ਬਿਜਲੀ ਦੇ ਸਰਕਾਰੀ ਖੰਭਿਆਂ ਦੁਕਾਨਦਾਰਾਂ ਨੇ ਲਗਾਏ ਆਪਣੇ ਇਸ਼ਤਿਹਾਰਾਂ ਦੇ ਬੋਰਡ ਪ੍ਰਸ਼ਾਸਨ ਪਿਆ ਸੁੱਤਾ
ਭਵਾਨੀਗੜ੍ਹ:(ਕ੍ਰਿਸ਼ਨ ਚੌਹਾਨ) ਸਥਾਨਕ ਸ਼ਹਿਰ ਵਿੱਚ ਲੱਗੇ ਹੋਏ ਪੰਜਾਬ ਰਾਜ ਬਿਜਲੀ ਦੇ ਸਰਕਾਰੀ ਖੰਭਿਆਂ ਤੇ ਦੁਕਾਨਦਾਰਾਂ ਨੇ ਆਪਣੀ ਆਪਣੀਆ ਦੁਕਾਨਾ ਦੇ ਇਸ਼ਤਿਹਾਰਾਂ ਦੇ ਬੋਰਡ ਲਗਾਏ ਹੋਏ ਹਨ ਪਰ ਪੰਜਾਬ ਰਾਜ ਬਿਜਲੀ ਬੋਰਡ ਦੇ ਅਧਿਕਾਰੀ ਕੁੰਭਕਰਣੀ ਨੀਂਦ ਸੁੱਤੇ ਹੋਏ ਨਜ਼ਰ ਆ ਰਹੇ ਹਨ ਜਿੰਨਾ ਦਾ ਇੰਨਾ ਖੰਭਿਆਂ ਵੱਲ ਬਿਲਕੁਲ ਵੀ ਧਿਆਨ ਨਹੀ ਜਾ ਰਿਹਾ ਕਿਉਕਿ ਇੰਨਾ ਖੰਭਿਆਂ ਤੇ ਲੱਗੇ ਹੋਏ ਬੋਰਡਾ ਕਾਰਨ ਕਿਸੇ ਵੇਲੇ ਵੀ ਭਿਆਨਕ ਹਾਦਸੇ ਵਾਪਰ ਸਕਦੇ ਹਨ ਪਰ ਇਸ ਦੇ ਜਿੰਮੇਵਾਰ ਕੌਣ ਹੈ ਦੁਕਾਨਦਾਰ ਯਾ ਫਿਰ ਪੰਜਾਬ ਰਾਜ ਬਿਜਲੀ ਬੋਰਡ ਜਦੋਂ ਇਸ ਸਬੰਧ ਵਿੱਚ ਭਵਾਨੀਗੜ੍ਹ ਦੇ ਐੱਸ ਡੀ ਓ ਹਰਬੰਸ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾ ਦੱਸਿਆ ਕਿ ਅਸੀਂ ਇਹ ਬੋਰਡ ਉਤਾਰ ਦਿੰਦੇ ਹਾਂ ਪਰ ਦੁਕਾਨਦਾਰ ਦੁਬਾਰਾ ਫਿਰ ਖੰਭਿਆਂ ਤੇ ਆਪਣੇ ਬੋਰਡ ਲਗਾ ਦਿੰਦੇ ਨੇ ਜੇਕਰ ਇੰਨਾ ਕਾਰਨ ਕੋਈ ਹਾਦਸਾ ਹੋਇਆ ਤਾਂ ਅਸੀਂ ਦੁਕਾਨਦਾਰਾਂ ਵਿਰੁੱਧ ਕਾਰਵਾਈ ਜਾਵੇਗੀ


