਨੂੰ ਵੀ ਵਿਜੀਲੈਂਸ ਨੇ 16 ਮਾਰਚ ਨੂੰ ਪੁੱਛਗਿੱਛ ਲਈ ਬੁਲਾਇਆ ਹੈ।