ਵੱਡੀ ਖ਼ਬਰ: ਪੰਜਾਬ ਵਾਸੀਆਂ ਨੂੰ ਸੰਦੇਸ਼ ਹੈ ਕਿ ਪੁਲਿਸ ਉਹਨਾਂ ਦੀ ਸੇਵਾ ਲਈ ਹਰ ਵਕਤ ਹਾਜ਼ਿਰ ਹੈ ਮਾਹੌਲ ਬਿਲਕੁਲ ਸ਼ਾਂਤ ਹੈ ਕਿਸੇ ਵੀ ਵਿਅਕਤੀ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਡੀਜੀਪੀ ਪੰਜਾਬ
19, ਮਾਰਚ, ਕਰਨਬੀਰ ਸਿੰਘ।
ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਕੁਲਦੀਪ ਸਿੰਘ ਚਾਹਲ ਆਈ ਪੀ ਐੱਸ, ਜੀ ਦੀ ਅਗੁਵਾਈ ਹੇਠ ਸ੍ਰੀਮਤੀ ਵਤਸਲਾ ਗੁਪਤਾ ਆਈ ਪੀ ਐਸ, ਡੀਸੀਪੀ ਸਥਾਨਕ ਅਤੇ ਸ੍ਰੀ ਅਦਿੱਤਿਆ ਆਈ ਪੀ ਐਸ, ਅਤੇ ਆਰ ਏ ਐਫ ਦੇ ਕਮਾਂਡੈਂਟ, ਡਿਪਟੀ ਕਮਾਂਡੈਂਟ ਨਾਲ ਭਾਰੀ ਪੁਲਿਸ ਬਲ ਪੈਰਾ ਮਿਲਟਰੀ ਫੋਰਸ ਅਤੇ ਕਮਿਸ਼ਨਰੇਟ ਦੇ ਹੋਰ ਪੁਲਿਸ ਆਫੀਸਰਜ਼ ਅਤੇ ਥਾਣਾ ਪੁਲਿਸ ਦੇ ਨਾਲ ਇੱਕ ਫਲੈਗ ਮਾਰਚ ਕੱਢਿਆ ਗਿਆ।
ਮਾਨਯੋਗ ਕਮਿਸ਼ਨਰ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਇਹ ਫਲੈਗ ਮਾਰਚ ਸ਼ਹਿਰ ਅਤੇ ਪੰਜਾਬ ਵਾਸੀਆਂ ਨੂੰ ਸੰਦੇਸ਼ ਹੈ ਕਿ ਪੁਲਿਸ ਉਹਨਾਂ ਦੀ ਸੇਵਾ ਲਈ ਹਰ ਵਕਤ ਹਾਜ਼ਿਰ ਹੈ ਮਾਹੌਲ ਬਿਲਕੁਲ ਸ਼ਾਂਤ ਹੈ ਕਿਸੇ ਵੀ ਵਿਅਕਤੀ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਮਾਨਯੋਗ ਕਮਿਸ਼ਨਰ ਸਾਹਿਬ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫਵਾਹਾਂ ਉਪਰ ਬਿਲਕੁਲ ਯਕੀਨ ਨਾ ਕੀਤਾ ਜਾਵੇ ਅਤੇ ਪੁਲੀਸ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ। ਅਫਵਾਹਾਂ ਫੈਲਾਉਣ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਆਖਿਆ ਹੈ ਕਿ ਸ਼ਰਾਰਤੀ ਅਨਸਰਾਂ ਅਤੇ ਅਫਵਾਹ ਫੈਲਾਉਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
ਸ਼ਹਿਰ ਵਾਸੀਆ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਭਰ ਵਿਚ ਭਾਰੀ ਤਦਾਦ ਵਿੱਚ ਨਾਕੇ ਲਗਞਾਏ ਗਏ ਹਨ, ਬਾਹਰੋਂ ਆਉਣ ਜਾਣ ਵਾਲੀਆਂ ਕਾਰਾਂ ਗੱਡੀਆਂ, ਬੱਸਾਂ ਅਤੇ ਹੋਰ ਵਹੀਕਲਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ ਜਾ ਰਹੀ ਹੈ।