GeneralLatest newsNewsPunjabSchool newsTOP STORIESVillage NEWS

ਭਵਾਨੀਗੜ ਦੇ ਪਿੰਡ ਬਲਿਆਲ ਦੇ ਸਰਕਾਰੀ ਹਾਈ ਸਕੂਲ ਲਈ 10 ਨਵੇਂ ਪੱਖੇ ਦਾਨ ਸੱਜਣ ਵੱਲੋਂ ਸਕੂਲ ਨੂੰ ਦਿੱਤੇ ਗਏ।

Spread the News

ਭਵਾਨੀਗੜ੍ਹ:(ਡੀਡੀ ਨਿਊਜ਼ ਪੇਪਰ ) ਸਰਕਾਰੀ ਹਾਈ ਸਕੂਲ ਬਲਿਆਲ ਦੇ ਮੁੱਖਅਧਿਆਪਕਾ ਸ਼੍ਰੀਮਤੀ ਸ਼ੀਨੂ ਵੱਲੋਂ ਸਕੂਲ ਦੀ ਭਲਾਈ ਲਈ ਦਾਨੀ ਸੱਜਣਾਂ ਨੂੰ ਸਕੂਲ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਇਹਨਾਂ ਉਪਰਾਲਿਆਂ ਦੀ ਲਗਾਤਾਰ ਮੈਡਮ ਸ਼ੀਨੂ ਦੀ ਪ੍ਰੇਰਨਾ ਸਦਕਾ ਸੰਸਥਾ ਦੇ ਅਧਿਆਪਕ ਸ.ਸਿਕੰਦਰ ਸਿੰਘ ਸ.ਸ.ਮਾਸਟਰ ਵੱਲੋਂ ਸਕੂਲ ਭਲਾਈ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਵਿਦਿਆਰਥੀਆਂ ਲਈ ਸਹੂਲਤਾਂ ਵਿੱਚ ਵਾਧਾ ਕਰਦਿਆਂ ਸਕੂਲ ਨੂੰ 10 ਨਵੇਂ ਪੱਖੇ ਦਾਨ ਕੀਤੇ ।ਸਕੂਲ ਦੇ ਮੁੱਖ ਅਧਿਆਪਕਾ ਮੈਡਮ ਸ਼ੀਨੂੰ ਜੀ ਵੱਲੋਂ ਸ.ਸਿਕੰਦਰ ਸਿੰਘ ਦੇ ਇਸ ਉਪਰਾਲੇ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਮੇਰੇ ਸਕੂਲ ਦੇ ਸਟਾਫ਼ ਤੇ ਮਾਣ ਹੈ ਅਤੇ ਕਿਹਾ ਕਿ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਮਦਦ ਲਈ ਚੁੱਕੇ ਗਏ ਅਜਿਹੇ ਕਦਮ ਵਿਦਿਆਰਥੀਆਂ ਨੂੰ ਵੀ ਲੋੜਵੰਦਾਂ ਦੀ ਮਦਦ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਮੇਰਾ ਸਟਾਫ਼ ਸਕੂਲ ਵਿੱਚ ਵਿਦਿਆਰਥੀਆਂ ਦੀ ਵਿੱਦਿਅਕ ਖੇਤਰ ਵਿੱਚ ਯੋਗ ਅਗਵਾਈ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਦੀ ਜ਼ਰੂਰਤਾਂ ਦਾ ਧਿਆਨ ਰੱਖਦਿਆਂ ਹਮੇਸ਼ਾ ਦਾਨ ਕਰਨ ਲਈ ਵਧ ਚੜ੍ਹ ਕੇ ਹਿੱਸਾ ਪਾਉਂਦਾ ਹੈ। ਸਮੁੱਚੇ ਸਟਾਫ਼ ਦੀ ਸਾਕਾਰਾਤਮਕ ਪਹੁੰਚ ਸਦਕਾ ਸਕੂਲ ਹਰ ਪੱਖ ਤੋਂ ਤਰੱਕੀ ਕਰ ਰਿਹਾ ਹੈ।ਇਸ ਮੋਕੇ ਤੇ ਸ਼੍ਰੀਮਤੀ ਸ਼ੀਨੂੰ ,ਸਿਕੰਦਰ ਸਿੰਘ ਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।