Monday, April 14, 2025
BhahwanigarhGeneralLatest newsNewsPunjabTop NewsTOP STORIESTOP VIDEOSVillage NEWS

ਡੀ ਟੀ ਐਫ ਅਤੇ ਐਸ ਸੀ/ਬੀ ਸੀ ਅਧਿਆਪਕ ਯੂਨੀਅਨ ਵੱਲੋ ਸਰਕਾਰ ਨੂੰ ਮੰਗ ਪੱਤਰ।

Spread the News

ਭਵਾਨੀਗੜ੍ਹ:(ਕ੍ਰਿਸ਼ਨ ਚੌਹਾਨ) ਅੱਜ ਡੀ.ਟੀ.ਐਫ. ਅਤੇ ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਦਾ ਸਾਂਝਾ ਵਫ਼ਦ ਬਲਾਕ ਸੰਗਰੂਰ -2 ਦੇ ਅਧਿਆਪਕਾਂ ਦੀਆਂ ਲੰਮੇ ਸਮੇਂ ਤੋਂ ਲਮਕਦੀਆਂ ਮੰਗਾਂ ਦੇ ਸਬੰਧ ਵਿੱਚ ਬੀ.ਪੀ.ਈ.ਓ. ਸੰਗਰੂਰ-2 ਨੂੰ ਮਿਲਿਆ।

ਗਰਮੀਆਂ ਦੀਆਂ ਛੁੱਟੀਆਂ ( ਜੂਨ 2022) ਵਿੱਚ ਅਧਿਆਪਕਾਂ ਨੂੰ ਚੋਣ ਡਿਊਟੀਆਂ ਕਰਨ ਦੇ ਬਦਲੇ ਬਣਾਈਆਂ ਕਮਾਈ ਛੁੱਟੀਆਂ ਦੇਣ ਦੀ ਮੰਗ ਉੱਤੇ ਬੀ.ਪੀ.ਈ.ਓ. ਵੱਲੋਂ ਜਲਦ ਤੋਂ ਜਲਦ ਕੰਮ ਸ਼ੁਰੂ ਕਰਨ ਦੀ ਗੱਲ ਕਹੀ ਗਈ। ਉਨਾਂ ਨੇ ਅਧਿਆਪਕਾਂ ਨੂੰ ਅਪੀਲ ਹੈ ਕਿ ਜਲਦ ਤੋਂ ਜਲਦ ਆਪਣੇ ਆਪਣੇ ਕੇਸ ਤਿਆਰ ਕਰ ਕੇ ਦਫਤਰ ਭੇਜੇ ਜਾਣ।
ਵਫਦ ਨੇ ਮੰਗ ਕੀਤੀ ਹੈ ਕਿ ਨਵੇਂ ਦਾਖਲੇ ਦੇ ਸਬੰਧ ਵਿੱਚ ਕਿਸੇ ਅਧਿਆਪਕ ਉੱਤੇ ਬੇਲੋੜਾ ਦਬਾਅ ਨਾ ਪਾਇਆ ਜਾਵੇ ਅਤੇ ਪੇ ਕਮਿਸ਼ਨ ਦੇ ਬਕਾਏ ਦੀ ਦੋਬਾਰਾ ਕੈਲਕੁਲੇਸ਼ਨ ਕੀਤੀ ਜਾਵੇ ਜੇਕਰ ਕੋਈ ਫਰਕ ਹੈ ਤਾਂ ਕਰਮਚਾਰੀ/ਅਧਿਆਪਕ ਨੂੰ ਸੂਚਿਤ ਕੀਤਾ ਜਾਵੇ।
NPS ਅਧੀਨ ਆਉਂਦੇ ਅਧਿਆਪਕਾਂ ਤੋਂ ਫੈਮਲੀ ਪੈਨਸ਼ਨ ਦੀ ਆਪਸ਼ਨ ਲੈ ਕੇ ਸੇਵਾ ਪੱਤਰੀ ਵਿੱਚ 15/04/23 ਤਕ ਦਰਜ ਕੀਤੀ ਜਾਵੇ ਅਤੇ ਸਾਰੇ ਅਧਿਆਪਕਾਂ ਨੂੰ ਸੂਚਿਤ ਕੀਤਾ ਜਾਵੇ ।ਵਫਦ ਵਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕੇ ਜੇਕਰ ਸਮੇਂ ਸਿਰ ਮੰਗਾਂ ਨਾ ਮੰਨੀਆਂ ਗਈਆ ਤਾਂ ਜਥੇਬੰਦੀਆਂ ਸੰਘਰਸ਼ ਦੇ ਰਾਹ ਪੈਣਗੀਆਂ।
ਇਸ ਮੌਕੇ ਸੁਖਜਿੰਦਰ ਸੰਗਰੂਰ ਬਲਾਕ ਪ੍ਰਧਾਨ
ਬਿੱਕਰ ਸਿੰਘ ਬਲਾਕ ਸਕੱਤਰ
ਕਮਲਜੀਤ ਸਿੰਘ ਐੱਸ.ਸੀ./ਬੀ.ਸੀ. ਅਧਿਆਪਕ ਜਥੇਬੰਦੀ ਆਦਿ ਹਾਜ਼ਰ ਸਨ।